ਆਸਿਆਨ ‘ਚ ਭਾਗ ਲੈਣ ਲਈ ਮੋਦੀ ਬੈਂਕਾਕ ਰਵਾਨਾ

Modi, Leaves, For, Bangkok, Attend, ASEAN

-ਆਸਿਆਨ ‘ਚ ਭਾਗ ਲੈਣ ਲਈ ਮੋਦੀ ਬੈਂਕਾਕ ਰਵਾਨਾ
-ਤਿੰਨ ਰੋਜ਼ਾ ਦੌਰੇ ‘ਤੇ ਗਏ ਹਨ ਬੈਂਕਾਕ

ਨਵੀਂ ਦਿੱਲੀ, ਏਜੰਸੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਥਾਈਲੈਂਡ ਵਿੱਚ ਹੋ ਰਹੇ ਦੱਖਣ – ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ (ਆਸਿਆਨ) ਸ਼ਿਖਰ ਸੰਮੇਲਨ ਅਤੇ ਖੇਤਰੀ ਵਿਆਪਕ ਆਰਥਕ ਸਾਂਝੇਦਾਰੀ (ਆਰਸੀਈਪੀ) ਦੀ ਬੈਠਕ ਵਿੱਚ ਭਾਗ ਲੈਣ ਲਈ ਸ਼ਨਿੱਚਰਵਾਰ ਨੂੰ ਤਿੰਨ ਰੋਜ਼ਾ ਦੌਰੇ ਵਾਸਤੇ ਬੈਂਕਾਕ ਰਵਾਨਾ ਹੋ ਗਏ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਕਿਹਾ , ‘ਇਹ ਬੈਠਕ ਭਾਰਤ ਦੀ ‘ਐਕਟ ਈਸਟ ਪਾਲਿਸੀ’ ਦੇ ਮਹੱਤਵਪੂਰਣ ਭਾਗ ਹਨ।’ ਸ਼੍ਰੀ ਮੋਦੀ ਸ਼ਨਿੱਚਰਵਾਰ ਨੂੰ ਬੈਂਕਾਕ ਦੇ ‘ਨੈਸ਼ਨਲ ਇੰਡੋਰ ਸਟੇਡੀਅਮ’ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨਗੇ। (ASEAN)

ਉਨ੍ਹਾਂ ਟਵੀਟ ਕਰਕੇ ਕਿਹਾ ਕਿ, ‘ਭਾਰਤੀ ਪਰਵਾਸੀ ਦੇ ਨਾਲ ਜੁੜਨਾ ਇੱਕ ਅਜਿਹੀ ਚੀਜ ਹੈ ਜਿਸਦਾ ਮੈਂ ਹਮੇਸ਼ਾ ਇੰਤਜਾਰ ਕਰਦਾ ਹਾਂ। ਅੰਤਰ ਰਾਸ਼ਟਰੀ ਸਮੇਂ ਅਨੁਸਾਰ ਅੱਜ ਸ਼ਾਮ ਛੇ ਵਜੇ ਮੈਂ ਥਾਈਲੈਂਡ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਰੂਬਰੂ ਹੋਵਾਂਗਾ। ਉਨ੍ਹਾਂ ਦਾ ਥਾਈਲੈਂਡ ਦੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਣ ਯੋਗਦਾਨ ਹੈ। ਸ਼੍ਰੀ ਮੋਦੀ ਆਪਣੇ ਤਿੰਨ ਰੋਜ਼ਾ ਥਾਈਲੈਂਡ ਯਾਤਰਾ ਦੌਰਾਨ ਆਸਿਆਨ ਦੇ 16ਵੇਂ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਨਾਲ ਆਰਸੀਈਪੀ ਦੀ ਮਹੱਤਵਪੂਰਣ ਬੈਠਕ ਦੇ ਨਾਲ ਹੀ ਕਈ ਹੋਰ ਬੈਠਕਾਂ ਵਿੱਚ ਸ਼ਾਮਿਲ ਹੋਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।