Alert | ਦੇਸ਼ ਭਰ ਵਿੱਚ ਇੱਕੋ ਵੇਲੇ ਵੱਜੀਆਂ ਮੋਬਾਇਲਾਂ ‘ਤੇ ਘੰਟੀਆਂ, ਪਿਆ ਰੌਲਾ

Alert

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸਰਕਾਰ ਵੱਲੋਂ ਦੂਰਸੰਚਾਰ ਦੇ ਸਾਧਨਾਂ ਸਬੰਧੀ ਵੱਖ-ਵੱਖ ਤਰ੍ਹਾਂ ਦੇ ਪ੍ਰੀਖਣ ਕੀਤੇ ਜਾ ਰਹੇ ਹਨ। ਇਸ ਤਹਿਤ ਅੱਜ-ਕੱਲ੍ਹ ਹਰ ਇੱਕ ਦੇ ਫੋਨ ‘ਤੇ ਇਸ ਸਬੰਧੀ ਮੈਸੇਜ਼ ਆ ਰਹੇ ਹਨ। ਜਿਨ੍ਹਾਂ ਵਿੱਚ ਲਿਖਿਆ ਹੈ ਕਿ (Alert)

ਸਲਾਹ : ਦੂਰ ਸੰਚਾਰ ਵਿਭਾਗ, ਭਾਰਤ ਸਰਕਾਰ,ਐੱਨਡੀਐੱਮਏ ਨਾਲ ਸੇਲ ਬ੍ਰਾਡਕਾਸਟ ਦਾ ਪ੍ਰੀਖਣ ਕਰ ਰਹੀ ਹੈ। ਤੁਹਾਨੂੰ ਆਵਾਜ਼, ਕੰਪਨ ਦੇ ਨਾਲ ਮੋਬਾਇਲ ਂਤੇ ਪ੍ਰੀਖਣ ਸੰਦੇਸ਼ ਪ੍ਰਾਪਤ ਹੋ ਸਕਦੇ ਹਨ। ਇਹ ਸੰਦੇਸ਼ ਪ੍ਰੀਖਣ ਪ੍ਰਕਿਰਿਆ ਦਾ ਹਿੱਸਾ ਹੈ, ਅਸਲ ਐਮਰਜੈਂਸੀ ਦਾ ਸੰਕੇਤ ਨਹੀਂ ਹੈ। ਇਨ੍ਹਾਂ ‘ਤੇ ਤੁਹਾਡੀ ਪ੍ਰਤੀਕਿਰਿਆ ਦੀ ਲੋੜ ਨਹੀਂ ਹੈ। (Alert)

Alert

ਤੁਹਾਨੂੰ ਦੱਸ ਦਈਏ ਕਿ ਇਹ ਮੈਸੇਜ਼ ਪਿਛਲੇ ਤਿੰਨ-ਚਾਰ ਦਿਨਾਂ ਤੋਂ ਆ ਰਹੇ ਹਨ। ਜਿਨ੍ਹਾਂ ‘ਤੇ ਸ਼ਾਇਦ ਤੁਸੀਂ ਧਿਆਨ ਨਾ ਦਿੱਤਾ ਹੋਵੇ। ਅੱਜ ਉਸ ਵੇਲੇ ਦੇਸ਼ ਭਰ ਵਿੱਚ ਫੋਨ ਕੰਬਣ ਲੱਗੇ ਤੇ ਘੰਟੀਆਂ ਵੱਜਣ ਲੱਗੀਆਂ ਜਦੋਂ ਇਸ ਫੋਨ ਕਾਲ ਸਾਰਿਆਂ ਦੇ ਫੋਨ ‘ਤੇ ਇੱਕੋ ਵੇਲੇ ਆਈ। ਇਸ ਕਾਲ ਦੌਰਾਨ ਇੱਕ ਮੈਸੇਜ਼ ਫੋਨ ਦੀ ਸੋਕਰੀਨ ‘ਤੇ ਦਿਖਾਈ ਦੇ ਰਿਹਾ ਸੀ। ਜਿਸ ‘ਤੇ ਲਿਖਿਆ ਹੈ ਕਿ ਇਹ ਕਾਲ ਸਿਰਫ਼ ਪ੍ਰੀਖਣ ਲਈ ਹੈ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਤੇ ਨਾ ਹੀ ਇਸ ਦੌਰਾਨ ਤੁਹਾਨੂੰ ਕੋਈ ਕਾਰਵਾਈ ਕਰਨ ਦੀ ਲੋੜ ਹੈ। ਇਸ ਪ੍ਰੀਖਣ ਦਾ ਉਦੇਸ਼ ਦੇਸ਼ ਵਾਸੀਆਂ ਦੀ ਸੁਰੱਖਿਆ ਕਰਨ ਲਈ ਪ੍ਰੀਖਣ ਕਰਨਾ ਹੈ। ਇਸ ਨਾਲ ਕੋਈ ਵੀ ਐਮਰਜੈਂਸੀ ਹੋਣ ‘ਤੇ ਦੇਸ਼ ਵਾਸੀਆਂ ਨੂੰ ਪਹਿਲਾਂ ਹੀ ਪਤਾ ਲੱਗ ਜਾਇਆ ਕਰੇਗਾ। ਇਸ ਕਾਲ ਨੂੰ ਐਮਰਜੈਂਸੀ ਦਾ ਪਤਾ ਲਾਉਣ ਲਈ ਅਲਰਟ ਦੇ ਤੌਰ ‘ਤੇ ਪ੍ਰੀਖਣ ਮੰਨਿਆ ਜਾ ਰਿਹਾ ਹੈ। (Alert)