ਪਿੰਡ ਵਾਸੀਆਂ ਵੱਲੋਂ ਨਵਾ ਪੁਲ ਬਣਾਉਣ ਦੀ ਕੀਤੀ ਮੰਗ | MLA Dev Mann
ਭਾਦਸੋਂ (ਸੁਸ਼ੀਲ ਕੁਮਾਰ)। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦਾ ਤੁਰੰਤ ਜਾਇਜ਼ਾ ਲੈਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਅਤੇ ਤਰਸੇਮ ਚੰਦ ਐਸ ਡੀ ਐਮ ਨਾਭਾ ਨੇ ਹਲਕਾ ਨਾਭਾ ਦੇ ਸਰਕਲ ਭਾਦਸੋਂ ਦੇ ਵੱਖ ਵੱਖ ਪਿੰਡਾਂ ਦਾ ਦੋਰਾ ਕਰਕੇ ਸਥਿਤੀ ਅਤੇ ਚੱਲ ਰਹੀਆਂ ਰਾਹਤ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ।
ਇਹ ਵੀ ਪੜ੍ਹੋ : ਆਫ਼ਤ ਦੀ ਘੜੀ : ਖਰੜ ਇਲਾਕੇ ਦੇ ਦੌਰੇ ‘ਤੇ ਪੁੱਜੇ ਭਗਵੰਤ ਮਾਨ | Live…
ਵਿਧਾਇਕ ਦੇਵ ਮਾਨ ਨੇ ਪਿੰਡ ਸੁਧੇਵਾਲ ਚੋਅ ਦੇ ਪੁਲ ਤੇ ਪੁਹੰਚ ਕੇ ਸਥਿਤੀ ਦਾ ਜਾਇਜਾ ਲਾਇਆ ਪਿੰਡ ਵਾਸੀਆਂ ਵੱਲੋਂ ਨਵਾ ਪੁਲ ਬਣਾਉਣ ਦੀ ਮੰਗ ਕੀਤੀ ਗਈ। ਦੇਵ ਮਾਨ ਨੇ ਭਰੋਸਾ ਦਿੱਤਾ ਕਿ ਬਹੁਤ ਇੰਨਾ ਪੁਲਾਂ ਨੂੰ ਉਚ ਚੁੱਕ ਕੇ ਬਣਾਇਆ ਜਾਵੇਗਾ। ਇਸ ਮੋਕੇ ਉਨਾਂ ਦੇ ਨਾਲ ਦਵਿੰਦਰ ਅੱਤਰੀ ਡੀ ਐਸ ਪੀ ਨਾਭਾ ,ਮੋਹਨ ਸਿੰਘ ਐਸ ਐਚ ਓ ਭਾਦਸੋਂ ,ਰਾਘਵ ਜੇ ਈ ਡਰੇਨ, ਦੀਪਾ ਰਾਮਗੜ੍ਹ ਚੇਅਰਮੈਨ ਮਾਰਕਿਟ ਕਮੇਟੀ ਭਾਦਸੋਂ , ਦਰਸ਼ਨ ਕੋੜਾ ਪ੍ਰਧਾਨ ਨਗਰ ਪੰਚਾਇਤ ਭਾਦਸੋਂ ,ਰੁਪਿੰਦਰ ਸਿੰਘ ਭਾਦਸੋਂ ,ਜੇ ਈ ਨਗਰ ਪੰਚਾਇਤ, ਪ੍ਰਗਟ ਸਿੰਘ ਮਾਂਗੇਵਾਲ, ਭਲਿੰਦਰ ਸਿੰਘ ਮਾਨ, ਕਮਲ ਭਾਦਸੋਂ, ਬਿੱਕਰ ਖਨੋੜਾ , ਗੱਗੀ ਬਾਬਰਪੁਰ, ਬਿੱਟੂ ਬਾਬਰਪੁਰ, ਚਰਨੀ ਭਲਵਾਨ, ਭੁਪਿੰਦਰ ਸਿੰਘ ਕੱਲਰ ਮਾਜਰੀ, ਭਿੰਦਰ ਸਿੰਘ ਸਿੱਧੂ ਰਾਮਗੜ੍ਹ, ਧਰਮਿੰਦਰ ਸਿੰਘ ਸੁਖੇਵਾਲ, ਬਲਵਿੰਦਰ ਸਿੰਘ ਪੋਪਲ ,ਅਮਨਦੀਪ ਸਿੰਘ ਰਹਿਲ ਪ੍ਰਧਾਨ ਟਰੱਕ ਯੂਨੀਅਨ ਨਾਭਾ ,ਸੁਖਦੀਪ ਸਿੰਘ ਖਹਿਰਾ ,ਜਸਵੀਰ ਸਿੰਘ ਵਜੀਦਪੁਰ ਅਤੇ ਹੋਰ ਅਹੁਦੇਦਾਰ ਮੋਜੂਦ ਸਨ। (MLA Dev Mann)














