ਨਵੀਂ ਦਿੱਲੀ (ਏਜੰਸੀ)। ਈਡੀ ਨੇ ਕੌਮੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਦੀ ਧੀ ਅaਤੇ ਰਾਜ ਸਭਾ ਸਾਂਸਦ ਮੀਸਾ ਭਾਰਤੀ, ਉਨ੍ਹਾਂ ਦੇ ਪਤੀ ਸੈਲੇਸ਼ ਕੁਮਾਰ ਅਤੇ ਹੋਰਨਾਂ ਖਿਲਾਫ਼ ਦਿੱਲੀ ਦੇ ਪਟਿਆਲਾ ਹਾਊਸ ਕੋਰਟ ‘ਚ ਦੋਸ਼ ਪੱਤਰ ਦਾਖਲ ਕਰ ਦਿੱਤਾ ਇਹ ਮਾਮਲਾ ਮੀਸਾ ਅਤੇ ਉਨ੍ਹਾਂ ਦੇ ਪਤੀ ਕੋਲ ਕਥਿਤ ਬੇਨਾਮੀ ਸੰਪੰਤੀ ਦੀ ਜਾਂਚ ਨਾਲ ਜੁੜਿਆ ਹੈ ਇਸ ਸਬੰਧ ‘ਚ ਈਡੀ ਭਾਰਤੀ ਦੇ ਦਿੱਲੀ ਸਮੇਤ ਦੂਜੇ ਟਿਕਾਣਿਆਂ ‘ਤੇ ਪਹਿਲਾਂ ਹੀ ਛਾਪੇਮਾਰੀ ਕਰ ਚੁੱਕੀ ਹੈ
ਉਹ ਆਪਣੇ ਪਤੀ ਨਾਲ ਇਸ ਮਾਮਲੇ ‘ਚ ਨੋਟਿਸ ਜਾਰੀ ਹੋਣ ਤੋਂ ਬਾਅਦ ਟੈਕਸ ਵਿਭਾਗ ਦੇ ਸਾਹਮਣੇ ਪੇਸ਼ ਹੋ ਚੁੱਕੀ ਹੈ ਇਸ ਸਾਲ ਸਤੰਬਰ ‘ਚ ਈਡੀ ਨੇ ਭਾਰਤੀ ਦੇ ਦਿੱਲੀ ਨਾਲ ਲੱਗਦੇ ਬਿਜਵਾਸਨ ਇਲਾਕੇ ਸਥਿਤ ਫਾਰਮ ਹਾਊਸ ਨੂੰ ਜਬਤ ਕੀਤਾ ਸੀ ਇਹ ਫਾਰਮ ਹਾਊਸ ਉਨ੍ਹਾਂ ਅਤੇ ਉਨ੍ਹਾਂ ਦੇ ਪਤੀ ਸੈਲੇਸ਼ ਦੇ ਨਾਂਅ ‘ਤੇ ਹੈ ਮੀਸਾ ਅਤੇ ਸੈਲੇਸ਼ ਦੇ ਜਵਾਬਾਂ ਤੋਂ ਸੰਤੁਸ਼ਟ ਨਾ ਹੋਣ ‘ਤੇ ਈਡੀ ਨੇ ਇਹ ਕਦਮ ਚੁੱਕਿਆ ਸੀ ਦੋਸ਼ ਹੈ ਕਿ ਇਹ ਫਾਰਮ ਹਾਊਸ ਸੇਲ ਕੰਪਨੀਆਂ ਜ਼ਰੀਏ ਆਏ ਧਨ ਨਾਲ ਖਰੀਦਿਆ ਗਿਆ ਸੀ। ਚਾਰ ਸੇਲ ਕੰਪਨੀਆਂ ਜ਼ਰੀਏ 1 ਕਰੋੜ 20 ਲੱਖ ਰੁਪਏ ਆਏ ਸਨ ਜਿਸ ਜ਼ਰੀਏ ਇਸ ਪ੍ਰਾਪਰਟੀ ਨੂੰ ਖਰੀਦਿਆ ਗਿਆ ਸੀ ਮੀਸਾ ‘ਤੇ ਇਹ ਵੀ ਦੋਸ਼ ਹੈ ਕਿ ਸਾਲ 2008-09 ‘ਚ ਸੇਲ ਕੰਪਨੀਆਂ ਜ਼ਰੀਏ ਪੈਸਾ ਉਦੋਂ ਆਇਆ ਸੀ ਜਦੋਂ ਸ੍ਰੀ ਯਾਦਵ ਰੇਲ ਮੰਤਰੀ ਸਨ।