ਰਾਜੀਵ ਗਾਂਧੀ ਸਭ ਤੋਂ ਘੱਟ 40 ਸਾਲ ਦੀ ਉਮਰ ‘ਚ ਬਣੇ ਸਨ ਪ੍ਰਧਾਨ ਮੰਤਰੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜੈਅੰਤੀ ‘ਤੇ ਨਮਨ ਕੀਤਾ। ਸਵ. ਰਾਜੀਵ ਗਾਂਧੀ ਦੀ ਅੱਜ 76ਵੀਂ ਜੈਅੰਤੀ ਹੈ।
ਮੋਦੀ ਨੇ ਸਵ. ਗਾਂਧੀ ਨੂੰ ਜੈਅੰਤੀ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਜੈਅੰਤੀ ‘ਤੇ ਨਮਨ ਕਰਦਾ ਹਾਂ। ਸ੍ਰੀ ਗਾਂਧੀ ਦੇਸ਼ ਦੇ ਛੇਵੇਂ ਤੇ ਸਭ ਤੋਂ ਘੱਟ 40 ਸਾਲ ਦੀ ਉਮਰ ‘ਚ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਦਾ ਕਾਰਜਕਾਲ 1984 ਤੋਂ 1989 ਤੱਕ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.