ਹਾਥਰਸ ‘ਚ ਧਾਰਮਿਕ ਸਮਾਗਮ ਦੌਰਾਨ ਮਚੀ ਭਗਦੜ ‘ਚ 120 ਲੋਕਾਂ ਦੀ ਮੌਤ, 150 ਤੋਂ ਵੱਧ ਜ਼ਖਮੀ

Hathras
ਹਾਥਰਸ 'ਚ ਸਤਿਸੰਗ ਦੌਰਾਨ ਮਚੀ ਭਗਦੜ 'ਚ 27 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ

ਹਾਥਰਸ। ਯੂਪੀ ਦੇ ਹਾਥਰਸ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਹਾਥਰਸ ਸਥਿਤ ਰਤੀਭਾਨਪੁਰ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਭਗਦੜ ਮਚ ਗਈ। ਭਗਦੜ ਕਾਰਨ 120 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ  ਅਤੇ 150 ਤੋਂ ਵੱਧ ਜ਼ਮਖੀ ਹੋ ਗਏ ਹਨ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਾਦਸੇ ‘ਚ ਔਰਤਾਂ ਅਤੇ ਬੱਚੇ ਵੀ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ: ਪੁਲਿਸ ਵੱਲੋਂ ਪਤੀ/ਪਤਨੀ ਸਮੇਤ ਤਿੰਨ ਜਣੇ ਇੱਕ ਕਿੱਲੋ ਗਾਂਜੇ ਸਮੇਤ ਕਾਬੂ

ਔਰਤ ਅਤੇ ਬੱਚਿਆਂ ਨੂੰ ਏਟਾ ਦੇ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਧਾਰਮਿਕ ਸਮਾਗਮ ਚੱਲ ਰਿਹਾ ਸੀ। ਫਿਰ ਸਮਾਪਤੀ ਸਮਾਰੋਹ ਦੌਰਾਨ ਭਗਦੜ ਮੱਚ ਗਈ। ਇਸ ਘਟਨਾ ‘ਚ 120 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਹਾਦਸੇ ‘ਚ  ਔਰਤਾਂ ਅਤੇ ਬੱਚਿਆਂ ਦੀ ਵੀ ਮੌਤ ਹੋ ਗਈ।

ਇਸਲ ਪ੍ਰੋਗਰਾਮ ਵਿੱਚ ਆਸ-ਪਾਸ ਦੇ ਇਲਾਕਿਆਂ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣ ਲਈ ਪੁੱਜੇ। ਪ੍ਰਸ਼ਾਸਨ ਮੁਤਾਬਕ ਇਸ ਪ੍ਰੋਗਰਾਮ ‘ਚ 20 ਹਜ਼ਾਰ ਤੋਂ ਵੱਧ ਲੋਕ ਪਹੁੰਚੇ ਸਨ, ਜਿਨ੍ਹਾਂ ‘ਚ ਮਰਦ, ਔਰਤਾਂ ਅਤੇ ਬੱਚੇ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਪ੍ਰੋਗਰਾਮ ਦੌਰਾਨ ਭੀੜ ਅਤੇ ਗਰਮੀ ਕਾਰਨ ਲੋਕਾਂ ਦਾ ਦਮ ਘੁੱਟਣ ਲੱਗਾ। ਪ੍ਰੋਗਰਾਮ ਦੇ ਅੰਤ ਵਿੱਚ ਜਦੋਂ ਲੋਕ ਉੱਥੋਂ ਜਾਣ ਲਈ ਉਠੇ ਤਾਂ ਕਈ ਲੋਕ ਅਚਾਨਕ ਬੇਹੋਸ਼ ਹੋ ਕੇ ਡਿੱਗ ਪਏ। ਇਸ ਤੋਂ ਬਾਅਦ ਸਮਾਗਮ ਵਾਲੀ ਥਾਂ ‘ਤੇ ਭਗਦੜ ਮਚ ਗਈ। ਭਗਦੜ ਵਿਚ ਔਰਤਾਂ, ਮਰਦ ਅਤੇ ਬੱਚੇ ਜ਼ਮੀਨ ‘ਤੇ ਡਿੱਗ ਪਏ ਅਤੇ ਕੁਚਲੇ ਗਏ।

LEAVE A REPLY

Please enter your comment!
Please enter your name here