ਸੜਕ ਹਾਦਸੇ ‘ਚ ਮਾਂ-ਧੀ ਦੀ ਮੌਕੇ ‘ਤੇ ਮੌਤ

Bus, Truck, Accident

ਸੜਕ ਹਾਦਸੇ ‘ਚ ਮਾਂ-ਧੀ ਦੀ ਮੌਕੇ ‘ਤੇ ਮੌਤ

ਅੱਪਰਾ (ਮੁਨੀਸ਼ ਕੁਮਾਰ ਆਸ਼ੂ) ਕਸਬਾ ਅੱਪਰਾ ਦੇ ਨਜ਼ਦੀਕੀ ਪਿੰਡ ਛੋਕਰਾਂ ਦੀ ਵਸਨੀਕ ਇੱਕ ਮਾਂ ਤੇ ਲੜਕੀ ਦੀ ਇੱਕ ਸੜਕ ਦੁਰਘਟਨਾ ‘ਚ ਮੌਕੇ ‘ਤੇ ਹੀ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਛੋਕਰਾਂ ਤੋਂ ਸੋਮਾ ਰਾਣੀ ਤੇ ਉਸ ਦੀ ਪੁੱਤਰੀ ਤਰਨਜੀਤ ਉਰਫ ਤੰਨੂੰ ਪਿੰਡ ਪਨਿਆਲੀ ਵਿਖੇ ਇੱਕ ਧਾਰਮਿਕ ਸਮਾਗਮ ਲਈ ਗਏ ਸਨ ਬੀਤੀ ਰਾਤ ਲਗਭਗ 7 ਵਜੇ ਜਦੋਂ ਲੰਗਰ ਛਕਣ ਉਪਰੰਤ ਤੰਨੂੰ ਵਾਪਸ ਬੱਸ ਵੱਲ ਆ ਰਹੀ ਸੀ, ਤਾਂ ਰੋਡ ਪਾਰ ਕਰਦੇ ਸਮੇਂ ਉਹ ਇੱਕ ਇੱਕ ਤੇਜ਼ ਰਫਤਾਰ ਅਣਪਛਾਤੇ ਵਾਹਨ ਨਾਲ ਟਕਰਾ ਗਈ ਤੰਨੂੰ ਨੂੰ ਬਚਾਉਂਦੇ ਹੋਏ ਉਸਦੀ ਮਾਤਾ ਸੋਮਾ ਰਾਣੀ ਵੀ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਗਈ ਘਟਨਾ ਦੀ ਖਬਰ ਸੁਣਦਿਆਂ ਹੀ ਇਲਾਕੇ ਭਰ ‘ਚ ਸੋਗ ਦੀ ਲਹਿਰ ਫੈਲ ਗਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.