ਮੋਬਾਇਲ ਵੀਡੀਓ ਬਣਿਆ ਸਬੂਤ, 5 ਜਣਿਆਂ ਖਿਲਾਫ਼ ਮਾਮਲਾ ਦਰਜ਼

Bus Stand Mansa

ਮਾਮਲਾ: ਕੁਝ ਦਿਨ ਪਹਿਲਾਂ ਕਾਸਮੈਟਿਕ ਕਾਰੋਬਾਰੀ ਵੱਲੋਂ ਖੁਦਕੁਸ਼ੀ ਕਰਨ ਦਾ | Mobile

ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੁਝ ਦਿਨ ਪਹਿਲਾਂ ਇੱਕ ਕਾਸਮੈਟਿਕ ਕਾਰੋਬਾਰੀ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਮੋਬਾਇਲ ਵੀਡੀਓ ਦੇ ਅਧਾਰ ’ਤੇ ਪਰਚਾ ਦਰਜ ਕੀਤਾ ਗਿਆ ਹੈ। ਜਿਸ ’ਚ 5 ਜਣਿਆ ਖਿਲਾਫ਼ ਆਈਪੀਸੀ ਦੀਆਂ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। (Mobile)

ਪੁਲਿਸ ਕੋਲ ਦਿੱਤੀ ਗਈ ਸ਼ਿਕਾਇਤ ’ਚ ਮਿ੍ਰਤਕ ਦੀ ਪਤਨੀ ਨੇਹਾਂ ਬਜਾਜ ਨੇ ਦੱਸਿਆ ਕਿ ਉਸਦੇ ਪਤੀ ਗੌਰਵ ਬਜਾਜ ਦੀ 12 ਕੂਚਾ ਫੀਲਡ ਗੰਜ ਲੁਧਿਆਣਾ ਵਿਖੇ ਕਾਸਮੈਟਿਕਸ ਦੀ ਦੁਕਾਨ ਸੀ ਅਤੇ ਉਹ ਕਾਫ਼ੀ ਪ੍ਰੇਸ਼ਾਨ ਰਹਿੰਦੇ ਸਨ। ਜਿੰਨਾਂ ਨੂੰ 19 ਸਤੰਬਰ ਨੂੰ ਮਨੀ ਅਰੋੜਾ, ਮੋਂਟੂ, ਤੰਬੀ, ਵਿਸ਼ਾਲ ਤੇ ਸੰਨੀ ਅਰੋੜਾ ਦੀਆਂ ਮੋਬਾਇਲ ’ਤੇ ਧਮਕੀਆਂ ਦਿੱਤੀਆਂ ਅਤੇ ਉਨਾਂ ਦੇ ਘਰ ’ਚ ਗੇੜੇ ਮਾਰਨ ਲੱਗ ਗਏ ਸਨ ਅਤੇ ਉਸਦੇ ਪਤੀ ਗੌਰਵ ਬਜਾਜ ਤੋਂ ਪੈਸਿਆਂ ਦੀ ਮੰਗ ਕਰ ਰਹੇ ਸਨ।

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ 20 ਸਤੰਬਰ ਨੂੰ ਉਕਤਾਨ ਨੇ ਵਾਰ ਵਾਰ ਫੋਨ ’ਤੇ ਉਸਦੇ ਪਤੀ ਗੌਰਵ ਬਜਾਜ ਨੂੰ ਧਮਕਾ ਰਹੇ ਸਨ। ਜਿਸ ਕਰਕੇ ਉਸਦੇ ਪਤੀ ਨੇ ਸ਼ਾਮੀ ਪੌਣੇ ਪੰਜ ਵਜੇ ਦੇ ਕਰੀਬ ਅੰਦਰ ਹੀ ਬਾਥਰੂਮ ’ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਨੇਹਾਂ ਨੇ ਇਹ ਵੀ ਦੱਸਿਆ ਕਿ ਗੌਰਵ ਬਜਾਜ ਨੇ ਆਪਣੇ ਮੋਬਾਇਲ ’ਚ ਆਤਮ- ਹੱਤਿਆ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਸੀ। ਜਿਸ ਵਿੱਚ ਗੌਰਵ ਬਜਾਜ ਨੇ ਉਕਤ ਵਿਅਕਤੀਆਂ ਦੇ ਨਾਂਅ ਲਏ ਹਨ।

ਇਹ ਵੀ ਪੜ੍ਹੋ : ਉਮਰ ਅਬਦੁੱਲਾ ਦਾ ਸਹੀ ਸਟੈਂਡ

ਸਹਾਇਕ ਥਾਣੇਦਾਰ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਮਿ੍ਰਤਕ ਗੌਰਵ ਬਜਾਜ ਦੀ ਪਤਨੀ ਨੇਹਾਂ ਬਜਾਜ ਦੇ ਬਿਆਨਾਂ ’ਤੇ ਮਨੀ ਅਰੋੜਾ ਵਾਸੀ ਡਵੀਜਨ ਨੰਬਰ 3, ਮੋਟੂ ਦਵਾਈਆਂ ਵਾਲਾ ਵਾਸੀ ਦਰੇਸੀ, ਤੰਬੀ ਲਾਇਨਾਂ ਵਾਲਾ, ਵਿਸ਼ਾਲ ਬੈਕ ਬੈਂਚਰਜ ਵਾਲਾ ਤੇ ਸੰਨੀ ਅਰੋੜਾ ਮੌਚਪੁਰਾ ਬਜਾਰ ਵਾਲਾ ਖਿਲਾਫ਼ ਆਈਪੀਸੀ ਦੀ ਧਾਰਾ 306, 34 ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਉਕਤ ਮਾਮਲੇ ਵਿੱਚ ਹਾਲੇ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਹੋਈ।