ਭਾਰਤ – ਪਾਕਿ ਸਰਹੱਦ ਤੇ ਦੇਖੀ ਗਈ ਡਰੋਨ ਦੀ ਹਲਚਲ, ਮਾਮਲਾ ਦਰਜ

BSF

ਭਾਰਤ – ਪਾਕਿ ਸਰਹੱਦ ਤੇ ਦੇਖੀ ਗਈ ਡਰੋਨ ਦੀ ਹਲਚਲ, ਮਾਮਲਾ ਦਰਜ

ਫਿਰੋਜ਼ਪੁਰ , (ਸਤਪਾਲ ਥਿੰਦ)। ਇਕ ਵਾਰ ਫਿਰ ਭਾਰਤ – ਪਾਕਿ ਸਰਹੱਦ ਤੇ ਰਾਤ ਸਮੇੰ ਡਰੋਨ ਦੀ ਹਲਚਲ ਹੋਈ । ਇਸ ਸਬੰਧੀ ਥਾਣਾ ਫਿਰੋਜ਼ਪੁਰ ਸਦਰ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਕੰਪਨੀ ਕਮਾਂਡਰ ਡੀ ਕੰਪਨੀ 116 ਬਟਾਲੀਅਨ ਬੀ. ਐਸ . ਐਫ ਬੀ. ਪੀ. ਉ ਸ਼ਾਮੇ ਕੇ ਵੱਲੋਂ ਦੱਸਿਆ ਗਿਆ ਕਿ ਵਕਤ ਕ੍ਰੀਬ ਰਾਤ 09.21 ਵਜੇ ਤੇ ਪਾਕਿਸਤਾਨ ਦੀ ਤਰਫੋਂ ਇੱਕ ਡਰੋਨ ਦੀ ਅਵਾਜ਼ ਡਿਊਟੀ ਪਰ ਕਰਮਚਾਰੀਆਂ ਨੂੰ ਸੁਨਣ ਤੇ ਡਿਊਟੀ ਕ੍ਰਮਚਾਰੀਆਂ ਦੁਆਰਾ ਉਸ ਪਰ ਫਾਇਰ ਕੀਤੇ ਗਏ, ਜੋ ਕੁਝ ਸਮੇਂ ਬਾਅਦ ਵਾਪਿਸ ਮੁੜ ਗਿਆ, ਜੋ ਸ਼ੱਕ ਹੈ ਕਿ ਬਾਰਡਰ ਪਾਰ ਪਾਕਿਸਤਾਨ ਦੀ ਤਰਫੋਂ ਨਸ਼ੀਲੇ ਪਦਾਰਥ ਜਾਂ ਅਸਲਾ/ਬਰੂਦ ਡਰੋਨ ਰਾਹੀਂ ਭਾਰਤ ਵਿੱਚ ਭੇਜਣ ਦੀ ਸਾਜਿਸ਼ ਸੀ । ਜਿਸ ਤੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਤੇ ਜਵਾਨਾਂ ਵੱਲੋਂ ਇਲਾਕੇ ਵਿੱਚ ਸਰਚ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ