ਐਮ.ਆਰ.ਐਸ. ਕਾਲਜ ਮਲੋਟ ਦੀ ਵਿਦਿਆਰਥਣ ਅਮਨਦੀਪ ਕੌਰ ਦੀ ਸਕੇਟ ਰੋਲਿੰਗ ਖੇਡ ਵਿੱਚ ਵਰਲਡ ਕੱਪ ਲਈ ਹੋਈ ਚੋਣ

ਅਮਨਦੀਪ ਕੌਰ ਦੇ ਕਾਲਜ ਪਹੁੰਚਣ ’ਤੇ ਨਿੱਘਾ ਕੀਤਾ ਸਵਾਗਤ

ਮਲੋਟ, (ਮਨੋਜ)। ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਜਿੱਥੇ ਆਪਣੀਆਂ ਸੱਭਿਆਚਾਰਕ, ਸਮਾਜਿਕ ਗਤੀਵਿਧੀਆਂ ਤੇ ਅਕਾਦਮਿਕ ਪ੍ਰਾਪਤੀਆਂ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ, ਉਥੇ ਖੇਡਾਂ ਵਿੱਚ ਵੀ ਜ਼ਿਕਰਯੋਗ ਪ੍ਰਾਪਤੀਆਂ ਕਰਦਾ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦੀ ਪਹਿਲੀ ਨੈਸ਼ਨਲ ਸਕੇਟ ਰੋਲਿੰਗ ਗੇਮਜ਼ 2022 ਜੋ ਕਿ ਮੋਹਾਲੀ ਵਿੱਚ ਹੋਈਆਂ, ਕਾਲਜ ਦੀ ਹੋਣਹਾਰ ਵਿਦਿਆਰਥਣ ਅਮਨਦੀਪ ਕੌਰ ਨੇ ਇਹਨਾਂ ਖੇਡਾਂ ਵਿੱਚ ਹਿੱਸਾ ਲਿਆ, ਅਮਨਦੀਪ ਕੌਰ ਨੇ ਜਿੱਥੇ ਇਹਨਾਂ ਗੇਮਾਂ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ ਉੱਥੇ ਸਕੇਟ ਰੋਲਿੰਗ ਨੈਸ਼ਨਲ ਟੀਮ ਦੀ ਕਪਤਾਨ ਦਾ ਮਾਣ ਵੀ ਹਾਸਲ ਕੀਤਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਨਦੀਪ ਕੌਰ ਭਾਰਤ ਦੀ ਸਕੇਟ ਰੋਲਿੰਗ ਟੀਮ ਦੀ ਅਗਵਾਈ ਕਰਦਿਆਂ ਮਾਣਮੱਤੀਆਂ ਪ੍ਰਾਪਤੀਆਂ ਪ੍ਰਾਪਤ ਚੁੱਕੀ ਹੈ। ਕਾਲਜ ਪਿੰ੍ਰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਅਮਨਦੀਪ ਕੌਰ ਸਾਡੀ ਮਾਣਮੱਤੀ ਵਿਦਿਆਰਥਣ ਹੈ, ਜਿਸ ਨੇ ਇਹਨਾਂ ਖੇਡਾਂ ਵਿੱਚ ਭਾਗ ਲੈ ਕੇ ਨਾ ਸਿਰਫ਼ ਇਲਾਕੇ ਦਾ ਨਾਂਅ ਰੁਸ਼ਨਾਇਆ ਹੈ ਸਗੋਂ ਆਪਣੀ ਟੀਮ ਦੀ ਅਗਵਾਈ ਕਰਕੇ ਮਾਣਮੱਤੇ ਪਲ ਵੀ ਬਖ਼ਸ਼ੇ ਹਨ।

ਇਹ ਸ਼ਾਨਦਾਰ ਪ੍ਰਾਪਤੀ ਕਰਨ ਉਪਰੰਤ ਅਮਨਦੀਪ ਕੌਰ ਦਾ ਕਾਲਜ ਵਿੱਚ ਪਹੁੰਚਣ ’ਤੇ ਕਾਲਜ ਮੈਨੇਂਜਮੈਂਟ, ਪਿੰ੍ਰਸੀਪਲ ਸਾਹਿਬ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕਾਲਜ ਮੈਨੇਂਜਮੈਂਟ ਕਮੇਟੀ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਅਮਨਦੀਪ ਕੌਰ ਦੀ ਇਸ ਪ੍ਰਾਪਤੀ ਨੇ ਕਾਲਜ ਦੇ ਨਾਲ-ਨਾਲ ਆਪਣੇ ਮਾਪਿਆਂ ਅਤੇ ਪੂਰੇ ਇਲਾਕੇ ਦਾ ਨਾਮ ਉੱਚਾ ਕੀਤਾ ਹੈ। ਇਸ ਮੌਕੇ ਕਾਲਜ ਮੈਨੇਂਜਮੈਂਟ ਕਮੇਟੀ ਦੇ ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਖਜ਼ਾਨਚੀ ਦਲਜਿੰਦਰ ਸਿੰਘ ਸੰਧੂ, ਸਕੱਤਰ ਪਿਰਤਪਾਲ ਗਿੱਲ ਨੇ ਅਮਨਦੀਪ ਕੌਰ ਨੂੰ¿; ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ