ਘਰੇਲੂ ਝਗੜਿਆਂ ਦਾ ਬੱਚਿਆਂ ‘ਤੇ ਪੈਂਦਾ ਅਸਰ

ਪਤੀ,ਪਤਨੀ ਅਤੇ ਬੱਚਿਆਂ ਨਾਲ ਪਰਿਵਾਰ ਸੰਪੂਰਨ ਹੁੰਦਾ ਹੈ ਇੱਕ ਪਰਿਵਾਰ ਦਾ ਪੀੜ੍ਹੀ ਦਰ ਪੀੜ੍ਹੀ ਵਾਧਾ ਮਨੁੱਖਤਾ ਦਾ ਅੱਗੇ ਵਿਕਾਸ ਕਰਦਾ ਹੈ ਭਾਰਤੀ ਸੰਸਕ੍ਰਿਤੀ ਮੁਤਾਬਕ ਪਰਿਵਾਰਾਂ ਦੇ ਜੁੜਨ, ਨਿਭਣ ਜਾਂ ਫਿਰ ਟੁੱਟਣ ਦਾ ਸਬੰਧ ਪੂਰਬਲੇ ਕਰਮਾਂ ਮੁਤਾਬਕ ਧੁਰੋਂ ਜੁੜਿਆ ਰਿਸ਼ਤਾ ਸਮਝਿਆ ਜਾਂਦਾ ਹੈ ਇਹੀ ਕਾਰਨ ਸੀ ਕਿ ਭਾਰਤੀ ਪਰੰਪਰਾ ਮੁਤਾਬਕ ਪਤਨੀ ਪਤੀ ਨੂੰ ਪ੍ਰਮੇਸ਼ਵਰ ਦਾ ਰੂਪ ਸਮਝ ਕੇ ਉਮਰ ਭਰ ਉਸਦੀ ਸੇਵਾ ਸਤਿਕਾਰ ‘ਚ ਰੁੱਝੀ ਰਹਿੰਦੀ ਸੀ  ਜਿਸ ਘਰ ‘ਚ ਔਰਤ ਪਤਨੀ ਵਜੋਂ ਡੋਲੀ ‘ਚ ਬੈਠ ਕੇ ਆਉਂਦੀ ਸੀ ਉਸੇ ਘਰ ਤੋਂ ਹੀ ਬੁਢਾਪੇ ‘ਚ ਉਸਦੀ ਅਰਥੀ Àੁੱਠਦੀ ਸੀ ਭਾਵੇਂ ਬੇਸਮਝ ਪਤੀ ਜਾਂ ਉਸਦੇ ਪਰਿਵਾਰ ਦੇ ਹੋਰ ਮੈਂਬਰ ਉਹਨੂੰ ‘ਪਰਾਈ’ ਜਾਣ ਕੇ ਉਹਦੇ ਨਾਲ ਦੁਰਵਿਹਾਰ ਵੀ ਕਰਦੇ ਹਨ ਅਤੇ ਕੁੱਟਮਾਰ ਵੀ ਪਰ ਉਹ ਸਭ ਕੁਝ ਕਰਮਾਂ ਦਾ ਹਿਸਾਬ ਜਾਣ ਚੁੱਪਚਾਪ ਜਰਦੀ ਰਹਿੰਦੀ ਸੀ ਅਤੇ ਮੂੰਹ ਤੱਕ ਨਹੀਂ ਖੋਲ੍ਹਦੀ ਸੀ।

ਜ਼ਮਾਨੇ ਦੀ ਤਬਦੀਲੀ, ਆਧੁਨਿਕ ਖੁੱਲ੍ਹ-ਖੁਲਾਸ ਅਤੇ ਪੱਛਮੀ ਸੱਭਿਅਤਾ ਦੇ ਅਸਰ ਨੇ ਭਾਰਤੀ ਔਰਤ ਨੂੰ ਵੀ ਹੁਣ ਅਪਾਣੇ ਹੱਕਾਂ-ਹਕੂਕਾਂ ਦੀ ਜਾਣਕਾਰੀ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਹੈ  ਹੁਣ ਕਿਉਂਕਿ ਸੰਵਿਧਾਨ ਮੁਤਾਬਕ ਵੀ ਔਰਤ-ਪੁਰਸ਼ ਦਾ ਦਰਜ਼ਾ ਬਰਾਬਰ ਦਾ ਹੀ ਰੱਖਿਆ ਗਿਆ ਹੈ ਅਤੇ ਔਰਤ ਜਿੰਦਗੀ ਦੇ ਹਰ ਮੁਕਾਮ ‘ਤੇ ਪੁਰਸ਼ ਨਾਲ ਮੋਢਾ ਡਾਹ ਕੇ ਅੱਗੇ ਵਧ ਰਹੀ ਹੈ ਇਸ ਲਈ ਹੁਣ ਉਹ ਮਰਦ ਦੀਆਂ ਵਧੀਕੀਆਂ ਕਬੂਲਣੋਂ ਮੁਨਕਰ ਹੋਣ ਲੱਗ ਪਈ ਹੈ।

ਘਰੇਲੂ ਝਗੜਿਆਂ ਦਾ ਬੱਚਿਆਂ ‘ਤੇ ਪੈਂਦਾ ਅਸਰ

ਪੱਛਮੀ ਸੱਭਿਅਤਾ ‘ਚ ਚੱਲ ਰਹੀ ਤਲਾਕ ਵਿਵਸਥਾ ਦਾ ਅਸਰ ਹੁਣ ਇੱਥੇ ਵੀ ਬਹੁਤ ਵੇਖਣ ਨੂੰ ਮਿਲਦਾ ਹੈ ਉਂਜ ਪੱਛਮੀ ਦੇਸ਼ਾਂ ‘ਚ ਤਾਂ ਕਿਹਾ ਜਾਂਦਾ ਹੈ ਕਿ ਲੋਕ ਜਦੋਂ ਜੀਅ ਕਰੇ ਜੀਵਨਸਾਥੀ ਵੀ ਬਦਲ ਲੈਂਦੇ ਹਨ, ਪਰ ਸਾਡੇ ਇੱਥੇ ਉਹ ਪ੍ਰਵਿਰਤੀ ਨਹੀਂ ਹੈ ਹੁਣ ਤੱਕ ਔਰਤ ਮਾਂ-ਬਾਪ ਦੀ ਇੱਜਤ ਖਾਤਰ ਸਹੁਰੇ ਪਰਿਵਾਰ ਦੀਆਂ ਵਧੀਕੀਆਂ ਜਰਦੀ ਆ ਰਹੀ ਸੀ ਪਰ ਹੁਣ ਉਹ ਧਾਰਨਾ ਕਾਫ਼ੀ ਬਦਲ ਗਈ ਹੈ ਪ੍ਰੰਤੂ ਹਾਲੇ ਵੀ ਸਵਾਰਥੀ ਅਤੇ ਸੌੜੀ ਸੋਚ ਵਾਲੇ ਕਈ ਪਰਿਵਾਰ ਔਰਤਾਂ ‘ਤੇ ਬਹੁਤ ਤਸ਼ੱਦਦ ਕਰਦੇ ਹਨ ਨਰ ਬੱਚਿਆਂ ਦੀ ਚਾਹਤ ‘ਚ ਔਰਤ ਨੂੰ ਗਰਭਪਾਤ ਲਈ ਮਜ਼ਬੂਰ ਕਰ ਦਿੰਦੇ ਹਨ  ਇੱਕ ਅੰਦਾਜ਼ੇ ਮਾਤਬਕ ਭਾਰਤ ‘ਚ ਹਰ ਰੋਜ਼ ਡੇਢ ਹਜ਼ਾਰ ਦੇ ਕਰੀਬ ਮਾਦਾ ਬੱਚੀਆਂ ਨੂੰ ਗਰਭ ਅਵਸਥਾ ‘ਚ ਹੀ ਖਤਮ ਕਰ ਦਿੱਤਾ ਜਾਂਦਾ ਹੈ ਘਰੇਲੂ ਹਿੰਸਾ ਲਗਾਤਾਰ ਵਧਦੀ ਜਾ ਰਹੀ ਹੈ ਇੱਕ ਅੰਦਾਜ਼ੇ ਮੁਤਾਬਕ ਇਹ ਅਨੁਪਾਤ ਏਨਾ ਜ਼ਿਆਦਾ ਵਧ ਗਿਆ ਹੈ ਕਿ  ਚਾਲੀ ਫੀਸਦੀ ਔਰਤਾਂ ਦੀ ਗਿਣਤੀ ਘਰੇਲੂ ਹਿੰਸਾ ਦੀ ਸ਼ਿਕਾਰ ਹੋਣੀ ਸ਼ੁਰੂ ਹੋ ਗਈ ਹੈ।

ਭਾਰਤ ਦੇ ਸੰਵਿਧਾਨ ਨੇ ਤਾਂ ਔਰਤਾਂ ਅਤੇ ਮਰਦਾਂ ਦੋਵਾਂ ਨੂੰ ਬਰਾਬਰ ਅਧਿਕਾਰ ਪ੍ਰਦਾਨ ਕੀਤੇ ਹਨ ਪਰ ਅਧਿਕਾਰਾਂ ਦੇ ਗਿਆਨ ਦੀ ਅਣਹੋਂਦ, ਭਾਰਤੀ ਔਰਤ ਦਾ ਸੁਭਾਅ ਅਤੇ ਸਾਊਪੁਣਾ ਜਾਂ ਫਿਰ ਪਤੀ ਨੂੰ ਪ੍ਰਮੇਸ਼ਰ ਸਮਝਣ ਦੀ ਚੱਲੀ ਆ ਰਹੀ ਪ੍ਰਰੰਪਰਾ ਮੁਤਾਬਕ ਭਾਰਤੀ ਔਰਤਾਂ ‘ਇੱਕ ਚੁੱੁਪ ਸੌ ਸੁੱਖ’ ਕਹਿ ਕੇ ਬਰਦਾਸ਼ਤ ਕਰਨ ਵਿੱਚ ਹੀ ਭਲਾ ਸਮਝਦੀਆਂ ਸਨ।

ਘਰੇਲੂ ਝਗੜਿਆਂ ਦਾ ਬੱਚਿਆਂ ‘ਤੇ ਪੈਂਦਾ ਅਸਰ

ਸਿਆਣੇ ਕਹਿੰਦੇ ਹਨ, ‘ਅੱਤ ਅਤੇ ਖੁਦਾ ਦਾ ਵੈਰ ਹੁੰਦਾ ਹੈ’ ਜਾਂ ਫਿਰ ਕਿਸੇ ਵੀ ਚੀਜ਼ ਦੀ ਅਧਿਕਤਾ ਚੰਗੀ ਨਹੀਂ ਹੁੰਦੀ… ਇਹ ਤਬਦੀਲੀ ਨੂੰ ਜਨਮ ਦਿੰਦੀ ਹੈ ਉਂਝ ਤਾਂ ਭਾਰਤੀ ਔਰਤ ਪੁਰਾਤਨ ਸਮੇਂ ਤੋਂ ਹੀ ਵਧੀਕੀਆਂ ਦਾ ਸ਼ਿਕਾਰ ਹੁੰਦੀ ਚੱਲੀ ਆ ਰਹੀ ਹੈ ਬਹੁਤ ਦੇਰ ਤੱਕ ਇਹਨੂੰ ਘਰ ਦੀ ਚਾਰ ਦੀਵਾਰੀ ਤੱਕ ਹੀ ਸੀਮਤ ਰੱਖਿਆ ਗਿਆ ਫਿਰ ਇਹ ਦਾਸੀ ਪ੍ਰਥਾ ਦੀ ਸ਼ਿਕਾਰ ਹੋਈ ਵਿਧਵਾ ਪੁਣਾ ਭਾਰਤੀ ਔਰਤ ਲਈ ਇੱਕ ਸਰਾਪ ਬਣ ਗਿਆ ਜੀਹਦੇ ਵਿੱਚੋਂ ਹੀ ਸਤੀ ਪ੍ਰਥਾ ਨੇ ਜਨਮ ਲਿਆ ਤੇ ਹੁਣ ਮਾਡਰਨ ਅੰਦਾਜ਼ ਵਿੱਚ ਗਰਭ ਵਿੱਚ ਹੀ ਮਾਦਾ ਭਰੂਣ ਹੱਤਿਆ ਦਾ ਵੀ ਬਹੁਤ ਵੱਡਾ ਸੰਤਾਪ ਹੰਢਾਉਣਾ ਪਿਆ ਹੈ ਭਾਰਤੀ ਔਰਤ ਨੂੰ ਦਹੇਜ ਪ੍ਰਥਾ ਦੀ ਬਲੀ ਵੀ ਚੜ੍ਹਨਾ ਪਿਆ ਅਤੇ ਚੰਗੇ ਰੱਜੇ-ਪੁੱਜੇ ਘਰਾਂ ਦੀਆਂ ਲਾਡਲੀਆਂ ਧੀਆਂ ਇਸ ਜ਼ਬਰ ਦੀਆਂ ਸ਼ਿਕਾਰ ਹੋਈਆਂ।

ਇਨ੍ਹਾਂ ਸਾਰੀਆਂ ਵਧੀਕੀਆਂ ਤੋਂ ਨਿਜ਼ਾਤ ਪਾਉਣ ਲਈ ਸ਼ਾਸਨ ਪ੍ਰਬੰਧ ਨੇ ਸੰਵਿਧਾਨ ਮੁਤਾਬਕ ਕਾਨੂੰਨ ਬਣਾ ਕੇ ਔਰਤ ਨੂੰ ਇਨਸਾਫ਼ ਤੇ ਸਮਾਨਤਾ ਪ੍ਰਦਾਨ ਕਰਨ ਦੇ ਬਹੁਤ ਉਪਰਾਲੇ ਕੀਤੇ ਹਨ ਘਰੇਲੂ ਹਿੰਸਾ ਨਾਲ ਨਜਿੱਠਣ ਲਈ ਵੀ ਹੁਣ ਕਾਨੂੰਨ ਨੇ ਔਰਤਾਂ ਨੂੰ ਆਸ ਦੀ ਕਿਰਨ ਵਿਖਾਈ ਹੈ ਪਰ ਇਸ ਵਧੀਕੀ ਦਾ ਸਾਹਮਣਾ ਕਰਨ ਲਈ ਪਹਿਲ ਤਾਂ ਖੁਦ ਔਰਤ ਨੂੰ ਹੀ ਕਰਨੀ ਪੈਣੀ ਹੈ ਅਨਪੜ੍ਹਤਾ ਤੇ ਅਗਿਆਨਤਾ ਸਮਾਜ ਦੀ ਵੱਡੀ ਦੁਸ਼ਮਣ ਹੁੰਦੀ ਹੈ ਆਪਣੇ ਅਧਿਕਾਰਾਂ ਦੇ ਪ੍ਰਸਪਰ ਗਿਆਨ ਲਈ ਔਰਤ ਵਰਗ ਦਾ ਬਰਾਬਰ ਪੜ੍ਹੇ-ਲਿਖੇ ਹੋਣਾ ਅਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਲਾਮਬੰਦ ਹੋਣਾ ਵੀ ਜਰੂਰੀ ਹੈ ਤਾਂ ਹੀ ਸਮਾਨਤਾ ਸਹੀ ਮਾਇਨਆਂ ਵਿੱਚ ਹਾਸਲ ਹੋ ਸਕਦੀ ਹੈ।

ਘਰੇਲੂ ਝਗੜਿਆਂ ਦਾ ਬੱਚਿਆਂ ‘ਤੇ ਪੈਂਦਾ ਅਸਰ

ਵਿਚਾਰਾਂ ਵਿੱਚ ਮੱਤਭੇਦ ਜਾਂ ਭਿੰਨਤਾ ਹੋਣ ਨਾਲ Àੁੱਭਰਨ ਵਾਲੇ ਤਲਾਕਾਂ ਨਾਲ ਔਰਤ ਪੁਰਸ਼ ਤਾਂ ਭਾਵੇਂ ਆਪਣੇ ਰਾਹ ਵੱਖ ਕਰ ਲੈਂਦੇ ਹਨ ਪਰ ਜੋ ਸੰਤਾਪ ਅਜਿਹੇ ਤੋੜ-ਵਿਛੋੜੇ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਭੋਗਣਾ ਪੈਂਦਾ ਹੈ  ਉਹਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਹੈ ਅਜਿਹੇ ਬੱਚੇ ਭਾਵੇਂ ਮਾਂ-ਪਿਉ ਵਿੱਚੋਂ ਕਿਸੇ ਇੱਕ ਨਾਲ ਵੀ ਰਹਿਣ ਉਨ੍ਹਾਂ ਨੂੰ ਦੂਜੇ ਦੀ ਘਾਟ ਹਮੇਸ਼ਾ ਰੜਕਦੀ ਰਹਿੰਦੀ ਹੈ ਅਜਿਹੇ ਬੱਚੇ ਅਕਸਰ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕਈ ਮਾਨਸਿਕ ਬਿਮਾਰੀਆਂ ਉਨ੍ਹਾਂ ਦੀ ਜ਼ਿੰਦਗੀ ਨੂੰ ਗ੍ਰਹਿਣ ਵਾਂਗ ਲੱਗ ਜਾਂਦੀਆਂ ਹਨ

ਉਂਝ ਇਹ ਬੜੀ ਅਜੀਬ ਗੱਲ ਹੈ ਕਿ ਅਜਿਹੇ ਵਿਆਹੇ ਜੋੜਿਆਂ ਨੂੰ ਆਪਸੀ ਮੱਤਭੇਦਾਂ ਜਾਂ ਵਿਚਾਰਾਂ ਦੀ ਭਿੰਨਤਾ ਦਾ ਪਤਾ ਬੱਚੇ ਪੈਦਾ ਹੋਣ ਤੋਂ ਬਾਦ ਲੱਗਦਾ ਹੈ ਅਜਿਹੇ ਬੇਜੋੜ ਜੋੜਿਆਂ ਦੇ ਗੈਰ ਸਮਾਜੀ ਕਾਰਨਾਮਿਆਂ ਕਾਰਨ ਉਲਝਦੇ ਬੱਚੇ ਕਈ ਵਾਰ ਮਨੁੱਖਤਾ ਨੂੰ ਨਫ਼ਰਤ ਕਰਨ ਲੱਗ ਪੈਂਦੇ ਹਨ ਤੇ ਹਿੰਸਾਤਮਕ ਗਤੀਵਿਧੀਆਂ ‘ਚ ਜਾ ਫਸਦੇ ਹਨ  ਉਨ੍ਹਾਂ ਨੂੰ ਅਜਿਹੇ ਜ਼ੁਲਮਾਂ ਦੀ ਸਜ਼ਾ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਜਿਸ ਲਈ ਉਹ ਕਸੂਰਵਾਰ ਨਹੀਂ ਹੁੰਦੇ ਸਗੋਂ ਉਨ੍ਹਾਂ ਨੂੰ ਜਬਰੀ ਉਹਦਾ ਸ਼ਿਕਾਰ ਬਣਾਇਆ ਗਿਆ ਹੁੰਦਾ ਹੈ।

ਮਨੁੱਖ ਇਸ ਬ੍ਰਹਿਮੰਡ ਦਾ ਬਹੁਤ ਸਮਝਦਾਰ ਜੀਵ ਹੈ ਆਪਣਾ ਭਲਾ ਬੁਰਾ ਜਾਨਣ ਦੇ ਸਮਰੱਥ ਹੈ ਫਿਰ ਭਲਾ ਉਹ ਏਨੇ ਸੰਜ਼ੀਦਾ ਅਤੇ ਅਗਾਂਹਵਧੂ ਦੌਰ ਵਿੱਚ ਆਪਣੇ ਬੱਚਿਆਂ ਦੇ ਦਰਦ ਨੂੰ ਹੀ ਕਿਉਂ ਮਹਿਸੂਸ ਨਹੀਂ ਕਰਦਾ? ਸਾਡਾ ਸਮਾਜ ਕਈ ਤਰ੍ਹਾਂ ਦੇ ਲੋਕਾਂ ਦਾ ਸਮੂਹ ਹੈ  ਇੱਕ ਤਾਂ ਉਹ ਵਰਗ ਹੈ ਜੋ ਤਲਾਕ ਰਾਹੀਂ ਵੱਖ ਹੋ ਜਾਂਦਾ ਹੈ ਅਤੇ ਬੱਚਿਆਂ ਨੂੰ ਸੰਤਾਪ ਭੋਗਣ ਲਈ ਮਜ਼ਬੂਰ ਕਰ ਦਿੰਦਾ ਹੈ  ਪਰ ਪਦਾਰਥਵਾਦ ਦੀ ਲਾਲਸਾ ਵਿੱਚ ਕਈ ਅਜਿਹੇ ਸਿਰਫਿਰੇ ਵੀ ਹਨ ਜਿਹੜੇ ਆਪਣੀਆਂ ਪਤਨੀਆਂ ਨੂੰ ਵੀ ਵੱਖ ਨਹੀਂ ਕਰਦੇ ਅਤੇ ਹੋਰਨਾਂ ਗੈਰ-ਸਮਾਜਿਕ ਸਬੰਧਾਂ ਕਾਰਨ ਔਲਾਦ ਪੈਦਾ ਹੋ ਜਾਂਦੀ ਹੈ ਏਥੇ ਫਿਰ ਸੰਤਾਪ ਭੋਗਣ ਤੇ ਦਰ-ਦਰ ਦੀਆਂ ਠੋਕ੍ਹਰਾਂ ਖਾਣ ਲਈ ਬੱਚਿਆਂ ਨੂੰ ਹੀ ਨਫ਼ਰਤ ਦੀ ਭੱਠੀ ਵਿੱਚ ਸੜਨਾ ਪੈਂਦਾ ਹੈ।

ਘਰੇਲੂ ਝਗੜਿਆਂ ਦਾ ਬੱਚਿਆਂ ‘ਤੇ ਪੈਂਦਾ ਅਸਰ

ਬੜਾ ਹੀ ਅਜੀਬ ਦਸਤੂਰ ਹੈ ਵੱਖ-ਵੱਖ ਰੰਗਾਂ ਵਿੱਚ ਰੰਗੀ ਗਈ ਲਾਲਸਾ ਭਰਪੂਰ ਮਨੁੱਖਤਾ ਦਾ ਇੱਕ ਤਾਂ ਉਹ ਜੋੜੇ ਹਨ ਜਾਂ ਬਾਂਝ ਮਾਵਾਂ ਹਨ ਜੋ ਬੱਚਿਆਂ ਲਈ ਤਰਸਦੇ ਫਿਰਦੇ ਹਨ ਤੇ ਇੱਕ ਉਹ ਜੋ ਬੱਚਿਆਂ ਨੂੰ ਤਰਸਣ ਲਈ ਮਜ਼ਬੂਰ ਕਰ ਦਿੰਦੇ ਹਨ  ਇੱਕ ਉਹ ਵੀ ਹਨ ਜੋ ਬਿਰਧ ਆਸ਼ਰਮਾਂ ਤੇ ਪਿੰਗਲਾਘਰਾਂ ਵਿੱਚ ਅਪਾਹਜਾਂ ਤੇ ਰੋਗੀਆਂ ਦਾ ਸਹਾਰਾ ਬਣਦੇ ਹਨ ਤੇ ਦੂਜੇ ਉਹ ਵੀ ਹਨ ਜੋ ਮਹੱਲਾਂ ਵਰਗੇ ਘਰਾਂ ‘ਚੋਂ ਵੀ ਬਿਰਧ ਮਾਂ-ਬਾਪ ਨੂੰ ਦਰ-ਦਰ ਭਟਕਣ ਲਈ ਘਰੋਂ ਬੇਘਰ ਕਰ ਦਿੰਦੇ ਹਨ
ਕਿਹਾ ਜਾਂਦਾ ਹੈ ਕਿ ਇਹ ਬ੍ਰਹਿਮੰਡ ਚੌਰਾਸੀ ਲੱਖ ਜੀਵਾਂ ਦੀਆਂ ਵੰਨਗੀਆਂ ਨਾਲ ਭਰਪੂਰ ਹੈ ਜਿਨ੍ਹਾਂ ਵਿੱਚੋਂ ਮਨੁੱਖ ਹੀ ਉੱਤਮ ਜੀਵ ਹੈ ਪਰ ਉਸਦੇ ਕਾਰਨਾਮੇ ਏਨੇ ਘਟੀਆ ਤੇ ਜਲਾਲਤ ਭਰੇ- ਕਿਉਂ।

ਦਰਸ਼ਨ ਸਿੰਘ ਰਿਆੜ
ਮੋ:93163-11677

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ