29 ਅਪਰੈਲ 2015 ਨੂੰ ਵਾਪਰੀ ਸੀ ਘਟਨਾ
ਮੋਗਾ: ਮੋਗਾ ਔਰਬਿਟ ਬੱਸ ਕਾਂਡ ਦੇ ਮਾਮਲੇ ਵਿੱਚ ਇੱਥੋਂ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਚਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।
ਜ਼ਿਕਰਯੋਗ ਹੈ ਕਿ 29 ਅਪਰੈਲ 2015 ਨੂੰ ਔਰਬਿਟ ਬੱਸ ਵਿੱਚ ਵਾਪਰੇ ਹਾਦਸੇ ਵਿੱਚ 15 ਸਾਲਾ ਬੱਚੀ ਅਰਸ਼ਦੀਪ ਕੌਰ ਦੀ ਮੌਤ ਹੋ ਗਈ ਸੀ। ਪਰਿਵਾਰਿਕ ਮੈਂਬਰਾਂ ਤੇ ਮ੍ਰਿਤਕਾ ਦੀ ਮਾਤਾ ਨੇ ਕਥਿਤ ਤੌਰ ‘ਤੇ ਬੱਸ ਕੰਡਟਰ ‘ਤੇ ਉਸ ਦੀ ਬੱਚੀ ਨੂੰ ਧੱਕਾ ਮਾਰ ਕੇ ਸੁੱਟਣ ਦਾ ਦੋਸ਼ ਲਾਇਆ ਸੀ।ਬੱਚੀ ਦੀ ਮਾਂ ਨੇ ਦੋਸ਼ ਲਾਇਆ ਸੀ ਕਿ ਪਹਿਲਾਂ ਉਨ੍ਹਾਂ ਨੇ ਮੇਰੀ ਬੱਚੀ ਨੂੰ ਬੱਸ ਵਿੱਚ ਬਾਹਰ ਸੁੱਟਿਆ ਫਿਰ ਮੈਨੂੰ।ਜਦੋਂ ਉਸਨੇ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ ਤਾਂ ੳੇਸਨੇ ਬੱਸ ਰੋਕਣ ਦੀ ਬਜ਼ਾਏ ਹੋਰ ਤੇਜ਼ ਕਰ ਦਿੱਤੀ।
ਅੱਜ ਇਸ ਮਾਮਲੇ ਵਿੱਚ ਵਧੀਕ ਸੈਸ਼ਨ ਜੱਜ ਮੈਡਮ ਲਖਵਿੰਦਰ ਕੌਰ ਦੁੱਗਲ ਨੇ ਸਬੂਤਾਂ ਦੀ ਘਾਟ ਕਾਰਨ ਡਰਾਈਵਰ ਰਣਜੀਤ ਸਿੰਘ, ਕੰਡਕਟਰ ਸੁਖਮੰਦਰ ਸਿੰਘ, ਗੁਰਦੀਪ ਸਿੰਘ ਅਤੇ ਅਮਰ ਰਾਮ ਨੂੰ ਬਾਇੱਜਤ ਬਰੀ ਕਰ ਦਿੱਤਾ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।