ਮੰਦਬੁੱਧੀ ਵਿਅਕਤੀਆਂ ਲਈ ਫਰਿਸ਼ਤਾ ਬਣੇ ਡੇਰਾ ਸ਼ਰਧਾਲੂ

Feeble, Minded, Persons, Assigned, families, Dera Sacha Sauda, Piligrams

ਸੇਵਾਦਾਰਾਂ ਨੇ ਲਿਆ ਪੂਜਨੀਕ ਗੁਰੂ ਜੀ ਤੋਂ ਅਸ਼ੀਰਵਾਦ

ਮਨਦੀਪ, ਸਰਸਾ: ਰੂਹਾਨੀ ਸਤਿਸੰਗ ਦੌਰਾਨ ਬਲਾਕ ਸੰਗਰੀਆ, ਸ੍ਰੀ ਮੁਕਤਸਰ ਸਾਹਿਬ ਦੀ ਸਾਧ ਸੰਗਤ 9 ਮੰਦਬੁੱਧੀ ਵਿਅਕਤੀਆਂ ਨੂੰ ਲੈ ਕੇ ਪਹੁੰਚੀ ਉਨ੍ਹਾਂ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਪਾਵਨ ਅਸ਼ੀਰਵਾਦ ਲਿਆ

ਜ਼ਿਕਰਯੋਗ ਹੈ ਕਿ ਸੰਗਰੀਆ ਦੀ ਸਾਧ-ਸੰਗਤ ਪੰਜ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਸਾਧ-ਸੰਗਤ ਚਾਰ ਮੰਦਬੁੱਧੀ ਵਿਅਕਤੀਆਂ ਦੀ ਆਪਣੇ ਆਪਣੇ ਨਾਮ ਚਰਚਾ ਘਰਾਂ ‘ਚ ਸੇਵਾ ਸੰਭਾਲ ਕਰ ਰਹੀ ਹੈ ਜਾਣਕਾਰੀ ਅਨੁਸਾਰ ਬਲਾਕ ਸੰਗਰੀਆ ਦੇ ਜ਼ਿੰਮੇਵਾਰ ਲਾਲ ਚੰਦ ਇੰਸਾਂ ਨੇ ਦੱਸਿਆ ਬਲਾਕ ਦੇ ਸੇਵਾਦਾਰ ਸਰਵਣ ਇੰਸਾਂ, ਬਨਾਰਸੀ ਦਾਸ ਇੰਸਾਂ ਤੇ ਸ੍ਰੀਰਾਮ ਚਾਰ ਮੰਦਬੁੱਧੀ ਵਿਅਕਤੀਆਂ ਦੀ ਸੰਭਾਲ ਕਰ ਰਹੇ ਹਨ ਸਾਧ-ਸੰਗਤ ਉਨ੍ਹਾਂ ਦਾ ਇਲਾਜ ਵੀ ਕਰਵਾ ਰਹੀ ਹੈ ਉਨ੍ਹਾਂ ਦੱਸਿਆ ਕਿ ਨਟਵਰ ਲਾਲ ਨਾਂਅ ਦਾ ਮੰਦਬੁੱਧੀ, ਜੋ ਰਾਸੂਵਾਲਾ ਨਹਿਰ ਲਾਗੇ ਘੁੰਮ ਰਿਹਾ ਸੀ, ਦੀ ਪਿਛਲੇ ਅੱਠ ਮਹੀਨਿਆਂ ਤੋਂ ਸਾਧ-ਸੰਗਤ ਸੰਭਾਲ ਕਰ ਰਹੀ ਹੈ

ਡੇਰਾ ਸ਼ਰਧਾਲੂਆਂ ਦਾ ਭਲਾਈ ਕਾਰਜਾਂ ਵੱਲ ਵਧਦਾ ਕਾਰਵਾਂ

ਮੰਦਬੁੱਧੀ ਨਵਲ ਕਿਸ਼ੋਰ, ਜੋ ਪਿੰਡ ਕੁਲਚੰਦਰ ਵਿਚ ਘੁੰਮ ਰਿਹਾ ਸੀ ਦੀ ਸੰਭਾਲ ਵੀ ਸਾਧ ਸੰਗਤ ਕਰ ਰਹੀ ਹੈ ਸੰਗਰੀਆ ਦੇ ਪਿੰਡ ਰਤਨਪੁਰਾ ਵਿਚ ਮੰਦਬੁੱਧੀ ਰਿੰਕੂ ਵੀ ਸਾਧ-ਸੰਗਤ ਦੀ ਸੰਭਾਲ ਵਿਚ ਹੈ, ਪਿਛਲੇ ਤਿੰਨ ਮਹੀਨਿਆਂ ਤੋਂ ਸਾਧ-ਸੰਗਤ ਉਸ ਦੀ ਸੰਭਾਲ ਕਰ ਰਹੀ ਹੈ ਮੀਛਾ ਨਾਂਅ ਦੇ ਮੰਦਬੁੱਧੀ ਦੀ ਸੰਭਾਲ ਸਾਧ-ਸੰਗਤ ਚਾਰ ਮਹੀਨਿਆਂ ਤੋਂ ਕਰ ਰਹੀ ਹੈ ਸੇਵਾਦਾਰਾਂ ਦੀ ਸੰਭਾਲ ਵਿਚ ਨਾਈ ਵਿਨੋਦ ਹਾਂਡਾ, ਸੁਰਿੰਦਰ ਜੱਗਾ, ਪਵਨ ਇੰਸਾਂ, ਟ੍ਰਿੰਕਲ ਇੰਸਾਂ, ਬਲਾਕ ਭੰਗੀਦਾਸ ਕ੍ਰਿਸ਼ਨ ਦਾਸ, ਜਸਵਿੰਦਰ ਇੰਸਾਂ, ਭੋਲਾ ਸਿੰੰਘ, ਪ੍ਰੇਮ, ਸ਼ਾਹ  ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਮਹੇਸ਼ ਇੰਸਾਂ, ਅਮਰਨਾਥ ਪੇਂਟਰ, ਪਵਨ ਸਿੰਗਲਾ, ਲਵਲੀ ਗਰਗ, ਗੁਰਚਰਨ, ਰਣਬੀਰ, ਨਿੰਦੀ ਸੋਨੀ, ਰੌਕੀ ਗਰਗ ਅਤੇ ਗੋਬਿੰਦ ਸੋਨੀ ਸ਼ਾਮਲ ਹਨ

ਪਿਛਲੇ ਕਈ ਮਹੀਨਿਆਂ ਤੋਂ ਨਾਮ-ਚਰਚਾ ਘਰਾਂ ‘ਚ ਸੰਭਾਲ ਕਰ ਰਹੀ ਹੈ ਸਾਧ-ਸੰਗਤ

ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦੀ ਸਾਧ ਸੰਗਤ ਚਾਰ ਮੰਦਬੁੱਧੀ ਵਿਅਕਤੀਆਂ ਦੀ ਸੰਭਾਲ ਕਰ ਰਹੀ ਹੈ ਇਨ੍ਹਾਂ ਵਿਚ ਕਾਲੀ ਨੂੰ ਇੱਕ ਹਫ਼ਤੇ ਤੋਂ, ਪੱਪੂ ਨੂੰ ਪੰਜ ਮਹੀਨਿਆਂ ਤੋਂ, ਜਤਿੰਦਰ ਕੁਮਾਰ ਨੂੰ ਸਾਢੇ ਪੰਜ ਮਹੀਨਿਆਂ ਤੋਂ ਅਤੇ ਹਕੀਬ ਲਾਲ ਨੂੰ ਇੱਕ ਮਹੀਨੇ ਤੋਂ ਦਵਾਈ ਵਗੈਰਾ ਦਿੱਤੀ ਜਾ ਰਹੀ ਹੈ ਸਾਰੇ ਮੰਦਬੁੱਧੀਆਂ ਦੇ ਇਲਾਜ ਵਿਚ ਫਰੀਦਕੋਟ ਦੇ ਡਾਕਟਰ ਹਰੀਸ਼ ਅਰੋੜਾ ਪੂਰੀ ਮੱਦਦ ਕਰ ਰਹੇ ਹਨ ਉਨ੍ਹਾਂ ਦੀ ਸੇਵਾ ਵਿਚ ਬੱਗਾ ਸਿੰਘ, ਸੁਖਦੇਵ ਸਿੰਘ, ਅਸ਼ੋਕ ਕੁਮਾਰ, ਰਵੀ, ਸੰਦੀਪ, 15 ਮੈਂਬਰ ਗੁਰਪ੍ਰੀਤ, ਬਲਾਕ ਭੰਗੀਦਾਸ ਭੁਪਿੰਦਰ ਮੋਂਗਾ, ਮਿਸਤਰੀ ਗੁਰਜੰਟ, ਸੁਰਜੀਤ ਸਿੰਘ, ਪਵਨ ਕੁਮਾਰ, ਸਰਬਜੀਤ ਸਿੰਘ ਇੰਸਾਂ, ਰਮੇਸ਼ ਇੰਸਾਂ, ਗੋਰਾ, ਰੇਸ਼ਮ ਸਿੰਘ, ਮੰਗਤ ਰਾਮ, 15 ਮੈਂਬਰ ਕੇਵਲ ਕੁਮਾਰ, ਜ਼ਿੰਮੇਵਾਰ ਕੇਵਲ ਕ੍ਰਿਸ਼ਨ ਸ਼ਾਮਲ ਹਨ
ਮੰਦਬੁੱਧੀਆਂ ਨੂੰ ਪਰਿਵਾਰ ਨਾਲ ਮਿਲਾਇਆ

ਪੂਜਨੀਕ ਗੁਰੂ ਜੀ ਦੇ ਪਾਵਨ ਬਚਨਾਂ ‘ਤੇ ਅਮਲ ਕਰਦੇ ਹੋਏ ਬਲਾਕ ਕੇਸਰੀ ਸਿੰਘਪੁਰ ਦੀ ਸਾਧ-ਸੰਗਤ ਨੇ ਦੋ ਮੰਦਬੁੱਧੀ ਵਿਅਕਤੀਆਂ ਨੂੰ ਪਰਿਵਾਰ ਨਾਲ ਮਿਲਾਇਆ ਮੱਧ ਪ੍ਰਦੇਸ਼ ਦੇ ਪੀਰਬਖ਼ਸ਼, ਜੋ ਇੱਕ ਸਾਲ ਤੋਂ ਲਾਪਤਾ ਸੀ ਸਾਧ ਸੰਗਤ ਨੇ ਪੀਰਬਖ਼ਸ਼ ਨੂੰ ਉਸ ਦੇ ਪੁੱਤਰ ਸ਼ਕੀਲ ਮੁਹੰਮਦ ਅਤੇ ਮਕਬੂਲ ਨਾਲ ਮਿਲਾਇਆ ਇਸ ਤੋਂ ਇਲਾਵਾ ਹਨੂੰਮਾਨਗੜ੍ਹ ਦੀ ਪਾਰਵਤੀ, ਜੋ ਛੇ ਮਹੀਨਿਆਂ ਤੋਂ ਲਾਪਤਾ ਸੀ ਸਾਧ-ਸੰਗਤ ਨੇ ਉਕਤ ਮੰਦਬੁੱਧੀ ਔਰਤ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ ਸੇਵਾਦਾਰਾਂ ਵਿਚ ਹੈਪੀ, ਤਰੁਣ, ਸਾਹਿਬ, ਜਤਿਨ, ਮਹਿੰਦਰ ਅਤੇ ਗੋਬਿੰਦ ਸ਼ਾਮਲ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।