ਗਮ ਦੇ ਮਾਹੌਲ ‘ਚ ਮੋਦੀ ਕਰ ਰਹੇ ਹਨ ਰਾਜਨੀਤੀ: ਕਾਂਗਰਸ

Modi Doing Politics

ਕਿਹਾ, ਮੋਦੀ ਸੱਤਾ ‘ਚ ਵਾਪਸੀ ਲਈ ਰਾਜਨੀਤਿਕ ਕੰਮਾਂ ‘ਚ ਰੁੱਝੇ

ਨਵੀਂ ਦਿੱਲੀ, ਏਜੰਸੀ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੋਸ਼ ਲਗਾਇਆ ਹੈ ਕਿ ਜਦੋਂ ਪੂਰਾ ਦੇਸ਼ ਆਪਣੇ ਜਾਬਾਜ਼ ਵਿੰਗ ਕਮਾਂਡਰ ਦੀ ਸੁਰੱਖਿਅਤ ਵਾਪਸੀ ਦਾ ਇੰਤਜਾਰ ਕਰ ਰਿਹਾ ਹੈ ਤਾਂ ਉਹ ਸੱਤਾ ‘ਚ ਵਾਪਸੀ ਲਈ ਰਾਜਨੀਤਿਕ ਕੰਮਾਂ ‘ਚ ਰੁੱਝੇ ਹੋਏ ਹਨ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰੰਜੀਤ ਸਿੰਘ ਸੁਰਜੇਵਾਲਾ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਦੇਸ਼ ਜਾਬਾਂਜ਼ ਵਿੰਗ ਕਮਾਂਡਰ ਅਭਿਨੰਦਨ ਦੀ ਸੁਰੱਖਿਅਤ ਵਾਪਸੀ ਲਈ ਵਿਆਕੁਲ ਹੈ ਅਤੇ ਪ੍ਰਧਾਨ ਸੇਵਕ ਸੱਤਾ ਵਾਪਸੀ ਨੂੰ। ਕਾਂਗਰਸ ਨੇ ਅੱਜ ਹੋਣ ਵਾਲੀ ਮਹੱਤਵਪੂਰਨ ਕਾਰਜ ਕਮੇਟੀ ਦੀ ਬੈਠਕ ਅਤੇ ਰੈਲੀ ਨੂੰ ਮੁਲਤਵੀ ਕਰ ਦਿੱਤਾ ਹੈ। ਦੇਸ਼ ਅਤੇ ਸਾਰੇ ਰਾਜਨੀਤਿਕ ਦਲ ਹਥਿਆਰਬੰਦ ਫੌਜਾਂ ਦੇ ਨਾਲ ਹੈ। ਪਰ ਮੋਦੀ ਜੀ ਵੀਡੀਓ ਕਾਨਫਰੰਸ ਦਾ ਰਿਕਾਰਡ ਬਣਾਉਣ ਨੂੰ ਬੇਚੈਨ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here