ਨਰਾਜ਼ ਸਨ ਵਿਧਾਇਕ, ਖੁਸ਼ ਕਰਤੀ ਸਿੱਧੂ ਦੀ ਘਰ ਵਾਲੀ

Angry, MLA, House, Sidhu

ਨਵਜੋਤ ਕੌਰ ਨੂੰ ਬਣਾਇਆ ਡਾਇਰੈਕਟਰ ਤੇ ਚੇਅਰਪਰਸਨ ਵੇਅਰਹਾਊਸਿੰਗ ਕਾਰਪੋਰੇਸ਼ਨ

  • ਨਰਾਜ਼ ਕਿਸੇ ਵੀ ਵਿਧਾਇਕ ਨੂੰ ਨਹੀਂ ਮਿਲੀ ਕੋਈ ਤੈਨਾਤੀ, ਕੈਬਨਿਟ ਮੰਤਰੀ ਦੇ ਘਰ ਦੇ ਦਿੱਤੀ ਨਵੀਂ ਕੁਰਸੀ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੰਤਰੀ ਮੰਡਲ ਵਿੱਚ ਵਾਧੇ ਨੂੰ ਲੈ ਕੇ ਅਮਰਿੰਦਰ ਸਿੰਘ ਤੋਂ ਨਰਾਜ਼ ਤਾਂ ਕਾਂਗਰਸੀ ਵਿਧਾਇਕ ਚਲ ਰਹੇ ਹਨ ਪਰ ਅਮਰਿੰਦਰ ਸਿੰਘ ਵੱਲੋਂ ਨਰਾਜ਼ ਵਿਧਾਇਕਾਂ ਨੂੰ ਖੁਸ਼ ਕਰਨ ਦੀ ਬਜਾਇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਘਰਵਾਲੀ ਹੀ ਖੁਸ਼ ਕਰ ਦਿੱਤੀ। ਭਾਜਪਾ ਤੋਂ ਵਿਧਾਇਕ ਰਹਿ ਚੁੱਕੀ ਨਵਜੋਤ ਕੌਰ ਨੂੰ ਅਮਰਿੰਦਰ ਸਿੰਘ ਨੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਨਾ ਸਿਰਫ਼ ਚੇਅਰਪਰਸਨ ਲਗਾਇਆ, ਸਗੋਂ ਉਨ੍ਹਾਂ ਨੂੰ ਹੀ ਡਾਇਰੈਕਟਰ ਬਣਾ ਦਿੱਤਾ ਹੈ।

ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਨਾਲ ਹੀ ਹੁਣ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੂੰ ਵੀ ਝੰਡੀ ਵਾਲੀ ਗੱਡੀ ਮਿਲ ਗਈ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਇਸ ਤੈਨਾਤੀ ਨੂੰ ਲੈ ਕੇ ਹਰ ਕੋਈ ਹੈਰਾਨ ਹੈ ਕਿ ਪਹਿਲਾਂ ਨਰਾਜ਼ ਵਿਧਾਇਕਾਂ ਨੂੰ ਮਨਾਉਣ ਦੇ ਨਾਲ ਹੀ ਖੁਸ਼ ਕਰਨ ਦੀ ਬਜਾਇ ਉਨ੍ਹਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਕੈਬਨਿਟ ਮੰਤਰੀ ਬਣਾਉਣ ਦੇ ਨਾਲ ਹੀ ਵੱਡੇ-ਵੱਡੇ ਵਿਭਾਗ ਦਿੱਤੇ ਗਏ ਹਨ।

LEAVE A REPLY

Please enter your comment!
Please enter your name here