ਮੋਦੀ ਦੇ ਭਾਸ਼ਨ ਨੂੰ ਗਲਤ ਤਰੀਕੇ ਨਾਲ ਦੇਖਿਆ ਗਿਆ: ਜੈਸ਼ੰਕਰ | Modi
ਵਸਿੰਗਟਨ (ਏਜੰਸੀ)। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਲੋਚਕਾਂ ‘ਤੇ ਨਿਸ਼ਾਨਾ ਬਿੰਨ੍ਹਦੇ ਹੋਏ ਉਨ੍ਹਾਂ ਨੂੰ ‘ਕੁਲੀਨ ਵਰਗ’ ਕਹਿ ਕੇ ਸੰਬੋਧਨ ਕੀਤਾ ਤੇ ਕਿਹਾ ਕਿ ਲੜਕੀਆਂ ਦੇ ਪਖਾਨੇ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਨ ਨੂੰ ਅਜੀਬ ਤਰੀਕੇ ਨਾਲ ਦੇਖਿਆ ਗਿਆ। (Modi)
ਸ੍ਰੀ ਜੈਸ਼ੰਕਰ ਨੇ ਵੀਰਵਾਰ ਨੂੰ ਇੱਥੇ ਲਾਇਬਰੇਰੀ ਆਫ਼ ਕਾਂਗਰਸ ‘ਚ ਅਮਰੀਕੀ ਸਪੀਕਰ ਨੈਨਸੀ ਪੇਲੋਸੀ ਦੀ ਮੌਜ਼ੂਦਗੀ ‘ਚ ਹੋਏ ਇੱਕ ਪ੍ਰੋਗਰਾਮ ‘ਚ ਕਿਹਾ ਕਿ ਇੱਕ ਭਾਰਤੀ ਪ੍ਰਧਾਨ ਮੰਤਰੀ ਦਾ ਇੱਕ ਰਾਸ਼ਟਰ ਸੰਬੋਧਨ ‘ਚ ਲੜਕੀਆਂ ਦੇ ਪਖਾਨੇ ਦੀ ਗੱਲ ਕਰਨ ਨੂੰ ਅਜੀਬ ਤਰੀਕੇ ਨਾਲ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਕੁਲੀਨ ਲੋਕ ਗਾਂਧੀ ਜੀ ਦੀ ਇਸ ਪ੍ਰਸਿੱਧ ਗੱਲ ਨੂੰ ਭੁੱਲ ਗਏ ਕਿ ਸਵੱਛਤਾ ਦਾ ਸਥਾਨ ਈਸ਼ਵਰ ਦੇ ਕਰੀਬ ਹੈ।
ਉਨ੍ਹਾਂ ਕਿਹਾ ਕਿ ਸਪੱਸ਼ਟ ਰੂਪ ‘ਚ ਭਾਰਤ ਦੇ ਲੋਕਾਂ ਦਾ ਮੁਲਾਂਕਨ ਕਰਨ ਦਾ ਤਰੀਕਾ ਗਲਤ ਹੁੰਦਾ ਹੈ ਜਿਸ ਨੂੰ ਉਹ ਸਮਾਂ ਆਉਣ ‘ਤੇ ਪ੍ਰਭਾਵਪੂਰਨ ਤਰੀਕੇ ਨਾਲ ਸਾਹਮਣੇ ਰੱਖਦੇ ਹਨ। ਸ਼ਾਇਦ ਸਵੱਛਤਾ ਦੀ ਦਿਸ਼ਾ ‘ਚ ਕੀਤੇ ਵੱਡੇ ਕੰਮਾਂ ‘ਚ ਹਾਲ ਦੀਆਂ ਚੋਣਾਂ ‘ਚ ਮੋਦੀ ਸਰਕਾਰ ਨੂੰ ਇੱਕ ਵੱਡਾ ਜਨ ਸਮੱਰਥਨ ਮਿਲਿਆ। ਜੈਸ਼ੰਕਰ ਨੇ ਕਿਹਾ ਕਿ ਵਰਤਮਾਨ ‘ਚ ਜਕੇਰ ਕੋਈ ਚੁਣੌਤੀ ਜਿਸ ਦਾ ਸਾਹਮਣਾ ਗਾਂਧੀ ਜੀ ਕਰਨਾ ਚਾਹੁੰਦੇ ਤਾਂ ਉਹ ਹੈ ਜਲਵਾਯੂ ਬਦਲਾਅ ਤੇ ਭਾਰਤ ਇਸ ‘ਤੇ ਲਗਾਤਾਰ ਕੰਮ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।