ਮੋਦੀ ਵਿਸ਼ਵ ਦੇ ਸਭ ਤੋਂ ਵੱਡੇ ਕੋਵਿਡ-19 ਟੀਕਾਕਰਨ ਅਭਿਆਨ ਦੀ ਅੱਜ ਕਰਨਗੇ ਸ਼ੁਰੂਆਤ

ਮੋਦੀ ਵਿਸ਼ਵ ਦੇ ਸਭ ਤੋਂ ਵੱਡੇ ਕੋਵਿਡ-19 ਟੀਕਾਕਰਨ ਅਭਿਆਨ ਦੀ ਅੱਜ ਕਰਨਗੇ ਸ਼ੁਰੂਆਤ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਦੇ ਸਭ ਤੋਂ ਵੱਡੇ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਸ੍ਰੀ ਮੋਦੀ ਸ਼ਨਿੱਚਰਵਾਰ ਦੀ ਸਵੇਰੇ ਵੀਡੀਓ ਕਾਨਫਰੰਸ ਰਾਹੀਂ ਇਸ ਦੀ ਸ਼ੁਰੂਆਤ ਕਰਨਗੇ।

ਇਸ ਮੌਕੇ ’ਤੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 3006 ਟੀਕਾਕਰਨ ਕੇਂਦਰੀ ਵੀਡੀਓ ਕਾਨਫਰੰਸ ਨਾਲ ਜੁੜਨਗੇ। ਟੀਕਾਕਰਨ ਦੇ ਸ਼ੁੱਭ ਆਰੰਭ ਦਿਵਸ ’ਤੇ ਹਰ ਇੱਕ ਕੇਂਦਰਾਂ ’ਚ ਕਰੀਬ 100 ਵਿਅਕਤੀਆਂ ਨੂੰ ਟੀਕੇ ਲਾਏ ਜਾਣਗੇ। ਪ੍ਰੋਗਰਾਮ ਤਹਿਤ ਹੈਲਥ ਕੇਅਰ ਵਰਕਰਸ ਵਰਗੇ ਮੁੱਢਲੇ ਸਮੂਹਾਂ ਨੂੰ ਪਹਿਲਾਂ ਟੀਕਾਕਰਨ ਦਾ ਲਾਭ ਦਿੱਤਾ ਜਾਵੇਗਾ। ਸਰਕਾਰੀ ਤੇ ਨਿੱਜੀ ਖੇਤਰ ’ਚ ਰਜਿਸਟਡਰ ਬਾਲ ਵਿਕਾਸ ਯੋਜਨਾ ਦੇ ਤਹਿਤ ਤਾਇਨਾਤ ਸਿਹਤ ਕਰਮੀਆਂ (ਆਂਗਣਵਾੜੀ ਸਹਾਇਕਾ) ਦਾ ਪਹਿਲੇ ਗੇੜ ’ਚ ਟੀਕਾਕਰਨ ਕੀਤਾ ਜਾਵੇਗਾ। ਕੋਰੋਨਾ ਮਹਾਂਮਾਰੀ ਵੈਕਸੀਨ ਰੋਲਆਊਟ ਤੇ ਕੋ-ਵਿਨ ਸਾਫਟਵੇਅਰ ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਕਰਨ ਲਈ ਹਫ਼ਤੇ ਦੇ 24 ਘੰਟੇ ਸਮਰਪਿਤ ਕਾਲ ਸੈਂਟਰ 1075 ਵੀ ਸਥਾਪਿਤ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.