ਤਾਮਿਲਨਾਡੂ ‘ਚ ਜੋ ਪਰੰਪਰਾ ਮਰਹੂਮ ਮੁੱਖ ਮੰਤਰੀ ਤੇ ਆਈਏਆਈਡੀਐੱਮਕੇ ਦੀ ਮੁਖੀ ਜੈਲਲਿਤਾ ਨੇ ਪਾਈ ਸੀ , ਪਾਰਟੀ ਨੇ ਉਸ ਨੂੰ ਬਰਕਰਾਰ ਰੱÎਖਿਆ ਹੈ ਦੇਸ਼ ਦੇ ਇਤਿਹਾਸ ‘ਚ ਤਾਮਿਲਨਾਡੂ ਤੇ ਖਾਸਕਰ ਜੈਲਲਿਤਾ ਦੀ ਪਾਰਟੀ ਪਹਿਲੀ ਮਿਸਾਲ ਬਣ ਗਈ ਹੈ ਜਿੱਥੇ ਪਾਰਟੀ ਦੇ ਮੁਖੀਆਂ ਪ੍ਰਤੀ ਸਤਿਕਾਰ ਦੀ ਭਾਵਨਾ ਏਨੀ ਗੂੜ੍ਹੀ ਹੈ ਕਿ ਸਿਆਸਤ ਇੱਕ ਨੇਕ ਖੇਤਰ ਵਜੋਂ ਉੱਭਰਦਾ ਹੈ ਜੈਲਲਿਤਾ ਦੇ ਦੇਹਾਂਤ ਮਗਰੋਂ ਉਹਨਾਂ ਦੀ ਨਜ਼ਦੀਕੀ ਰਹੀ ਸ਼ਸ਼ੀ ਕਲਾ ਨੂੰ ਪਾਰਟੀ ਦੀ ਜਨਰਲ ਸਕੱਤਰ ਬਣਾਇਆ ਗਿਆ ਤੇ ਫਿਰ ਮੁੱਖ ਮੰਤਰੀ ਬਣਾਉਣ ਲਈ ਸਹਿਮਤੀ ਹੋ ਗਈ ਸ਼ਸ਼ੀ ਕਲਾ ਨੇ ਇਹਨਾਂ ਦੋਵਾਂ ਅਹੁਦਿਆਂ ਵਾਸਤੇ ਕੋਈ ਮੰਗ ਨਹੀਂ ਕੀਤੀ ਸੀ
ਇਸ ਘਟਨਾਚੱਕਰ ਦੀ ਰੌਸ਼ਨੀ ‘ਚ ਜੇਕਰ ਦੇਸ਼ ਦੀਆਂ ਬਹੁਤੀਆਂ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਕਾਫ਼ੀ ਨਿਰਾਸ਼ਾ ਹੁੰਦੀ ਹੈ ਜ਼ਿਆਦਤਰ ਪਾਰਟੀਆਂ ‘ਚ ਪਾਰਟੀ ਪ੍ਰਧਾਨ ਬਣਨ ਲਈ ਮੈਂਬਰਾਂ ਦੀ ਖਰੀਦੋ-ਫਰੋਖ਼ਤ, ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਤੇ ਦੋਸ਼ ਲਾਉਣ ਦਾ ਰੁਝਾਨ ਆਮ ਚੱਲਦਾ ਹੈ ਰਹਿੰਦੀ ਕਸਰ ਚੋਣਾਂ ਵੇਲੇ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਹਰਾ ਕੇ ਅਹੁਦੇ ਜਾਂ ਟਿਕਟ ਬਦਲਾ ਲਿਆ ਜਾਂਦਾ ਹੈ ਜਾਂ ਫ਼ਿਰ ਅਸੰਤੁਸ਼ਟ ਹੋਏ ਆਗੂ ਫ਼ਿਰ ਨਵੀਂ ਪਾਰਟੀ ਦਾ ਝੰਡਾ ਗੱਡ ਦਿੰਦੇ ਹਨ ਅਹੁਦਿਆਂ ਦੇ ਲੋਭ ‘ਚ ਹੀ ਪੁਰਾਣੀਆਂ ਪਾਰਟੀਆਂ ‘ਚੋਂ ਦਰਜ਼ਨਾਂ ਨਵੀਆਂ ਪਾਰਟੀਆਂ ਪੈਦਾ ਹੋ ਗਈਆਂ ਹਨ ਅਹੁਦਿਆਂ ਲਈ ਦੌੜ ਭੱਜ ਦਾ ਸਿੱਧਾ ਜਿਹਾ ਮਤਲਬ ਹੈ ਆਗੂ ਕਿਸੇ ਨਾ ਕਿਸੇ ਲੋਭ ਕਾਰਨ ਹੀ ਸਿਆਸਤ ‘ਚ ਆਇਆ ਹੈ ਨਹੀਂ ਤਾਂ ਰਾਜਨੀਤੀ ਨੂੰ ਸੇਵਾ ਮੰਨਣ ਵਾਲੇ ਆਗੂਆਂ ਨੇ ਅਹੁਦਿਆਂ ਦਾ ਕੀ ਕਰਨਾ ਹੁੰਦਾ ਹੈ
ਤਾਮਿਲਨਾਡੂ ਦਾ ਮਾਡਲ
ਕੰਮ ਕਰਨ ਵਾਲੇ ਨੂੰ ਪਾਰਟੀਆਂ ਆਪਣੇ ਆਪ ਅਹੁਦੇ ਦਿੰਦੀਆਂ ਹਨ ਅਹੁਦਿਆਂ ਦੇ ਲੋਭ ਕਾਰਨ ਹੀ ਪਾਰਟੀਆਂ ਨੇ ਵੱਧ ਤੋਂ ਵੱਧ ਆਗੂ ਆਪਣੇ ਨਾਲ ਜੋੜਨ ਲਈ ਅਹੁਦਿਆਂ ਦੀ ਗਿਣਤੀ ਹੀ ਦੁੱਗਣੀ ਤਿੱਗਣੀ ਕਰ ਦਿੱਤੀ ਹੈ ਲੱਗਭਗ ਹਰ ਪਾਰਟੀ ‘ਚ ਦਰਜਨਾਂ ਵਰਗਾਂ ਦੇ ਵੱਖਰੇ-ਵੱਖਰੇ ਸੈੱਲ ਹਨ ਇਸ ਦੇ ਮੁਕਾਬਲੇ ਤਾਮਿਲਨਾਡੂ ਵੱਖਰੀ ਮਿਸਾਲ ਹੈ ਜਿੱਥੇ ਜਨਤਾ ਦੀ ਬਿਹਤਰੀ ਲਈ ਸੱਤਾਧਾਰੀ ਪਾਰਟੀ ਵੱਡੇ ਕਦਮ ਚੁੱਕਦੀ ਹੈ ਤੇ ਅਹੁਦਿਆਂ ਲਈ ਵੀ ਭੱਜ ਦੌੜ ਨਹੀਂ ਜੈਲਲਿਤਾ ਦੀ ਭਤੀਜੀ ਦੀਪਾ ਮਾਧਵਨ ਨੂੰ ਛੱਡ ਕੇ ਕਿਸੇ ਵੀ ਹੋਰ ਆਗੂ ਨੇ ਸ਼ਸ਼ੀ ਕਲਾ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਵਿਰੋਧ ਨਹੀਂ ਕੀਤਾ ਅਨੁਸ਼ਾਸਨ ਤੇ ਸਹਿਮਤੀ ਪਾਰਟੀਆਂ ਤੇ ਸਰਕਾਰਾਂ ਦੀ ਵੱਡੀ ਤਾਕਤ ਹੁੰਦੇ ਹਨ
ਜਿੱਥੇ ਪਾਰਟੀ ਦੇ ਸਾਰੇ ਆਗੂ ਹੀ ਆਪਣੇ ਆਪ ਨੂੰ ਮੁੱਖ ਮੰਤਰੀ ਬਣਾਉਣ ਲਈ ਤੜਫ਼ਦੇ ਰਹਿਣ ਉੱਥੇ ਜਨਤਾ ਦੀ ਸੇਵਾ ਦਾ ਜਜ਼ਬਾ ਕਿਵੇਂ ਪੈਦਾ ਹੋਵੇਗਾ ਭਾਵੇਂ ਸ਼ਸ਼ੀ ਕਲਾ ਵੀ ਪਿਛਲੇ ਸਮੇਂ ‘ਚ ਕਿਸੇ ਨਾ ਕਿਸੇ ਦੋਸ਼ਾਂ ‘ਚ ਘਿਰੀ ਰਹੀ ਹੈ ਫ਼ਿਰ ਵੀ ਪਾਰਟੀ ਨੇ ਜਿਸ ਇੱਕਜੁਟਤਾ ਤੇ ਇੱਕਮਤ ਨਾਲ ਉਹਨਾਂ ਨੂੰ ਸੂਬੇ ਦੀ ਕਮਾਨ ਸੌਂਪਣ ਦਾ ਮਨ ਬਣਾਇਆ ਹੈ ਉਹ ਪਾਰਟੀਆਂ ਲਈ ਵੱਡਾ ਸਬਕ ਹੈ ਵਿਰੋਧ ਜਾਇਜ਼ ਹੈ ਬਸ਼ਰਤੇ ਇਮਾਨਦਾਰੀ ਤੇ ਬਿਨਾ ਕਿਸੇ ਲੋਭ ਤੋਂ ਕੀਤਾ ਜਾਏ ਹਾਲ ਦੀ ਘੜੀ ਦੀਪਾ ਵੱਲੋਂ ਕੀਤਾ ਜਾ ਰਿਹਾ ਵਿਰੋਧ ਪਰਿਵਾਦ ਦਾ ਨਤੀਜਾ ਹੈ ਜਿਸ ‘ਤੇ ਪਾਰਟੀ ਆਗੂ ਭਰੋਸਾ ਨਹੀਂ ਕਰ ਰਹੇ