ਡੀਸੀ ’ਤੇ ਪਰਚਾ ਦਰਜ਼ ਕਰਵਾਉਣ ਲਈ ਵਿਧਾਇਕ ਅਮਿਤ ਰਤਨ ਪੱਬਾਂ ਭਾਰ

MLA Amit Ratan
ਐਸਪੀ ਸਿਟੀ ਨੂੰ ਮਿਲ ਕੇ ਬਾਹਰ ਆਉਂਦੇ ਹੋਏ ਵਿਧਾਇਕ ਅਮਿਤ ਰਤਨ ਕੋਟਫੱਤਾ।

ਕਿਹਾ : ਅਨੂਸੂਚਿਤ ਜਾਤੀ ਦਾ ਹੋਣ ਕਰਕੇ ਕੀਤਾ ਜਾ ਰਿਹੈ ਜਲੀਲ | MLA Amit Ratan

  • ਸ਼ਿਕਾਇਤ ਤੇ ਕਾਰਵਾਈ ਨਾ ਹੋਣ ’ਤੇ ਪੁੱਜੇ ਐੱਸਐੱਸਪੀ ਦਫਤਰ | MLA Amit Ratan

ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਤੇ ਬਠਿੰਡਾ ਦੇ ਡੀਸੀ ਸ਼ੌਕਤ ਅਹਿਮਦ ਪਰੇ ਦਰਮਿਆਨ ਖੇਤੀਬਾੜੀ ਮੇਲੇ ਦੇ ਸੱਦਾ ਪੱਤਰਾਂ ਤੋਂ ਵਿਧਾਇਕ ਦਾ ਨਾਂਅ ਕੱਟੇ ਜਾਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਘਟਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ। ਇਸ ਮਾਮਲੇ ਵਿੱਚ ਵਿਧਾਇਕ ਕੋਟਫੱਤਾ ਵੱਲੋਂ ਡਿਪਟੀ ਕਮਿਸ਼ਨਰ ਖਿਲਾਫ਼ ਐਸਸੀ ਐੱਸਟੀ ਐਕਟ ਤਹਿਤ ਪਰਚਾ ਦਰਜ਼ ਕਰਨ ਦੀ ਮੰਗ ਸਬੰਧੀ ਐੱਸਐੱਸਪੀ ਕੋਲ ਸ਼ਿਕਾਇਤ ਦਰਜ਼ ਕਰਵਾਈ ਗਈ ਸੀ। ਸ਼ਿਕਾਇਤ ’ਤੇ ਕੋਈ ਅਮਲ ਨਾ ਹੋਣ ਕਾਰਨ ਉਹ ਅੱਜ ਮੁੜ ਐੱਸਐੱਸਪੀ ਦਫ਼ਤਰ ਪੁੱਜੇ ਤੇ ਪਰਚਾ ਦਰਜ਼ ਕਰਨ ਦੀ ਮੰਗ ਕੀਤੀ। (MLA Amit Ratan)

ਉਹ ਇਸ ਤੋਂ ਪਹਿਲਾਂ ਐੱਸਐਸਪੀ ਵੱਲੋਂ ਕਾਰਵਾਈ ਨਾ ਕਰਨ ਤੇ ਏਡੀਜੀਪੀ ਬਠਿੰਡਾ ਰੇਂਜ ਅਤੇ ਫਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਨੂੰ ਵੀ ਲਿਖਤੀ ਸ਼ਿਕਾਇਤ ਕਰ ਚੁੱਕੇ ਹਨ। ਵੇਰਵਿਆਂ ਮੁਤਾਬਿਕ ਬਠਿੰਡਾ ’ਚ ਹੋਏ ਖੇਤੀਬਾੜੀ ਮੇਲੇ ਦੇ ਸੱਦਾ ਪੱਤਰਾਂ ਤੇ ਪਹਿਲਾਂ ਜ਼ਿਲ੍ਹੇ ਦੇ 6 ਵਿਧਾਇਕਾਂ ਦੇ ਨਾਂਅ ਛਪੇ ਹੋਏ ਸੀ। ਇਸੇ ਦੌਰਾਨ ਖੇਤੀਬਾੜੀ ਵਿਭਾਗ ਨੇ ਨਵਾਂ ਕਾਰਡ ਛਪਵਾ ਲਿਆ ਜਿਸ ’ਚੋਂ ਵਿਧਾਇਕ ਅਮਿਤ ਰਤਨ ਦਾ ਨਾਂਅ ਕੱਟ ਦਿੱਤਾ। ਵਿਧਾਇਕ ਦਾ ਕਹਿਣਾ ਹੈ ਕਿ ਡੀਸੀ ਬਠਿੰਡਾ ਵੱਲੋਂ ਉਨ੍ਹਾਂ ਦਾ ਸਬੰਧ ਅਨੂਸੂਚਿਤ ਜਾਤੀ ਨਾਲ ਹੋਣ ਕਰਕੇ ਅਜਿਹਾ ਕੀਤਾ ਗਿਆ ਹੈ। (MLA Amit Ratan)

Also Read : ਦੇਸ਼ ਦੇ ਇਸ ਹਿੱਸੇ ’ਚ ਇੰਟਰਨੈੱਟ ਸੇਵਾਵਾਂ ਬੰਦ, ਲੱਗਿਆ ਕਰਫਿਊ

ਵਿਧਾਇਕ ਕੋਟਫੱਤਾ ਇਸ ਮਾਮਲੇ ਵਿੱਚ ਅੱਜ ਐੱਸਪੀ ਸਿਟੀ ਨਰਿੰਦਰ ਸਿੰਘ ਨੂੰ ਮਿਲੇ ਤੇ ਸ਼ਿਕਾਇਤ ’ਤੇ ਕਾਰਵਾਈ ਕਰਨ ਲਈ ਕਿਹਾ। ਵਿਧਾਇਕ ਨੇ ਇਸ ਤੋਂ ਪਹਿਲਾਂ ਐੱਸਐੱਸਪੀ ਨੂੰ ਡੀਸੀ ਖਿਲਾਫ ਸ਼ਿਕਾਇਤ ਦੇਕੇ ਕਾਰਵਾਈ ਦੀ ਮੰਗ ਕੀਤੀ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਸ਼ਿਕਾਇਤ ’ਚ ਪੰਜਾਬ ਸਰਕਾਰ ਦੇ ਉਸ ਨੋਟੀਫਿਕੇਸ਼ਨ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਵਿਧਾਇਕਾਂ ਨੂੰ ਸਰਕਾਰੀ ਸਮਾਗਮਾਂ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਬੁਲਾਉਣ ਲਈ ਕਿਹਾ ਹੋਇਆ ਹੈ।

ਐੱਸਐੱਸਪੀ ਜਾਂਚ ਕਰ ਰਹੇ ਹਨ : ਡਿਪਟੀ ਕਮਿਸ਼ਨਰ

Bathinda-DC

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਮਾਮਲੇ ’ਚ ਕੁਝ ਜ਼ਿਆਦਾ ਨਹੀਂ ਕਹਿਣਾ ਕਿਉਂਕਿ ਐੱਸਐੱਸਪੀ ਵੱਲੋਂ ਇਸ ਬਾਰੇ ’ਚ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੈ।

ਵਿਧਾਇਕ ਨੇ ਬੁਲਾਈ ਪ੍ਰੈਸ ਕਾਨਫਰੰਸ | MLA Amit Ratan

ਵਿਧਾਇਕ ਅਮਿਤ ਰਤਨ ਕੋਟਫੱਤਾ ਵੱਲੋਂ ਇਸ ਮਾਮਲੇ ’ਚ ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਬਾਰੇ ਜਾਣਕਾਰੀ ਦੇਣ ਲਈ ਅੱਜ 3 ਵਜੇ ਪ੍ਰੈਸ ਕਾਨਫਰੰਸ ਵੀ ਬੁਲਾਈ ਗਈ ਹੈ। ਪ੍ਰੈਸ ਕਾਨਫਰੰਸ ਦੌਰਾਨ ਉਹ ਆਪਣੇ ਨਾਲ ਹੋਏ ਵਿਵਹਾਰ ਤੇ ਸ਼ਿਕਾਇਤ ’ਤੇ ਕੋਈ ਕਾਰਵਾਈ ਨਾ ਹੋਣ ਬਾਰੇ ਜਾਣਕਾਰੀ ਦੇਣਗੇ। (MLA Amit Ratan)