MSG Bhandara | ਐੱਮਐੱਸਜੀ ਭੰਡਾਰੇ ‘ਤੇ ਸਾਧ-ਸੰਗਤ ਨੇ ਤੋੜੇ ਸਾਰੇ ਰਿਕਾਰਡ

Msg Bhandara
Msg Bhandara ਐੱਮਐੱਸਜੀ ਭੰਡਾਰੇ 'ਤੇ ਸਾਧ-ਸੰਗਤ ਨੇ ਤੋੜੇ ਸਾਰੇ ਰਿਕਾਰਡ

ਸਰਸਾ (ਸੱਚ ਕਹੂੰ ਨਿਊਜ਼)। ਮੰਗਲਵਾਰ ਸਰਸਾ ਦੇ ਇਤਿਹਾਸ ’ਚ ਇੱਕ ਸੁਨਹਿਰੀ ਇਬਾਰਤ ਲਿਖ ਗਿਆ। ਪੂਰਾ ਖੇਤਰ ਰੂਹਾਨੀਅਤ ਦੇ ਰੰਗ ’ਚ ਰੰਗਿਆ ਗਿਆ। ਧੂਮ-ਧਾਮ ਨਾਲ ਮਨਾਏ ਗਏ ਪਵਿੱਤਰ ਐੱਮਐੱਸਜੀ ਭੰਡਾਰੇ ਦੀ ਖੁਸ਼ੀ ’ਚ ਅੱਜ ਸਾਰਾ ਜਹਾਨ ਹੀ ਸਰਸੇ ਢੁੱਕ (ਉਮੜ) ਪਿਆ। ਆਪਣੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਅਤੇ ਆਜ਼ਾਦੀ ਦਿਹਾੜੇ ਦੀ ਖੁਸ਼ੀ ਅੱਜ ਸ਼ਰਧਾਲੂਆਂ ਦੇ ਚਿਹਰਿਆਂ ’ਤੇ ਝਲਕਾਂ ਮਾਰਦੀ ਸੀ। ਇਹ ਪਵਿੱਤਰ ਦਿਹਾੜਾ ਜ਼ਰੂਰਤਮੰਦਾਂ ਦੀ ਮੱਦਦ ਕਰਨ, ਨਸ਼ਾ ਛਡਾਊ ਮੁਹਿੰਮ ’ਚ ਸਹਿਯੋਗ ਦੇਣ ਅਤੇ ਮਾਨਵਤਾ ਦੇ ਭਲੇ ਲਈ ਲਗਾਤਾਰ ਅੱਗੇ ਵਧਣ ਦਾ ਵੀ ਪ੍ਰਭਾਵਸ਼ਾਲੀ ਸੰਦੇਸ਼ ਦੇ ਗਿਆ।

Saint Dr MSG

ਪਵਿੱਤਰ ਐੱਮਐੱਸਜੀ ਭੰਡਾਰੇ ਮੌਕੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਸ਼ਰਧਾਲੂਆਂ ਦਾ ਡੇਢ ਕਰੋੜ ਤੋਂ ਜ਼ਿਆਦਾ ਇਕੱਠ ਜੁੜਿਆ। ਮੁੱਖ ਪੰਡਾਲ ਭੰਡਾਰਾ ਸ਼ੁਰੂ ਹੁੰਦਿਆਂ ਹੀ ਭਰ ਗਿਆ। ਸਾਧ-ਸੰਗਤ ਦੀ ਭਾਰੀ ਆਮਦ ਨੂੰ ਦੇਖਦਿਆਂ ਕਈ ਹੋਰ ਪੰਡਾਲ ਵੀ ਬਣਾਉਣੇ ਪਏ।

ਆਪਣੇ-ਆਪਣੇ ਅੰਦਾਜ਼ ’ਚ ਖੁਸ਼ੀ | Msg Bhandara

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਾਗਪਤ (ਯੂਪੀ) ਤੋਂ ਆਨਲਾਈਨ ਗੁਰੂਕੁਲ ਤਹਿਤ ਸਾਧ-ਸੰਗਤ ਨੂੰ ਆਪਣੇ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ ਗਿਆ। ਇਸ ਪਵਿੱਤਰ ਦਿਹਾੜੇ ਮੌਕੇ ਸਾਧ-ਸੰਗਤ ਦੇ ਪੈਰ ਧਰਤੀ ’ਤੇ ਨਹੀਂ ਲੱਗ ਰਹੇ ਸਨ ਤੇ ਹਰ ਕੋਈ ਆਪਣੇ-ਆਪਣੇ ਅੰਦਾਜ਼ ’ਚ ਖੁਸ਼ੀ ਮਨਾਉਂਦਾ ਦਿਖਾਈ ਦਿੱਤਾ। ਇਸ ਤੋਂ ਪਹਿਲਾਂ ਆਜ਼ਾਦੀ ਦਿਹਾੜੇ ਦੀ ਸਵੇਰ ਮੌਕੇ ਪੂਜਨੀਕ ਗੁਰੂ ਜੀ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ ਗਏ।

Msg Bhandara
Msg Bhandara ਐੱਮਐੱਸਜੀ ਭੰਡਾਰੇ ‘ਤੇ ਸਾਧ-ਸੰਗਤ ਨੇ ਤੋੜੇ ਸਾਰੇ ਰਿਕਾਰਡ

ਇਸ ਪਵਿੱਤਰ ਦਿਹਾੜੇ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਪੂਜਨੀਕ ਗੁਰੂ ਜੀ ਦੀ ਪਵਿੱਤਰ ਅਗਵਾਈ ’ਚ ਕੀਤੇ ਜਾਂਦੇ ਮਾਨਵਤਾ ਭਲਾਈ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ 5600 ਨਵੇਂ ਲੋਕ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਬਣੇ। ਮਾਨਵਤਾ ਭਲਾਈ ਦੇ ਕਾਰਜਾਂ ਨੂੰ ਜਾਰੀ ਰੱਖਦਿਆਂ 556 ਪਰਿਵਾਰਾਂ ਨੂੰ ਫੂਡ ਬੈਂਕ ’ਚੋਂ ਰਾਸ਼ਨ, ਨਸ਼ਾ ਛੱਡਣ ਵਾਲੇ 556 ਨੌਜਵਾਨਾਂ ਨੂੰ ਸੇਫ ਕੰਪੇਨ ਤਹਿਤ ਪੌਸ਼ਟਿਕ ਖੁਰਾਕ, ਆਸ਼ਿਆਨਾ ਮੁਹਿੰਮ ਤਹਿਤ 15 ਪਰਿਵਾਰਾਂ ਨੂੰ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ।

ਖੁਸ਼ੀਆਂ ਭਰੇ ਇਸ ਦਿਹਾੜੇ ਮੌਕੇ 56 ਫੁੱਟ ਲੰਬੀ ਰੱਖੜੀ ਅਤੇ 56 ਫੁੱਟ ਲੰਬੇ ਵਧਾਈ ਕਾਰਡ ਦੇ ਰੂਪ ’ਚ ਪੂਜਨੀਕ ਗੁਰੂ ਜੀ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਪਿਛਲੇ ਦਿਨਾਂ ਦੌਰਾਨ ਭਾਰੀ ਮੀਹਾਂ ਕਾਰਨ ਆਏ ਹੜ੍ਹ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਆਪਣੀ ਜਾਨ ’ਤੇ ਖੇਡ ਕੇ ਲੋਕਾਂ ਦੀ ਜਾਨ ਤੇ ਵਧੇਰੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਲਈ ਪਾਏ ਯੋਗਦਾਨ ਲਈ ਹਰਿਆਣਾ ਦੇ ਕਈ ਪਿੰਡਾਂ ਤੋਂ ਪੰਚਾਂ-ਸਰਪੰਚਾਂ ਨੇ ਪਵਿੱਤਰ ਐੱਮਐੱਸਜੀ ਭੰਡਾਰੇ ’ਚ ਪੁੱਜ ਕੇ ਪੂਜਨੀਕ ਗੁਰੂ ਜੀ ਅਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਾਧ-ਸੰਗਤ ਦੀ ਸਹੂਲਤ ਲਈ ਥਾਂ-ਥਾਂ ਪਾਣੀ ਦੀਆਂ ਛਬੀਲਾਂ ਅਤੇ ਮੈਡੀਕਲ ਸਹਾਇਤਾ ਕੇਂਦਰ ਵੀ ਬਣਾਏ ਗਏ।

159 ’ਤੇ ਪੁੱਜਿਆ ਮਾਨਵਤਾ ਭਲਾਈ ਕਾਰਜਾਂ ਦਾ ਅੰਕੜਾ

ਪਵਿੱਤਰ ਐੱਮਐੱਸਜੀ ਭੰਡਾਰੇ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਦੇ ਦੋ ਹੋਰ ਕਾਰਜ ਸ਼ੁਰੂ ਕੀਤੇ ਗਏ। 158ਵਾਂ ਕਾਰਜ ਤਹਿਤ ਹਰ ਡੇਰਾ ਸ਼ਰਧਾਲੂ ਟ੍ਰੀ ਕੰਪੇਨ ਤਹਿਤ ਬੂਟਾ ਲਗਾਏਗਾ, ਜਿਸ ’ਤੇ ਚਲਦਿਆਂ ਇਸ ਸਾਲ 56 ਬੂਟੇ ਅਤੇ ਹਰ ਸਾਲ ਇਨ੍ਹਾਂ ਬੂਟਿਆਂ ਦੀ ਗਿਣਤੀ ’ਚ ਵਾਧਾ ਕੀਤਾ ਜਾਇਆ ਕਰੇਗਾ। 159ਵੇਂ ਕਾਰਜ ਤਹਿਤ ਥੋੜ੍ਹੀ ਦੂਰੀ ਦੇ ਕੰਮਕਾਜ ਲਈ ਕਿਸੇ ਹੋਰ ਵਹੀਕਲ ਨਾਲ ਸਫ਼ਰ ਕਰਕੇ ਪ੍ਰਦੂਸ਼ਣ ਫੈਲਾਉਣ ਦੀ ਥਾਂ ਸਾਈਕਲ ਦੀ ਵਰਤੋਂ ਕੀਤੀ ਜਾਵੇਗੀ। ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਇਨ੍ਹਾਂ ਭਲਾਈ ਕਾਰਜਾਂ ’ਚ ਡਟਣ ਦਾ ਪ੍ਰਣ ਲਿਆ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਹੜ੍ਹ ਪੀੜਤ ਲੋਕਾਂ ਨਾਲ ਕੀਤਾ ਵਾਅਦਾ ਨਿਭਾਇਆ, ਮੁਆਵਜ਼ੇ ਦੇ ਚੈੱਕ ਸੌਂਪੇ

LEAVE A REPLY

Please enter your comment!
Please enter your name here