ਮਾਂ-ਭੈਣ ਮਾਰਦੀਆਂ ਸਨ ਤਾਹਨੇ, ਤਾਂ ਕੀਤਾ ਕਤਲ

Mothers, Sisters, Were, Killed, Murdered

ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਜਲਾਲਾਬਾਦ ਦੇ ਪਿੰਡ ਵੱਡਾ ਬੂਰ ਵਿੱਚ ਪਿਛਲੇ ਦਿਨ ਇੱਕ ਜਵਾਨ ਦੁਆਰਾ ਆਪਣੀ ਮਾਂ ਅਤੇ ਭੈਣ ਦਾ ਕਤਲ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਇਸ ਸਬੰਧੀ ਜਿਲ੍ਹੇ ਦੇ ਐਸਐਸਪੀ ਕੇਤਨ ਬਲਿਰਾਮ ਪਾਟਿਲ ਨੇ ਦੱਸਿਆ ਕਿ ਮਨਜੀਤ ਸਿੰਘ ਉਰਫ ਮੰਨੂ ਨੇ ਆਪਣੀ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਮਾਂ ਛਿੰਦਰ ਕੌਰ ,ਭੈਣ ਸੀਮਾ ਰਾਣੀ ਦੇ ਤਾਹਨਿਆਂ ਤੋਂ ਪ੍ਰੇਸ਼ਾਨ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਮਨਜੀਤ ਉਰਫ ਮੰਨੂ ਕੋਈ ਕੰਮ ਨਹੀਂ ਕਰਦਾ ਸੀ ਜਿਸ ਦੌਰਾਨ ਉਹ ਉਸਨੂੰ ਕੰਮ ਕਰਨ ਲਈ ਅਕਸਰ ਤਾਹਨੇ ਮਾਰਦੀਆਂ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਮੰਨੂ ਨੇ ਰਾਤ ਦੇ ਸਮੇਂ ਗੁਆਂਢੀਆਂ ਤੋਂ ਕੱਸੀ ਮੰਗ ਕੇ ਪਹਿਲਾਂ ਆਪਣੀ ਮਾਂ ਨੂੰ ਫਿਰ ਮੋਬਾਈਲ ਵੇਖ ਰਹੀ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਥੋਂ ਫਰਾਰ ਹੋ ਗਿਆ।

ਉਸਨੇ ਇੱਕ ਸਾਜਿਸ਼ ਤਹਿਤ ਆਪਣੇ ਕੱਪੜੇ ਸਾੜਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਆਪਣੇ ਕੱਪੜੇ ਇੱਕ ਖੱਡੇ ਵਿੱਚ ਦਬਾ ਦਿੱਤੇ ਪੁਲਿਸ ਨੇ ਇਸ ਸਬੰਧੀ ਮੰਨੂ ਨੂੰ ਕਾਬੂ ਕਰ ਉਸ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਸਨੇ ਸਾਰਾ ਸੱਚ ਦੱਸ ਦਿੱਤਾ ਥਾਣਾ ਅਮੀਰਖਾਸ ਦੇ ਇੰਚਾਰਜ ਇਕਬਾਲ ਸਿੰਘ ਨੇ ਮਨਜੀਤ ਸਿੰਘ  ਪੁੱਤਰ ਗੁਰਚਰਨ ਨੂੰ ਅਦਾਲਤ ‘ਚ ਪੇਸ਼ ਕੀਤਾ ਜਿੱਥੋਂ ਉਸਨੂੰ 5 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ।

LEAVE A REPLY

Please enter your comment!
Please enter your name here