ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News ਪਿੰਡ ਮਾਕੋਵਾਲ ...

    ਪਿੰਡ ਮਾਕੋਵਾਲ ‘ਚ ਮਾਂ, ਧੀ ਤੇ ਦੋਹਤੀ ਦਾ ਕਤਲ

    Mother, Daughter, Daughter-in-law, Murdered, Makowal

    ਇਲਾਕੇ ‘ਚ ਫੈਲੀ ਦਹਿਸ਼ਤ | Murder

    • ਜਮੀਨ ਵਿਵਾਦ ਦੇ ਚਲਦਿਆਂ ਕਤਲ ਹੋਣ ਦਾ ਖਦਸ਼ਾ | Murder

    ਅੰਮ੍ਰਿਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼)। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਾਕੋਵਾਲ ਵਿਖੇ ਇੱਕ ਘਰ ਚੋਂ ਤਿੰਨ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਘਟਨਾ ਸਥਾਨ ‘ਤੇ ਪਹੁੰਚੇ ਐਸਪੀ ਜਸਵੰਤ ਕੌਰ, ਐਸਪੀਡੀ ਹਰਪਾਲ ਸਿੰਘ, ਡੀਐਸਪੀਡੀ ਹਰਪ੍ਰੀਤ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਇਸ ਦੌਰਾਨ ਐਸਪੀਡੀ ਹਰਪਾਲ ਸਿੰਘ ਨੇ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਤਾ ਕਰਤਾਰ ਕੌਰ (85) ਪਤਨੀ ਸਵਰਗੀ ਤੇਗਾ ਸਿੰਘ ਆਪਣੀ ਬੇਟੀ ਹਰਮੀਤ ਕੌਰ (50) ਵਿਧਵਾ ਨਿਰਮਲ ਸਿੰਘ ਅਤੇ ਦੋਹਤਰੀ ਦਿਲਪ੍ਰੀਤ ਕੌਰ (23) ਨਾਲ ਰਹਿੰਦੀ ਸੀ। (Murder)

    ਉਨ੍ਹਾਂ ਦੱਸਿਆ ਕਿ ਪਰਸੋਂ ਤਿੰਨ ਜੁਲਾਈ ਨੂੰ ਸ਼ਾਮ ਦੇ ਸਮੇਂ ਗੁਆਂਢੀਆਂ ਦੇ ਘਰੋਂ ਪੱਖਾ ਲੈ ਕੇ ਆਏ ਸਨ ਅਤੇ 4 ਜੁਲਾਈ ਸਾਰਾ ਦਿਨ ਕੋਈ ਨਜ਼ਰ ਨਹੀਂ ਆਇਆ। ਅੱਜ ਸਵੇਰੇ ਰਿਸ਼ਤੇਦਾਰਾਂ ਦਾ ਗੁਆਂਢੀਆਂ ਨੂੰ ਫੋਨ ਆਇਆ ਕਿ ਮਾਤਾ ਕਰਤਾਰ ਕੌਰ ਦੇ ਘਰ ਕੱਲ੍ਹ ਦਾ ਕੋਈ ਫੋਨ ਨਹੀਂ ਚੁੱਕ ਰਿਹਾ, ਜਾ ਕੇ ਪਤਾ ਕਰੋ ਜਦ ਗੁਆਂਢੀਆਂ ਨੇ ਜਾ ਕੇ ਦਰਵਾਜਾ ਖੜਕਾਇਆ ਤਾਂ ਕਿਸੇ ਨੇ ਅਵਾਜ਼ ਨਹੀਂ ਦਿੱਤੀ। ਉਨ੍ਹਾਂ ਅੰਦਰ ਜਾ ਕੇ ਵੇਖਿਆ ਤਾਂ ਤਿੰਨੇ ਮ੍ਰਿਤਕ ਹਾਲਤ ਵਿੱਚ ਪਈਆਂ ਹੋਈਆਂ ਸਨ। (Murder)

    ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਗਲ ਘੁਟ ਕੇ ਕਤਲ ਕਰ ਦਿੱਤਾ ਹੈ। ਕਰਤਾਰ ਕੌਰ ਅਪਣੇ ਬੇਟੇ ਕੁਲਵੰਤ ਸਿੰਘ ਨਾਲ ਰਹਿੰਦੀ ਸੀ ਜਿਸ ਦੀ ਸ਼ਾਦੀ ਨਹੀਂ ਹੋਈ ਸੀ ਤੇ ਕੁਲਵੰਤ ਸਿੰਘ ਦੀ ਦੋ ਤਿੰਨ ਮਹੀਨੇ ਪਹਿਲਾਂ ਮੌਤ ਹੋ ਜਾਣ ਕਾਰਨ ਕਰਤਾਰ ਕੌਰ ਦੀ ਬੇਟੀ ਹਰਮੀਤ ਕੌਰ ਅਤੇ ਦੋਹਤਰੀ ਦਿਲਪ੍ਰੀਤ ਕੌਰ ਆਪਣੀ ਮਾਤਾ ਨਾਲ ਰਹਿਣ ਲਈ ਆ ਗਈਆਂ ਸਨ। ਐਸਪੀਡੀ ਹਰਪਾਲ ਸਿੰਘ ਨੇ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕਿ ਇਹਨਾਂ ਦਾ ਜ਼ਮੀਨ ਦਾ ਕੋਈ ਵਿਵਾਦ ਵੀ ਹੈ, ਜਿਸ ਦੇ ਸੰਬੰਧ ਵਿੱਚ ਜਾਂਚ ਚੱਲ ਰਹੀ ਹੈ ਅਤੇ ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। (Murder)

    LEAVE A REPLY

    Please enter your comment!
    Please enter your name here