ਹੁਣ ਪਿੱਪਲ ਦੇ ਦਰੱਖਤ ਦੀ ਗੁਪਤ ਥਾਂ ਚੋਂ ਮਿਲੇ ਦੋ ਮੋਬਾਇਲ ਫੋਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੇਂਦਰੀ ਜੇਲ੍ਹ ਪਟਿਆਲਾ ‘ਚੋਂ ਮੁਬਾਇਲ ਮਿਲਣੇ ਆਮ ਗੱਲ ਹੋ ਗਈ ਹੈ। ਹੁਣ ਜੇਲ੍ਹ ‘ਚੋਂ ਪਿੱਪਲ ਦੇ ਦਰਖਤ ਵਿੱਚ ਬਣੀ ਗੁਪਤ ਥਾਂ ਤੋਂ ਦੋ ਮੁਬਾਇਲ ਅਤੇ ਚਾਰਚਰ ਮਿਲੇ ਹਨ, ਜਿਸ ਕਾਰਨ ਜੇਲ੍ਹ ਪ੍ਰਸ਼ਾਸਨ ‘ਤੇ ਸੁਆਲ ਉੱਠ ਰਹੇ ਹਨ। ਪਿਛਲੇ ਲਗਭਗ ਇੱਕ ਮਹੀਨੇ ਤੋਂ ਮੁਬਾਇਲ ਮਿਲਣ ਦੇ 20 ਮਾਮਲੇ ਦਰਜ਼ ਹੋਏ ਹਨ।
ਜਾਣਕਾਰੀ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਪ੍ਰੇਮ ਪਾਲ ਵੱਲੋਂ ਥਾਣਾ ਤ੍ਰਿਪੜੀ ਵਿਖੇ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਕਿ ਜਦੋਂ ਜੇਲ੍ਹ ਅੰਦਰ ਸਕਿਊਰਟੀ ਜੋਨ 2 ਦੀ ਤਲਾਸ਼ੀ ਕੀਤੀ ਗਈ ਤਾਂ ਪਿੱਪਲ ਦੇ ਦਰਖ਼ਤ ਵਿੱਚ ਬਣੇ ਗੁਪਤ ਥਾਂ ‘ਤੇ ਦੋ ਲਗਾਵਿਰ ਟੱਚ ਫੋਨ ਜੋ ਕਿ ਵੀਵੋ ਕੰਪਨੀ ਦੇ ਸਨ। ਇਸਦੇ ਨਾਲ ਹੀ ਦੋ ਚਾਰਜਰ ਵੀ ਬਰਾਮਦ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਹ ਪਤਾ ਨਹੀਂ ਕਿ ਕਿਸਦੇ ਫੋਨ ਹਨ। ਇਸ ਸਬੰਧੀ ਥਾਣਾ ਤ੍ਰਿਪੜੀ ਵਿਖੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਕੇਂਦਰੀ ਜੇਲ੍ਹ ਅੰਦਰੋਂ ਹੀ ਮੁਬਾਇਲ ਫੋਨ ਮਿਲਣ ਦੇ 20 ਮਾਮਲੇ ਇੱਕ ਮਹੀਨੇ ਵਿੱਚ ਹੀ ਦਰਜ਼ ਹੋ ਚੁੱਕੇ ਹਨ ਜਦਕਿ ਨਸ਼ੀਲੇ ਪਦਾਰਥ ਮਿਲਣ ਦੇ ਚਾਰ ਮਾਮਲੇ ਦਰਜ਼ ਹੋਏ ਹਨ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਟ ਦਾ ਕਹਿਣਾ ਹੈ ਕਿ ਜੇਲ੍ਹ ਅੰਦਰ ਸੁਰੱਖਿਆ ਦੇ ਪੂਰੇ ਪ੍ਰਬੰਧ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।