ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Dussehra Fest...

    Dussehra Festival: ਵਿਧਾਇਕ ਗੈਰੀ ਬੜਿੰਗ ਨੇ ਦੁਸਹਿਰਾ ਉਤਸਵ ਦਾ ਕਾਰਡ ਕੀਤਾ ਜਾਰੀ

    Dussehra Festival
    ਅਮਲੋਹ :ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਐਡਵੋਕੇਟ ਮਨੀ ਬੜਿੰਗ ਅਮਲੋਹ ਵਿਖੇ ਮਨਾਏ ਜਾਣ ਵਾਲੇ ਦੁਸਹਿਰਾ ਉਤਸਵ ਦਾ ਕਾਰਡ ਜਾਰੀ ਕਰਦੇ ਹੋਏ ਨਾਲ ਵਾਇਸ ਪ੍ਰਧਾਨ ਅਸ਼ੀਸ ਜਿੰਦਲ, ਐਡਵੋਕੇਟ ਅਮਰੀਕ ਔਲਖ, ਪਾਲੀ ਅਰੋੜਾ, ਲਵੀ ਅਮਲੋਹ ਅਤੇ ਹੋਰ। ਤਸਵੀਰ: ਅਨਿਲ ਲੁਟਾਵਾ

    ਜੈ ਸ੍ਰੀ ਰਾਮ ਦੁਸਹਿਰਾ ਕਮੇਟੀ ਅਮਲੋਹ ਵੱਲੋਂ ਦੁਸਹਿਰਾ ਉਤਸਵ 12 ਅਕਤੂਬਰ ਨੂੰ ਉਤਸ਼ਾਹ ਨਾਲ ਮਨਾਇਆ ਜਾਵੇਗਾ : ਅਸ਼ੀਸ਼ ਜਿੰਦਲ | Dussehra Festival

    Dussehra Festival: (ਅਨਿਲ ਲੁਟਾਵਾ) ਅਮਲੋਹ। ਜੈ ਸ੍ਰੀ ਰਾਮ ਦੁਸਹਿਰਾ ਕਮੇਟੀ ਅਮਲੋਹ ਵੱਲੋਂ ਦੁਸਹਿਰਾ ਉਤਸਵ 12 ਅਕਤੂਬਰ ਨੂੰ ਸਕੂਲ ਆਫ਼ ਐਮੀਨੈਸ ਅਮਲੋਹ ਦੇ ਗਰਾਊਂਡ ਵਿੱਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸਦਾ ਕਾਰਡ ਅੱਜ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਵੱਲੋਂ ਜਾਰੀ ਕੀਤਾ ਗਿਆ ਅਤੇ ਕਮੇਟੀ ਨੂੰ ਹਰ ਸਹਿਯੋਗ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜੈ ਸ੍ਰੀ ਰਾਮ ਦੁਸਹਿਰਾ ਕਮੇਟੀ ਅਮਲੋਹ ਦੇ ਵਾਈਸ ਪ੍ਰਧਾਨ ਅਸ਼ੀਸ਼ ਜਿੰਦਲ ਨੇ ਦੱਸਿਆ ਕਿ ਦੁਸਹਿਰੇ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਉਪਰ ਚੱਲ ਰਹੀਆਂ ਹਨ।

    ਇਹ ਵੀ ਪੜ੍ਹੋ: Amloh News: ਸ੍ਰੀ ਰਾਮ ਕਲਾ ਮੰਚ ਰਜਿ.ਅਮਲੋਹ ਵੱਲੋਂ ਪ੍ਰੈਸ ਕਲੱਬ ਸਮੇਤ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ …

    ਉਨ੍ਹਾਂ ਦੱਸਿਆ ਕਿ 12 ਅਕਤੂਬਰ ਨੂੰ ਦੁਪਹਿਰ 2.30 ਵਜੇ ਸ਼ੋਭਾ ਯਾਤਰਾ ਨਵਾਂ ਬੱਸ ਸਟੈਂਡ ਤੋਂ ਸ਼ੁਰੂ ਹੋਵੇਗੀ ਜਿਹੜੀ ਕਿ ਮੇਨ ਬਾਜ਼ਾਰ ਵਿਚੋਂ ਦੀ ਹੁੰਦੀ ਹੋਈ ਸਮਾਗਮ ਵਾਲੀ ਥਾਂ ਉੱਪਰ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਪ੍ਰਸਿੱਧ ਪੰਜਾਬੀ ਗਾਇਕ ਹਰਜੀਤ ਹਰਮਨ ਦਾ ਖੁੱਲ੍ਹਾ ਅਖਾੜਾ ਲੱਗੇਗਾ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਕੱਠ ਨੂੰ ਦੇਖਦਿਆਂ ਪ੍ਰਬੰਧ ਪੁਖਤਾ ਕੀਤੇ ਜਾਣਗੇ ਤਾਂ ਕਿ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਸਲਾਣਾ, ਪ੍ਰਧਾਨ ਐਡਵੋਕੇਟ ਅਸ਼ਵਨੀ ਅਬਰੋਲ, ਪਾਲੀ ਅਰੋੜਾ, ਅਖਿਲ ਅਬਰੋਲ, ਕੁਲਦੀਪ ਕੁਮਾਰ ਦੀਪਾ, ਇਕਬਾਲ ਸਿੰਘ ਰਾਏ ਅੰਨੀਆਂ, ਅਮਰੀਕ ਸਿੰਘ ਔਲਖ, ਲਵਪ੍ਰੀਤ ਸਿੰਘ ਲਵੀ ਆਦਿ ਮੌਜੂਦ ਸਨ। Dussehra Festival

    LEAVE A REPLY

    Please enter your comment!
    Please enter your name here