MSG All Trading International: ਸ਼ੁੱਧਤਾ ਲਈ ਮੁੱਖ ਕੰਪਨੀ ਨੇ ਕੀਤਾ ਸੁਪਰ ਡੀਲਰਾਂ ਦਾ ਸਨਮਾਨ, ਸਿਹਤ ਲਈ ਗੁਣਕਾਰੀ ਉਤਪਾਦ ਬਣੇ ਚਰਚਾ ਦਾ ਵਿਸ਼ਾ
- ਕੰਪਨੀ ਦੇ ਅਹੁਦੇਦਾਰ ਪ੍ਰਤੀਕ ਸਿੰਘ ਇੰਸਾਂ ਨੇ ਕੰਪਨੀ ਦੇ ਮੁੱਖ ਉਤਪਾਦਾਂ ਐੱਮਐੱਸਜੀ ਦੇਸੀ ਗਾਂ ਦਾ ਘਿਓ ਤੇ ਐੱਮਐੱਸਜੀ ਚਾਹ ਬਾਰੇ ਦੱਸਿਆ
MSG All Trading International: ਸਰਸਾ (ਸੱਚ ਕਹੂੰ ਨਿਊੂਜ਼)। ਐੱਮਐੱਸਜੀ ਆਲ ਟਰੇਡਿੰਗ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਵੱਲੋਂ ਬੀਤੇ ਦਿਨੀਂ ਜਲਤਰੰਗ ’ਚ ਇੱਕ ਸ਼ਾਨਦਾਰ ਤੇ ਪ੍ਰੇਰਨਾਦਾਇਕ ਦੀਵਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ। ਇਹ ਪ੍ਰੋਗਰਾਮ ਕੰਪਨੀ ਦੀ ਲਗਾਤਾਰ ਤਰੱਕੀ, ਸੁਪਰ ਸਟਾਕਿਸਟਸ ਤੇ ਡੀਲਰਾਂ ਦੇ ਵਧੀਆ ਯੋਗਦਾਨ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੇ ਗਏ ਪਵਿੱਤਰ ਉਦੇਸ਼ ‘ਤੁਹਾਡੀ ਸਿਹਤ ਸਾਡਾ ਸਰੋਕਾਰ’ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਮਰਪਿਤ ਰਿਹਾ।
ਪ੍ਰੋਗਰਾਮ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਡੇਰਾ ਸੱਚਾ ਸੌਦਾ ਦੇ ਚੇਅਰਮੈਨ ਦਾਨ ਸਿੰਘ ਇੰਸਾਂ, ਪ੍ਰਬੰਧਕੀ ਕਮੇਟੀ ਦੇ ਮੈਂਬਰ ਤੇ ਵੱਖ-ਵੱਖ ਸੂਬਿਆਂ ਤੋਂ ਆਏ ਸੱਚੇ ਨਿਮਰ ਸੇਵਾਦਾਰ ਮੌਜ਼ੂਦ ਰਹੇ। ਪ੍ਰੋਗਰਾਮ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਬੇੇੇਨਤੀ ਦੇ ਭਜਨ ਨਾਲ ਹੋਇਆ। ਦੀਵਿਆਂ ਦੀ ਰੌਸ਼ਨੀ ਤੇ ਧਾਰਮਿਕ ਵਾਤਾਵਰਨ ’ਚ ਇਹ ਪ੍ਰੋਗਰਾਮ ਏਕਤਾ, ਸਮਰਪਣ ਤੇ ਸ਼ੁੱਧ ਵਪਾਰ ਦੇ ਮੁੱਲਾਂ ਦਾ ਪ੍ਰਤੀਕ ਬਣ ਗਿਆ। ਸਮਾਰੋਹ ਦੀ ਸਮਾਪਤੀ ਭਗਤੀ ਗੀਤ, ਦੀਵੇ ਜਗਾਉਣ ਤੇ ਖੁਸ਼ੀ ਭਰੇ ਮਾਹੌਲ ਨਾਲ ਹੋਈ।
ਇਹ ਪ੍ਰੋਗਰਾਮ ਨਾ ਸਿਰਫ ਐੱਮਐੱਸਜੀ ਕੰਪਨੀ ਦੀਆਂ ਉਪਲੱਬਧੀਆਂ ਦਾ ਜਸ਼ਨ ਸੀ, ਸਗੋਂ ਉਸ ਵਿਚਾਰਧਾਰਾ ਦਾ ਜਿਉਂਦਾ ਪ੍ਰਤੀਕ ਵੀ, ਜੋ ਕਹਿੰਦੀ ਹੈ ਐੱਮਐੱਸਜੀ ਸਿਰਫ ਇੱਕ ਬਰਾਂਡ ਨਹੀਂ, ਸਗੋਂ ਸਿਹਤ, ਸ਼ੁੱਧਤਾ ਤੇ ਸੇਵਾ ਦਾ ਮਿਸ਼ਨ ਹੈ।
ਐੱਮਐੱਸਜੀ ਦੇਸੀ ਗਾਂ ਦਾ ਘਿਓ ਸਾਰੇ ਪੈਰਾਮੀਟਰਾਂ ’ਤੇ ਪੂਰੀ ਤਰ੍ਹਾਂ ਖਰ੍ਹਾ
ਕੰਪਨੀ ਦੇ ਅਹੁਦੇਦਾਰ ਪ੍ਰਤੀਕ ਸਿੰਘ ਇੰਸਾਂ ਨੇ ਕੰਪਨੀ ਦੇ ਮੁੱਖ ਉਤਪਾਦਾਂ ਐੱਮਐੱਸਜੀ ਦੇਸੀ ਗਾਂ ਦਾ ਘਿਓ ਤੇ ਐੱਮਐੱਸਜੀ ਚਾਹ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਘਿਓ ਦੱਖਣੀ ਭਾਰਤ ਦੇ ਚੋਣਵੇਂ ਡੇਅਰੀ ਫਾਰਮਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਤੇ ਐੱਨਏਬੀਐੱਲ ਪ੍ਰਮਾਣਿਤ ਲੈਬ ਰਿਪੋਰਟ ਅਨੁਸਾਰ ਇਸ ਦੀ ਗੁਣਵੱਤਾ ਸਰਵੋਤਮ ਹੈ। ਐੱਮਐੱਸਜੀ ਟੀ ਅਸਾਮ ਦੇ ਚੋਣਵੇਂ ਬਾਗਾਂ ਦੇ ਪੱਤਿਆਂ ਨਾਲ ਤਿਆਰ ਕੀਤੀ ਜਾਂਦੀ ਹੈ, ਜਿਸ ਨੂੰ ਕੰਪਨੀ ਦੀ ਟੀ ਟੈਸਟਿੰਗ ਲੈਬ ’ਚ ਵਿਗਿਆਨਕ ਪਰਖ ਤੋਂ ਬਾਅਦ ਬਲੈਂਡ ਕੀਤਾ ਜਾਂਦਾ ਹੈ।
ਆਰਗੈਨਿਕ ਸਰ੍ਹੋਂ ਦਾ ਤੇਲ ਤੇ ਲੀਵਰ ਸ਼ੋਧਨ ਕਵਾਥ ਬਣੇ ਖਿੱਚ ਦਾ ਕੇਂਦਰ
ਕੰਪਨੀ ਦੇ ਨਵੇਂ ਉਤਪਾਦ ਐੱਮਐੱਸਜੀ ਆਰਗੈਨਿਕ ਸਰੋ੍ਹਂ ਦਾ ਤੇਲ ਤੇ ਲੀਵਰ ਸ਼ੋਧਨ ਕਵਾਥ ਨੇ ਵੀ ਸਭ ਦਾ ਧਿਆਨ ਖਿੱਚਿਆ। ਸਰ੍ਹੋਂ ਦਾ ਤੇਲ ਪਰੰਪਰਿਕ ਵਿਧੀ ਨਾਲ ਤਿਆਰ ਕੀਤਾ ਜਾਂਦਾ ਹੈ, ਜਿਸ ਨਾਲ ਓਮੇਗਾ-3, ਵਿਟਾਮਿਨ ਏ ਤੇ ਐਂਟੀ ਆਕਸੀਡੈਂਟਸ ਵਰਗੇ ਪੌਸ਼ਕ ਤੱਤ ਸੁਰੱਖਿਅਤ ਰਹਿੰਦੇ ਹਨ। ਲੀਵਰ ਸ਼ੋਧਨ ਕਵਾਥ ਆਯੁਰਵੈਦਿਕ ਹਰਬਲ ਸੁਮੇਲ ਹੈ, ਜੋ ਸਰੀਰ ਤੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਤੇ ਲੀਵਰ ਨੂੰ ਤੰਦਰੁਸਤ ਰੱਖਣ ’ਚ ਮੱਦਦ ਕਰਦਾ ਹੈ।
ਛੇਤੀ ਹੀ ਸਾਰੇ ਦੇਸ਼ਾਂ ’ਚ ਉਪਲੱਬਧ ਹੋਣਗੇ ਐੱਮਐੱਸਜੀ ਪ੍ਰੋਡਕਟ: ਦਾਨ ਸਿੰਘ ਇੰਸਾਂ
ਮੁੱਖ ਮਹਿਮਾਨ ਡੇਰਾ ਸੱਚਾ ਸੌਦਾ ਦੇ ਚੇਅਰਮੈਨ ਦਾਨ ਸਿੰਘ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਸ਼ੁੱਧ ਤੇ ਆਰਗੈਨਿਕ ਉਤਪਾਦਾਂ ਦੀ ਦਿਸ਼ਾ ’ਚ ਜੋ ਪਹਿਲ ਕੀਤੀ ਹੈ, ਉਹ ਅੱਜ ਸਮਾਜ ਲਈ ਪ੍ਰੇਰਨਾ ਹੈ। ਉਨ੍ਹਾਂ ਦੱਸਿਆ ਕਿ ਐੱਮਐੱਸਜੀ ਦੇ ਪ੍ਰੋਡੈਕਟ ਭਾਰਤ ਦੇ ਨਾਲ-ਨਾਲ ਕੈਨੇਡਾ ਸਮੇਤ ਕਈ ਦੇਸ਼ਾਂ ’ਚ ਆਪਣਾ ਖਾਸ ਪਹਿਚਾਣ ਬਣਾ ਚੁੱਕੇ ਹਨ ਤੇ ਜਲਦ ਹੀ ਹੋਰ ਦੇਸ਼ਾਂ ’ਚ ਵੀ ਉਪਲੱਬਧ ਹੋਣਗੇ।
ਐੱਮਐੱਸਜੀ ਕੰਪਨੀ ਇੱਕ ਵਪਾਰਕ ਸੰਸਥਾ ਨਹੀਂ, ਸਗੋਂ ਸਮਾਜਿਕ ਮਿਸ਼ਨ ਹੈ: ਰਾਜੇ ਰਾਮ ਇੰਸਾਂ
ਕੰਪਨੀ ਦੇ ਸੀਈਓ ਰਾਜੇ ਰਾਮ ਇੰਸਾਂ ਨੇ ਕਿਹਾ ਕਿ ਐੱਮਐੱਸਜੀ ਕੰਪਨੀ ਦਾ ਉਦੇਸ਼ ਸਿਰਫ ਵਪਾਰ ਨਹੀਂ, ਸਗੋਂ ਹਰ ਘਰ ਤੱਕ ਸ਼ੁੱਧ ਤੇ ਸੁਰੱਖਿਅਤ ਖੁਰਾਕੀ ਪਦਾਰਥ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦਾ ਦਿੱਤਾ ਨਾਅਰਾ ‘ਤੁਹਾਡੀ ਸਿਹਤ-ਸਾਡਾ ਸਰੋਕਾਰ’ ਸਾਡੇ ਹਰ ਕਦਮ ਦੀ ਦਿਸ਼ਾ ਤੈਅ ਕਰਦਾ ਹੈ। ਰਾਜੇ ਰਾਮ ਇੰਸਾਂ ਨੇ ਸਾਰੇ ਸੁਪਰ-ਸਟਾਕਿਸਟਸਾਂ, ਡੀਲਰਾਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਹੀ ਉਹ ਕੜੀ ਹੋ ਜੋ ਬਜ਼ਾਰ ਦੀ ਮਿਲਾਵਟ ਦੇ ਵਿਰੁੱਧ ਸ਼ੁੱਧਤਾ ਦੀ ਕ੍ਰਾਂਤੀ ਨੂੰ ਅੱਗੇ ਵਧਾ ਰਹੇ ਹੋ।
ਇਸ ਮੌਕੇ ਕੰਪਨੀ ਦੇ ਮਾਰਕਟਿੰਗ ਹੈੱਡ ਕ੍ਰਿਸ਼ਨ ਨੈਨ ਇੰਸਾਂ ਨੇ ਕੰਪਨੀ ਦੀਆਂ ਆਉਣ ਵਾਲੀਆਂ ਯੋਜਨਾਵਾਂ ਅਤੇ ਨਵੀਆਂ ਲਾਂਚ ਕੀਤੀਆਂ ਗਈਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰੋਗਰਾਮ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੁਪਰ ਸਟਾਕਿਸਟਾਂ ਤੇ ਡੀਲਰਾਂ ਨੂੰ ਟਰਾਫੀ, ਤੋਹਫੇ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Read Also : ਦੁੱਖ ਦੀ ਘੜੀ ’ਚ ਵੀ ਕੀਤਾ ਮਹਾਨ ਕਾਰਜ, ਚਾਰ ਮਹੀਨਿਆਂ ਦਾ ਗੁਲਾਬ ਸਿੰਘ ਬਣਿਆ ਮਹਾਂਦਾਨੀ