ਨੀਤੀਆਂ ਦੀ ਘਾਟ ਹੀ ਪ੍ਰਦੂਸ਼ਣ ਵੀ ਵਜ੍ਹਾ

Lack, Policies, Causes, Pollution

ਦਿੱਲੀ ਇਸ ਵਾਰ ਫ਼ਿਰ ਧੂੰਏਂ ਦੀ ਮਾਰ ਹੇਠ ਆ ਗਈ ਹੈ ਸਰਕਾਰ ਨੇ ਸੂਬੇ ‘ਚ 5 ਨਵੰਬਰ ਤੱਕ ਸਕੂਲਾਂ ‘ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਸਖ਼ਤੀ ਦੇ ਬਾਵਜੂਦ ਮਸਲੇ ਦਾ ਹੱਲ ਨਹੀਂ ਨਿੱਕਲ ਸਕਿਆ ਪੰਜਾਬ ਸਮੇਤ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜ਼ੁਰਮਾਨੇ ਵੀ ਕੀਤੇ ਹਨ ਪਰ ਕਿਸਾਨ ਜਥੇਬੰਦੀਆਂ ਪਰਾਲੀ ਨੂੰ ਅੱਗ ਲਾਉਣ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਸੈਟੇਲਾਈਟ ਦੀ ਨਿਗਰਾਨੀ ਦੇ ਬਾਵਜ਼ੂਦ ਕਿਸਾਨ ਰਾਤ ਨੂੰ ਅੱਗ ਲਾਉਂਦੇ ਹਨ ਦਰਅਸਲ ਪਰਾਲੀ ਤੇ ਪ੍ਰਦੂਸ਼ਣ ਦਾ ਮਾਮਲਾ ਇੰਨਾ ਪੇਚੀਦਾ ਹੈ ਜਿਸ ਦਾ ਹੱਲ ਠੋਸ ਨੀਤੀਆਂ ਤੋਂ ਬਿਨਾਂ ਨਹੀਂ ਹੋ ਸਕਦਾ ਕੇਂਦਰ ਤੇ ਸੂਬਾ ਸਰਕਾਰਾਂ ਦਰਮਿਆਨ ਵੀ ਤਾਲਮੇਲ ਨਹੀਂ ਬਣ ਰਿਹਾ ਭਾਵੇਂ ਸੂਬਾ ਸਰਕਾਰ ਕਿਸਾਨਾਂ ਨੂੰ ਪਰਾਲੀ ਖੇਤ ਅੰਦਰ ਹੀ ਸਮੇਟਣ ਲਈ ਖੇਤੀ ਸੰਦਾਂ ‘ਤੇ ਸਬਸਿਡੀ ਦੇ ਰਹੀ ਹੈ ਫਿਰ ਵੀ ਇਹਨਾਂ ਸੰਦਾਂ ਦੀ ਖਰੀਦ ਤੇ ਤੇਲ ਦਾ ਖਰਚਾ ਵੀ ਕਿਸਾਨਾਂ ਲਈ ਸੌਖਾ ਨਹੀਂ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਪਰਾਲੀ ਸਮੇਟਣ ਲਈ ਪ੍ਰਤੀ ਕੁਇੰਟਲ ਪਰਾਲੀ ਲਈ 200 ਰੁਪਏ ਵਿੱਤੀ ਮੱਦਦ ਮੰਗੀ ਹੈ ਜਿਸ ‘ਤੇ ਕੋਈ ਸੁਣਵਾਈ ਨਹੀਂ ਹੋਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀ ਵਿਭਾਗ ਵੱਲੋਂ ਮੁਹਿੰਮ ਵੀ ਚਲਾਈ ਗਈ ਹੈ ਪਰ ਇਸ ਦਾ ਬਹੁਤਾ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਸਾਨ ਖਰਚਾ ਕਰਨ ਦੀ ਬਜਾਇ ਪਰਾਲੀ ਨੂੰ ਅੱਗ ਲਾਉਣ ਲਈ ਇੱਕ ਮਾਚਿਸ ਖਰੀਦਣਾ ਬਿਹਤਰ ਮੰਨਦਾ ਹੈ ਦਰਅਸਲ ਝੋਨੇ ਹੇਠਲਾ ਰਕਬਾ ਘਟਾਉਣ ਨਾਲ ਹੀ ਇਹ ਮਸਲਾ ਹੱਲ ਹੋ ਸਕਦਾ ਹੈ ਮੱਕੀ ਤੇ ਹੋਰ ਫਸਲਾਂ ਦੀ ਬਿਜਾਈ ਸ਼ੁਰੂ ਹੋਣੀ ਚਾਹੀਦੀ ਹੈ ਸਰਕਾਰ ਇਹਨਾਂ ਫਸਲਾਂ ‘ਤੇ ਸਿਰਫ਼ ਰਸਮੀ ਫੈਸਲੇ ਲੈਂਦੀ ਹੈ ਫਸਲੀ ਵਿਭਿੰਨਤਾ ਦਾ ਵਿਚਾਰ ਹੀ ਦਮ ਤੋੜ ਚੁੱਕਾ ਹੈ।

ਸਰਕਾਰ ਬਦਲਵੀਆਂ ਫਸਲਾਂ ਦਾ ਮੰਡੀਕਰਨ ਮੁਹੱਈਆ ਕਰਾਉਣ ‘ਚ ਕਾਮਯਾਬ ਨਹੀਂ ਹੋ ਸਕੀ, ਜਿਸ ਕਾਰਨ ਕਿਸਾਨ ਕਣਕ ਤੇ ਝੋਨੇ ਵੱਲ ਹੀ ਵਾਪਸ ਮੁੜ ਆਇਆ ਉਂਜ ਇਹ ਤੱਥ ਵੀ ਸਹੀ ਹਨ ਕਿ ਸਿਰਫ਼ ਪਰਾਲੀ ਦਾ ਧੂੰਆਂ ਦਿੱਲੀ ‘ਚ ਪ੍ਰਦੂਸ਼ਣ ਦੀ ਵੱਡੀ ਵਜ੍ਹਾ  ਨਹੀਂ ਹੈ, ਉੱਥੇ ਆਵਾਜਾਈ ਦੇ ਸਾਧਨਾਂ ਦੀ ਵਧ ਰਹੀ ਗਿਣਤੀ ਵੀ ਪ੍ਰਦੂਸ਼ਣ ਦਾ ਕਾਰਨ ਹੈ ਇੱਕ ਕਰੋੜ ਤੋਂ ਵੱਧ ਆਵਾਜਾਈ ਦੇ ਸਾਧਨ ਦਿੱਲੀ ਦੇ ਆਪਣੇ ਹਨ ਤੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਸਾਧਨਾਂ ਦੀ ਗਿਣਤੀ ਵੱਖਰੀ ਹੈ ਰੋਜ਼ਾਨਾ 30 ਹਜ਼ਾਰ ਦੇ ਕਰੀਬ ਸਾਧਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਇਸ ਹਿਸਾਬ ਨਾਲ 6 ਲੱਖ ਤੋਂ ਵੱਧ ਸਾਧਨ ਹਰ ਮਹੀਨੇ ਦਿੱਲੀ ਦੀਆਂ ਸੜਕਾਂ ‘ਤੇ ਵਧ ਜਾਂਦਾ ਹੈ ਪਰਾਲੀ ਦਾ ਧੂੰਆਂ ਵੀ ਦਿੱਲੀ ‘ਚ ਪ੍ਰਦੂਸ਼ਣ ਦਾ ਇੱਕ ਕਾਰਨ ਹੈ ਪਰ ਦਿੱਲੀ ਦੇ ਅੰਦਰਲੇ ਪ੍ਰਦੂਸ਼ਣ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਦਰਅਸਲ ਦਿੱਲੀ ‘ਚ ਮੈਟਰੋ ਦੇ ਬਾਵਜੂਦ ਆਵਾਜਾਈ ‘ਚ ਕੋਈ ਵੱਡੀ ਕ੍ਰਾਂਤੀ ਨਹੀਂ ਆ ਸਕੀ ਜਿਸ ਨਾਲ ਪ੍ਰਦੂਸ਼ਣ ਘੱਟ ਹੋ ਸਕੇ ਆਰਥਿਕ ਮੰਦੀ ‘ਤੇ ਪ੍ਰਦੂਸ਼ਣ ਇੱਕ-ਦੂਜੇ ਦੇ ਅਟੁੱਟ ਅੰਗ ਬਣੇ ਨਜ਼ਰ ਆ ਰਹੇ ਹਨ  ਜੇਕਰ ਆਟੋ ਜਗਤ ‘ਚ ਮੰਦੀ ਆਉਂਦੀ ਹੈ ਤਾਂ ਸਰਕਾਰ ਉਦਯੋਗਾਂ ਨੂੰ ਰਾਹਤ ਦੇ ਕੇ ਗੱਡੀਆਂ ਦੀ ਖਰੀਦ ਨੂੰ ਉਤਸ਼ਾਹਿਤ ਕਰਦੀ ਹੈ  ਕੌੜੀ ਹਕੀਕਤ ਇਹ ਹੈ ਕਿ ਵਿਕਾਸ ਦੀ ਸ਼ੁਰੂਆਤ ਪ੍ਰਦੂਸ਼ਣ ਦੀ ਸ਼ੁਰੂਆਤ ਬਣ ਗਈ ਹੈ ਇੱਥੇ ਤਕਨੀਕ ਨੂੰ ਹੋਰ ਵਿਕਸਿਤ ਕਰਨਾ ਪਵੇਗਾ ਜਿਸ ਨਾਲ ਸਾਧਨਾਂ ਦਾ ਧੂੰਆਂ ਹਵਾ ਨੂੰ ਘੱਟ ਤੋਂ ਘੱਟ ਗੰਦਾ ਕਰੇ ਖੇਤੀ ਦੇ ਮਾਮਲੇ ‘ਚ ਪਰਾਲੀ ਦੀ ਉਦਯੋਗਾਂ ‘ਚ ਵਰਤੋਂ ਵਧਾਉਣ ਲਈ ਵੀ ਤਕਨੀਕ ਤੇ ਪ੍ਰਬੰਧ ਲਈ ਕੰਮ ਕਰਨ ਦੀ ਸਖ਼ਤ ਜ਼ਰੂਰਤ ਹੈ ਜਦੋਂ ਕਿਸਾਨ ਨੂੰ ਪਰਾਲੀ ਵੇਚਣ ਦੇ ਪੈਸੇ ਮਿਲਣਗੇ ਤਾਂ ਉਹ ਅੱਗ ਲਾਵੇਗਾ ਹੀ ਕਿਉਂ ਖੇਤੀ ਦੀਆਂ ਹਕੀਕਤਾਂ ਤੇ ਪ੍ਰਦੂਸ਼ਣ  ਦੇ ਕਾਰਨਾਂ ਨੂੰ ਪੂਰੀ ਤਰ੍ਹਾਂ ਸਮਝਣ ਤੇ ਵਿਹਾਰਕ ਨਜ਼ਰੀਆ ਅਪਣਾਉਣ ਨਾਲ ਹੀ ਮਸਲਾ ਹੱਲ ਹੋ ਸਕਦਾ ਹੂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।