3 ਜਨਵਰੀ ਨੂੰ ਸਜ਼ਾ ਦਾ ਐਲਾਨ
ਏਜੰਸੀ
ਰਾਂਚੀ, 23 ਦਸੰਬਰ।
ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰਜੇਡੀ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘਪਲੇ ਦੇ ਇੱਕ ਹੋਰ ਮਾਮਲੇ ‘ਚ ਰਾਂਚੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਸਜ਼ਾ ਦਾ ਐਲਾਨ 3 ਜਨਵਰੀ ਨੂੰ ਹੋਵੇਗਾ ਹਾਲਾਂਕਿ ਅਦਾਲਤ ਨੇ 22 ਦੋਸ਼ੀਆਂ ‘ਚੋਂ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰ ਸਮੇਤ 6 ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਹੈ ਅਦਾਲਤ ਤੋਂ ਲਾਲੂ ਪ੍ਰਸਾਦ ਯਾਦਵ ਨੂੰ ਸਿੱਧੇ ਜੇਲ੍ਹ ਲਿਜਾਇਆ ਗਿਆ
ਜ਼ਿਕਰਯੋਗ ਹੈ ਕਿ 1996 ‘ਚ ਇਸ ਮਾਮਲੇ ‘ਚ 2013 ‘ਚ ਹੇਠਲੀ ਅਦਾਲਤ ਨੇ ਲਾਲੂ ਨੂੰ ਦੋਸ਼ੀ ਕਰਾਰ ਦਿੱਤਾ ਸੀ ਇਸ ਘਪਲੇ ‘ਚ ਉਨ੍ਹਾਂ ‘ਤੇ ਵੱਖ-ਵੱਖ 6 ਕੇਸ ਚੱਲ ਰਹੇ ਹਨ ਲਾਲੂ ਤੋਂ ਇਲਾਵਾ ਦੋਸ਼ੀਆਂ ‘ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰ ਸਮੇਤ ਵਿਦਿਆਸਾਗਰ ਨਿਸ਼ਾਦ, ਆਰ ਕੇ ਰਾਣਾ, ਘਰੂਵ ਭਗਤ, ਆਈਏਏ ਅਫਸ਼ਰ ਹਮੇਸ਼ ਪ੍ਰਸਾਦ ਅਤੇ ਬੇਕ ਜੂਲੀਅਸ ਸਮੇਤ ਕੁੱਲ 22 ਵਿਅਕਤੀਆਂ ‘ਤੇ ਕੇਸ ਚੱਲ ਰਿਹਾ ਹੈ ਅਦਾਲਤ ‘ਚ ਲਾਲੂ ਨਾਲ ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ ਵੀ ਮੌਜ਼ੂਦ ਸਨ।
ਭਾਜਪਾ ਨੂੰ ਉਖਾੜ ਸੁੱਟਾਂਗੇ: ਲਾਲੂ
ਸ਼ਨਿੱਚਰਵਾਰ ਸਵੇਰੇ ਸਾਖੇ ਦਸ ਵਜੇ ਤੋਂ ਬਾਅਦ ਜਿਵੇਂ ਹੀ ਲਾਲੂ ਯਾਦਵ ਰਾਂਚੀ ਸÎਥਤ ਰੇਲਵੇ ਦੇ ਗੈਸਟ ਹਾਊਸ ਤੋਂ ਅਦਾਲਤ ਲਈ ਨਿਕਲੇ, ਉਨ੍ਹਾਂ ਨੂੰ ਪਾਰਟੀ ਵਰਕਰਾਂ ਨੇ ਘੇਰ ਲਿਆ ਅਦਾਲਤ ਜਾਣ ਤੋਂ ਪਹਿਲਾਂ ਲਾਲੂ ਨੇ ਕਿਹਾ ਕਿ ਫੈਸਲਾ ਜੋ ਵੀ ਆਏ ਸਾਰੇ ਲੋਕ ਸੰਜਮ ਵਰਤਣ, ਮੈਂ ਬਿਹਾਰ ਦੀ ਜਨਤਾ ਦਾ ਧੰਨਵਾਦੀ ਹਾਂ ਉਨ੍ਹਾਂ ਨੇ ਕਿਹਾ ਕਿ ਅਦਾਲਤ ‘ਤੇ ਪੂਰਾ ਭਰੋਸਾ ਹੈ, ਫੈਸਲਾ ਜੋ ਵੀ ਆਏ ਹਰ ਆਦਮੀ ਲਾਲੂ ਯਾਦਵ ਬਣ ਕੇ ਭਾਜਪਾ ਖਿਲਾਫ਼ ਖੜ੍ਹਾ ਹੋਵੇਗਾ ਅਤੇ ਭਾਜਪਾ ਨੂੰ ਜੜ੍ਹੋਂ ਉਖਾੜ ਸੁੱਟੇਗਾ
ਮੇਰੇ ਬਾਅਦ ਤੇਜਸਵੀ ਹੈ ਨਾ, ਰਾਜਦ ਹੋਰ ਹੋਵੇਗਾ ਮਜ਼ਬੂਤ
ਲਾਲੂ ਨੇ ਕਿਹਾ ਕਿ ਜੋ ਵੀ ਫੈਸਲਾ ਆਵੇਗਾ ਲਾਲੂ ਨੂੰ ਮਨਜ਼ੂਰ ਹੈ, ਮੇਰੇ ਬਾਅਦ ਮੇਰਾ ਪੁੱਤਰ ਤੇਜਸਵੀ ਹੈ ਨਾ, ਪੂਰਾ ਦੇਸ਼, ਪੂਰੀ ਜਨਤਾ ਵੇਖ ਰਹੀ ਹੈ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕਿਸ ਤਰ੍ਹਾਂ ਭਾਜਪਾ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਸ ‘ਚ ਉਹ ਸਫਲ ਨਹੀਂ ਹੋਣਗੇ ਇੱਕ ਲਾਲੂ ਨੂੰ ਜੇਲ੍ਹ ਭੇਜਣਗੇ ਤਾਂ ਇੱਕ ਲੱਖ ਲਾਲੂ ਹੁਣ ਪੈਦਾ ਹੋਣਗੇ ਲਾਲੂ ਨੇ ਗਰੀਬ ਜਨਤਾ ਦੀ ਲੜਾਈ ਲੜੀ ਹੈ ਅਤੇ ਲੜਦਾ ਰਹੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।