ਅਵਤਾਰ ਮਹੀਨੇ ਦੀ ਖ਼ੁਸ਼ੀ ’ਚ ਨਾਮ ਚਰਚਾ ਕਰ ਝੂਮੀ ਮੋਹਾਲੀ ਦੀ ਸਾਧ-ਸੰਗਤ

Mohali Namechrcha

ਮੋਹਾਲੀ (ਐੱਮ. ਕੇ. ਸ਼ਾਇਨਾ)। ਬਲਾਕ ਮੋਹਾਲੀ ਵੱਲੋਂ ਪਵਿੱਤਰ ਅਵਤਾਰ ਮਹੀਨੇ ਨੂੰ ਮੁੱਖ ਰੱਖਦਿਆਂ ਬਲਾਕ ਪੱਧਰੀ ਨਾਮਚਰਚਾ (Mohali Naamcharcha) ਰਾਏਪੁਰ ਖੁਰਦ ਵਿਖੇ ਬੜੀ ਧੂਮ-ਧਾਮ ਨਾਲ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਸ਼ਿਰਕਤ ਕਰਕੇ ਗੁਰੂ ਜੱਸ ਗਾਇਆ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਰਾਜਿੰਦਰ ਇੰਸਾਂ ਵੱਲੋਂ ਪਵਿੱਤਰ ਨਾਅਰਾ ਲਗਾ ਕੇ ਕੀਤੀ ਗਈ। ਸਾਰੀ ਸਾਧ ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਨਾਅਰਾ ਲਗਾ ਕੇ ਸਾਈਂ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਅਵਤਾਰ ਮਹੀਨੇ ਦੀ ਵਧਾਈ ਦਿੱਤੀ। ਅਵਤਾਰ ਮਹੀਨੇ ਦੀ ਖੁਸ਼ੀ ਸਾਧ-ਸੰਗਤ ਦੇ ਚਿਹਰਿਆਂ ’ਤੇ ਸਾਫ ਝਲਕ ਰਹੀ ਸੀ।


ਮਾਨਵਤਾ ਭਲਾਈ ਦੇ ਕੰਮਾਂ ’ਚ ਵੱਧ ਚੜ੍ਹ ਕੇ ਹਿੱਸਾ ਲਵੇ ਸਾਧ-ਸੰਗਤ

ਨਾਮ ਚਰਚਾ (Mohali Naamcharcha) ਦੌਰਾਨ ਕਈ ਕਵੀਰਾਜ ਭਰਾਵਾਂ ਨੇ ਅਵਤਾਰ ਮਹੀਨੇ ਦੇ ਸ਼ਬਦ ਭਜਨਾਂ ਰਾਹੀਂ ਗੁਰੂ ਦੀ ਮਹਿਮਾ ਕੀਤੀ। ਨਾਮ ਚਰਚਾ ਵਿੱਚ ਮਾਨਵਤਾ ਭਲਾਈ ਲਈ ਕੀਤੇ ਜਾ ਰਹੇ 147 ਕੰਮਾਂ ਬਾਰੇ ਵੀ ਚਾਨਣਾ ਪਾਇਆ ਗਿਆ ਅਤੇ ਇਨ੍ਹਾਂ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਗਿਆ। ਇਸ ਮੌਕੇ ਕਵੀਰਾਜਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿਚੋਂ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ।

ਨਾਮ ਚਰਚਾ ਉਪਰੰਤ ਸਮੂਹ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਡਟੇ ਰਹਿਣ ਦਾ ਪ੍ਰਣ ਕੀਤਾ। ਇਸ ਮੌਕੇ ਬਲਾਕ ਦੇ 25 ਮੈਂਬਰ ਹਰਪਾਲ ਇੰਸਾਂ, 15 ਕਮੇਟੀ ਦੇ ਮੈਂਬਰ ਸੰਦੀਪ ਇੰਸਾਂ, ਸੁਧੀਰ ਇੰਸਾਂ, ਨਰੇਸ਼ ਇੰਸਾਂ, ਪਿਆਰਾ ਇੰਸਾਂ, ਯੂਥ ਵੈਲਫੇਅਰ ਫੈਡਰੇਸ਼ਨ ਦੇ ਮੈਂਬਰ, ਸੁਜਾਨ ਭੈਣਾਂ, ਅਤੇ ਮੋਹਾਲੀ ਸ਼ਹਿਰ ਦੇ ਭੰਗੀਦਾਸ, ਪਿੰਡਾਂ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ