ਵਿਧਾਇਕ ਗੈਰੀ ਬੜਿੰਗ ਤੇ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੁਕਾਨਦਾਰਾਂ ਨੂੰ ਡੋਰ-ਟੂ-ਡੋਰ ਮਿਲੇ

Gurpreet Singh GP
ਅਮਲੋਹ : 'ਆਪ' ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਤੇ ਵਿਧਾਇਕ ਗੈਰੀ ਬੜਿੰਗ ਅਮਲੋਹ 'ਚ ਦੁਕਾਨਦਾਰਾਂ ਨੂੰ ਮਿਲਦੇ ਹੋਏ। ਤਸਵੀਰ: ਅਨਿਲ ਲੁਟਾਵਾ

ਦੁਕਾਨਦਾਰਾਂ ਦੇ ਉਤਸ਼ਾਹ ਨੂੰ ਵੇਖ ਕੇ ਬਾਗੋਬਾਗ ਹੋਏ Gurpreet Singh GP

(ਅਨਿਲ ਲੁਟਾਵਾ) ਅਮਲੋਹ। ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ (Gurpreet Singh GP) ਤੇ ਹਲਕਾ ਵਿਧਾਇਕ ਅਮਲੋਹ ਗੁਰਿੰਦਰ ਸਿੰਘ ਗੈਰੀ ਬੜਿੰਗ ਅਮਲੋਹ ‘ਚ ਦੁਕਾਨਦਾਰਾਂ ਨੂੰ ਡੋਰ-ਟੂ-ਡੋਰ ਮਿਲੇ। ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਅੱਜ ਦੁਕਾਨਦਾਰਾਂ ਦੇ ਉਤਸਾਹ, ਜੋਸ਼ ਅਤੇ ਜਜ਼ਬਾ ਦੇਖ ਕੇ ਦਿਲ ਬਾਗੋਬਾਗ਼ ਹੋ ਗਿਆ ਹੈ।

ਇਹ ਵੀ ਪੜ੍ਹੋ: ਚੋਣ ਕਮਿਸ਼ਨ ਦਾ ਬਜ਼ੁਰਗ ਤੇ ਦਿਵਿਆਂਗ ਵੋਟਰਾਂ ਦੇ ਘਰਾਂ ਤੱਕ ਪਹੁੰਚ ਕਰਕੇ ਵੋਟ ਪਵਾਉਣ ਦਾ ਸ਼ਲਾਘਾਯੋਗ ਕਦਮ

ਦੁਕਾਨਦਾਰਾਂ ਵੱਲੋਂ ਦਿੱਤਾ ਪਿਆਰ ਦੱਸ ਰਿਹਾ ਹੈ ਕਿ ਇਸ ਵਾਰ ਤਾਨਾਸ਼ਾਹ ਸਰਕਾਰ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ ਤੇ ਲੋਕਾਂ ਦਾ ਆਪਣਾ ਰਾਜ ਆਵੇਗਾ। ਹਲਕਾ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਪੰਜਾਬ ਦੇ ਵਾਸੀਆਂ ਨੇ ਹੁਣ ਲੋਕ ਸਭਾ ਚੋਣਾਂ ‘ਚ 13-0 ਕਰਨ ਦਾ ਫ਼ੈਸਲਾ ਲੈ ਲਿਆ ਹੈ। ਜਿਸ ਨੂੰ ਪੂਰਾ ਕੀਤੇ ਬਿਨਾਂ ਪਿੱਛੇ ਨਹੀਂ ਹੱਟਣਗੇ।

Gurpreet Singh GP
ਵਿਧਾਇਕ ਗੈਰੀ ਬੜਿੰਗ ਤੇ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੁਕਾਨਦਾਰਾਂ ਨੂੰ ਡੋਰ-ਟੂ-ਡੋਰ ਮਿਲੇ

ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ 2 ਸਾਲਾਂ ‘ਚ ਹੀ ਸੂਬੇ ’ਚ ਬਹੁਤ ਸਾਰੇ ਕੰਮ ਕੀਤੇ ਹਨ। ‘ਆਪ’ ਨੇ 829 ਆਮ ਆਦਮੀ ਕਲੀਨਿਕ ਖੋਲ੍ਹ ਦਿੱਤੇ, ਜਿਸ ਤੋਂ ਡੇਢ ਕਰੋੜ ਲੋਕ ਮੁਫ਼ਤ ਦਵਾਈ ਅਤੇ ਮੁਫ਼ਤ ਇਲਾਜ ਕਰਵਾ ਚੁੱਕੇ ਨੇ। ਸ਼ਾਨਦਾਰ ਸਿਹਤ ਸਹੂਲਤਾਂ ਦੇ ਨਾਲ-ਨਾਲ ਚੰਗੀ ਸਿੱਖਿਆ ਲਈ ਸ਼ਾਨਦਾਰ ਸਕੂਲ, ਬਿਜਲੀ, ਪਾਣੀ, ਸਰਕਾਰੀ ਨੌਕਰੀਆਂ ਦੇ ਰਹੇ ਹਾਂ ‘ਤੇ ਆਉਣ ਵਾਲੇ ਸਮੇਂ ’ਚ ਹੋਰ ਵੀ ਤੇਜ਼ੀ ਨਾਲ ਵਿਕਾਸ ਕਾਰਜ ਕੀਤੇ ਜਾਣਗੇ। (Gurpreet Singh GP)