ਮੋਦੀ ਨੇ ਦੇਸ਼ ਦੇ ਪਹਿਲੇ ਸੀਡੀਐੱਸ ਜਨਰਲ ਰਾਵਤ ਨੂੰ ਦਿੱਤੀ ਵਧਾਈ

PM Kisan

ਮੋਦੀ ਨੇ ਦੇਸ਼ ਦੇ ਪਹਿਲੇ ਸੀਡੀਐੱਸ ਜਨਰਲ ਰਾਵਤ ਨੂੰ ਦਿੱਤੀ ਵਧਾਈ

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਅੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੂੰ ਇੱਕ ਉੱਤਮ ਅਧਿਕਾਰੀ ਦੱਸਦੇ ਹੋਏ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਸ੍ਰੀ ਮੋਦੀ ਨੇ ਬੁੱਧਵਾਰ ਨੂੰ ਟਵੀਟ ‘ਤੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਨਵੇਂ ਸਾਲ ਅਤੇ ਨਵੇਂ ਦਹਾਕੇ ਦੀ ਸ਼ੁਰੂਆਤ ਦੇ ਨਾਲ ਹੀ ਭਾਰਤ ਨੂੰ ਜਨਰਲ ਬਿਪਿਨ ਰਾਵਤ ਦੇ ਰੂਪ ‘ਚ ਅਲਾਪਣਾਂ ਪਹਿਲਾ ਚੀਫ਼ ਆਫ਼ ਡਿਫੈਂਸ ਸਟਾਫ਼ ਮਿਲ ਗਿਆ ਹੈ। ਮੈਂ ਇਸ ਜ਼ਿੰਮੇਵਾਰੀ ਲਈ ਉਨ੍ਹਾ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਉਨ੍ਹਾਂ ਕਿਹਾ ਕਿ ਪਹਿਲਾਂ ਸੀਡੀਐੱਸ ਦੇ ਕਾਰਜਭਾਰ ਸੰਭਾਂਲਣ ਦੇ ਮੌਕੇ ‘ਤੇ ਉਹ ਦੇਸ਼ ਦੀ ਰੱਖਿਆ ‘ਚ ਜ਼ਿੰਦਗੀ ਵਾਰਨ ਵਾਲੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ। ਉਹ ਕਾਰਗਿੱਲ ‘ਚ ਲੜੇ ਬਹਾਦੁਰ ਸੈਨਿਕਾਂ ਨੂੰ ਯਾਦ ਕਰਨਦੇ ਹਨ, ਜਿਸ ਤੋਂ ਬਾਅਦ ਫੌਜ ‘ਚ ਸੁਧਾਰ ‘ਤੇ ਕਈ ਚਰਚਾਵਾਂ ਹੋਈਆਂ, ਜਿਸ ਨਾਲ ਅੱਜ ਦਾ ਇਤਿਹਾਸਿਕ ਬਦਲਾਅ ਹੋਇਆ।

  • ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ 15 ਅਗਸਤ 2019 ਨੂੰ ਲਾਲ ਕਿਲੇ ਦੀ ਪ੍ਰਾਚੀਰ ਤੋਂ ਐਲਾਨ ਕੀਤਾ ਸੀ
  • ਕਿ ਭਾਰਤ ‘ਚ ਇੱਕ ਅੀਫ਼ ਆਫ਼ ਡਿਫੈਂਸ ਸਟਾ ਹੋਵੇਗਾ।
  • ਇਸ ਸੰਸਥਾ ‘ਤੇ ਸਾਡੇ ਸੈਨਿਕ ਬਲਾਂ ਦੇ ਆਧਨਿਕੀਕਰਨ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ।
  • ਇਹ 1.3 ਅਰਬ ਭਾਰਤੀਆਂ ਦੀਆਂ ਆਸਾਂ ਤੇ ਉਮੀਦਾਂ ਨੂੰ ਵੀ ਦਰਸਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Modi