ਮੋਦੀ ਦਾ ਇਮਰਾਨ ਨੂੰ ਗੱਲਬਾਤ ਲਈ ਸੱਦਾ?

Modi, Imran, Invited, Talks

ਪਾਕਿ ਦਾ ਨਵਾਂ ਪੈਂਤਰਾ : ਨਵੀਂ ਸਰਕਾਰ ਨੇ ਫਿਰ ਅਲਾਪਿਆ ਕਸ਼ਮੀਰ ਰਾਗ | Narendra Modi

  • ਭਾਰਤ ਨੇ ਰੱਦ ਕੀਤਾ ਪਾਕਿਸਤਾਨੀ ਵਿਦੇਸ਼ ਮੰਤਰੀ ਦਾ ਦਾਅਵਾ | Narendra Modi
  • ਭਾਰਤ-ਪਾਕਿਸਤਾਨ ਦਰਮਿਆਨ ਗੱਲਬਾਤ ਤੋਂ ਇਲਾਵਾ ਦੂਜਾ ਬਦਲ ਨਹੀਂ : ਕੁਰੈਸ਼ੀ | Narendra Modi

ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਕਿਹਾ ਕਿ ਭਾਰਤ ਤੇ ਪਾਕਿਸਤਾਨ ਦਰਮਿਆਲ ਪੈਂਡਿੰਗ ਮੁੱਦਿਆਂ ਨੂੰ ਸੁਲਝਾਉਣ ਲਈ ਗੱਲਬਾਤ ਤੋਂ ਇਲਾਵਾ ਦੂਜਾ ਕੋਈ ਬਦਲ ਨਹੀਂ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੁਰੈਸ਼ੀ ਨੇ ਕਿਹਾ, ਦੋਵੇਂ ਦੇਸ਼ਾਂ ਦੇ ਲੰਮੇ  ਸਮੇਂ ਤੋਂ ਕਈ ਪੈਂਡਿੰਗ ਮੁੱਦੇ ਹਨ ਤੇ ਦੋਵੇਂ ਹੀ ਇਨ੍ਹਾਂ ਸਮੱਸਿਆਵਾਂ ਨੂੰ ਜਾਣਦੇ ਹਨ, ਪਰ ਸਾਡੇ ਕੋਲ ਗੱਲਬਾਤ ਤੋਂ ਇਲਾਵਾ ਦੂਜਾ ਕੋਈ ਬਦਲ ਨਹੀਂ ਹੈ। ਅਸੀਂ ਜੋਖ਼ਮ ਨਹੀਂ ਉਠਾ ਸਕਦੇ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਵਾਸਤਵਿਕਤਾਵਾਂ ਨੂੰ ਇੱਕ ਦੂਜੇ ਦੇ ਸਾਹਮਣੇ ਲਿਆਉਣ ਲਈ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਿੱਝੀ ਲਿਖੀ ਹੈ, ਜਿਸ’ਚ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਸ਼ੁਰੂ ਹੋਣ ਦੇ ਸੰਕੇਤ ਦਿੱਤੇ ਹਨ। (Narendra Modi)

ਕੁਰੈਸ਼ੀ ਨੇ ਆਪਣੇ ਪਹਿਲੇ ਸੰਬੋਧਨ ‘ਚ ਕਸ਼ਮੀਰ ਦਾ ਮਸਲਾ ਵੀ ਚੁੱਕਿਆ ਤੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਪੇਚੀਦਾ ਮਾਮਲੇ ਹਨ, ਜਿਨ੍ਹਾਂ ‘ਤੇ ਗੱਲਬਾਤ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਬਿਨਾ ਦਖਲਅੰਦਾਜ਼ੀ ਗੱਲਬਾਤ ਦੀ ਲੋੜ ਹੈ। ਸਾਨੂੰ ਸਮੱਸਿਆ ਦਾ ਹੱਲ ਕੱਢਣਾ ਪਵੇਗਾ। ਦੋਵੇਂ ਦੇਸ਼ਾਂ ਦਰਮਿਆਨ ਫਿਰ ਤੋਂ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਕੁਰੈਸ਼ੀ ਨੇ ਇਹ ਵੀ ਕਿਹਾ, ਭਾਰਤ ਨਾਲ ਨਿਰੰਤਰ ਤੇ ਬਿਨਾ ਦਖਲ ਅੰਦਾਜ਼ੀ ਵਾਲੀ ਗੱਲਬਾਤ ਦੀ ਲੋੜ ਹੈ। ਅਸੀਂ ਗੁਆਂਢੀ ਹਾਂ ਲੰਮੇ ਸਮੇਂ ਤੋਂ ਸਾਡੇ ਦਰਮਿਆਨ ਵਿਵਾਦ ਚੱਲੇ ਆ ਰਹੇ ਹਨ, ਸਾਨੂੰ ਦੋਵਾਂ ਨੂੰ ਹੀ ਆਪਣੀਆਂ ਪਰੇਸ਼ਾਨੀਆਂ ਪਤਾ ਹਨ ਪਰ ਸਾਡੇ ਕੋਲ ਸਿਵਾਏ ਗੱਲਬਾਤ ਦੇ ਕੋਈ ਹੋਰ ਬਦਲ ਨਹੀਂ ਹੈ। (Narendra Modi)

ਭਾਰਤ-ਪਾਕਿ ਦੇ ਚੰਗੇ ਗੁਆਂਢੀਆਂ ਦੇ ਰਿਸ਼ਤਿਆਂ ‘ਤੇ ਵਚਨਬੱਧਤਾ ਪ੍ਰਗਟਾਈ ਸੀ ਪ੍ਰਧਾਨ ਮੰਤਰੀ ਨੇ

ਨਵੀਂ ਦਿੱਲੀ ਸਰਕਾਰ ਨੇ ਅੱਜ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਿਖੀ ਚਿੱਠੀ ‘ਚ ਦੋਵਾਂ ਦੇਸ਼ਾਂ ਦਰਮਿਆਨ ਚੰਗੇ ਗੁਆਂਢੀਆਂ ਦੇ ਰਿਸ਼ਤੇ ਕਾਇਮ ਕਰਨ ਤੇ ਖੇਤਰ ਦੇ ਲੋਕਾਂ ਦੀ ਭਲਾਈ ਲਈ ਸਾਰਥਕ ਤੇ ਰਚਨਾਤਮਕ ਸੰਪਰਕ ਰੱਖਣ ਦੀ ਵਚਨਬੱਧਤਾ ਪ੍ਰਗਟ ਕੀਤੀ ਸੀ। ਸੂਤਰਾਂ ਨੇ ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਮੋਦੀ ਦੇ ਪੱਤਰ ਸਬੰਧੀ ਰੱਦ ਕਰਦਿਆਂ ਕਿਹਾ ਕਿ ਇਹ ਸਹੀ ਹੈ ਕਿ ਮੋਦੀ ਨੇ ਖਾਨ ਨੂੰ 18 ਅਗਸਤ ਨੂੰ ਚਿੱਠੀ ਲਿਖ ਕੇ ਵਧਾਈ ਦਿੱਤੀ ਸੀ ਤੇ ਦੋਵਾਂ ਦੇਸ਼ਾਂ ਦਰਮਿਆਨ ਚੰਗੇ ਗੁਆਂਢੀਆਂ ਦੇ ਰਿਸ਼ਤੇ ਕਾਇਮ ਕਰਨ ਦੀ ਵਚਨਬੱਧਤਾ ਪ੍ਰਗਟਾਈ ਸੀ ਪਰ ਇਸ ‘ਚ ਪਾਕਿਸਤਾਨ ਦੇ ਨਾਲ ਗੱਲਬਾਤ ਸ਼ੁਰੂ ਕਰਨ ਸਬੰਧੀ ਕੁਝ  ਨਹੀਂ ਕਿਹਾ ਗਿਆ ਸੀ।

ਸੂਤਰਾਂ ਨੇ ਕਿਹਾ ਕਿ ਚਿੱਠੀ ‘ਚ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਪਾਕਿਸਤਾਨ ‘ਚ ਨਵੀਂ ਸਰਕਾਰ ਦੇ ਸੁਚੱਜੇ ਤੌਰ ‘ਤੇ ਕਾਰਜਭਾਰ ਸੰਭਾਲਣ ਨਾਲ ਲੋਕਾਂ ਦਾ ਲੋਕਤੰਤਰ ‘ਤੇ ਭਰੋਸਾ ਮਜ਼ਬੂਤ ਹੋਵੇਗਾ। ਉਨ੍ਹਾਂ ਪਾਕਿਸਤਾਨ ਦੀਆਂ ਆਮ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਖਾਨ ਦੇ ਨਾਲ ਟੈਲੀਫੋਨ ‘ਤੇ ਹੋਈ ਆਪਣੀ ਗੱਲਬਾਤ ਨੂੰ ਯਾਦ ਕਰਦਿਆਂ ਭਾਰਤੀ ਉਪ ਮਹਾਂਦੀਪ ‘ਚ ਸ਼ਾਂਤੀ, ਸੁਰੱਖਿਆ ਤੇ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ ਤਾਂ ਕਿ ਖੇਤਰ ਨੂੰ ਹਿੰਸਾ ਤੇ ਅੱਤਵਾਦ ਤੋਂ ਮੁਕਤ ਕਰਕੇ ਵਿਕਾਸ ‘ਤੇ ਫੋਕਸ ਕੀਤਾ ਜਾ ਸਕੇ।