ਮਿਸ਼ਨ : ਚੰਦਰਯਾਨ-2 ਦੀ ਰਵਾਨਗੀ ਅੱਜ

Mission, Departure, Chandrayaan-2, Today

ਇਹ ਦੁਨੀਆ ਦਾ ਪਹਿਲਾ ਮਿਸ਼ਨ ਜੋ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰੇਗਾ

ਏਜੰਸੀ, ਬੰਗਲੌਰ

ਭਾਰਤ ਦੇ ਚੰਦਰਮਾ ‘ਤੇ ਦੂਜੇ ਮਿਸ਼ਨ ਚੰਦਰਯਾਨ-2 ਦੀ ਰਵਾਨਗੀ ਸੋਮਵਾਰ ਨੂੰ ਕੀਤੀ ਜਾਵੇਗੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਦੱਸਿਆ ਕਿ ਚੰਦਰਯਾਨ-2 ਦਾ ਪ੍ਰੀਖਣ 22 ਜੁਲਾਈ ਨੂੰ ਦੁਪਹਿਰ ਬਾਅਦ 2:43 ਮਿੰਟ ‘ਤੇ ਕੀਤਾ ਜਾਵੇਗਾ ਇਸ ਤੋਂ ਪਹਿਲਾਂ 15 ਜੁਲਾਈ ਨੂੰ ਸਵੇਰੇ 2:51 ਮਿੰਟ ‘ਤੇ ਇਸ ਨੂੰ ਲਾਂਚ ਕੀਤਾ ਜਾਣਾ ਸੀ ਪਰ ਪ੍ਰੀਖਣ ਯਾਨ ‘ਚ ਗੜਬੜੀ ਕਾਰਨ ਲਾਂਚਿੰਗ ਤੋਂ ਇੱਕ ਘੰਟਾ ਪਹਿਲਾਂ ਉਸ ਨੂੰ ਟਾਲਣ ਦਾ ਫੈਸਲਾ ਕੀਤਾ ਗਿਆ ਸੀ ਉਸ ਸਮੇਂ ਮਿਸ਼ਨ ਦੀ ਕਰੀਬ 19 ਘੰਟਿਆਂ ਦੀ ਉਲਟੀ ਗਿਣਤੀ ਪੂਰੀ ਹੋ ਗਈ ਸੀ

ਚੰਦਰਯਾਨ ਦੇ ਪ੍ਰੀਖਣ ਲਈ ਜੀਐਸਐਲਵੀ-ਐਮਕੇ 3 ਪ੍ਰੀਖਣ ਯਾਨ ਦੀ ਵਰਤੋਂ ਕੀਤੀ ਜਾ ਰਹੀ ਹੈ ਇਹ ਦੁਨੀਆ ਦਾ ਪਹਿਲਾ ਮਿਸ਼ਨ ਹੈ, ਜਿਸ ‘ਚ ਲੈਂਡਰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰੇਗਾ ਜ਼ਿਕਰਯੋਗ ਹੈ ਕਿ ਚੰਦਰਮਾ ‘ਤੇ ਭਾਰਤ ਦੇ ਪਹਿਲੇ ਚੰਦਰ ਮਿਸ਼ਨ ਚੰਦਰਯਾਨ-1 ਨੇ ਉੱਥੇ ਪਾਣੀ ਦੀ ਮੌਜ਼ੂਦਗੀ ‘ਚ ਚੰਦਰਯਾਨ-2 ਦੇ ਨਾਲ ਕੁੱਲ 13 ਸਵਦੇਸ਼ੀ ਪੇ-ਲੋਡ ਭਾਵ ਵਿਗਿਆਨੀ ਉਪਕਰਨ ਭੇਜੇ ਜਾ ਰਹੇ ਹਨ ਇਨ੍ਹਾਂ ‘ਚ ਤਰ੍ਹਾਂ-ਤਰ੍ਹਾਂ ਦੇ ਕੈਮਰੇ, ਸਪੇਕਟ੍ਰੋਮੀਟਰ, ਰਡਾਰ, ਪ੍ਰੋਬ ਤੇ ਸਿਸਮੋਮੀਟਰ ਸ਼ਾਮਲ ਹਨ ਅਮਰੀਕਾ ਪੁਲਾੜ ਏਜੰਸੀ ਨਾਸਾ ਦਾ ਇੱਕ ਪੈਸਿਵ ਪੋਲੋਡ ਵੀ ਇਸ ਮਿਸ਼ਨ ਦਾ ਹਿੱਸਾ ਹੈ

ਚੰਦਰਯਾਨ-2 ਦੇ ਤਿੰਨ ਹਿੱਸੇ ਹਨ

ਇਹ ਮਿਸ਼ਨ ਇਸ ਮਾਇਨੇ ‘ਚ ਖਾਸਹੈ ਕਿ ਚੰਦਰਯਾਨ ਚੰਦਰਮਾ ਦੇ ਦੱਖਣੀ ਧਰੁਵ ਕੋਲ ਉਤਰੇਗਾ ਤੇ ਸਾਫ਼ਟ ਲੈਂਡਿੰਗ ਕਰੇਗਾ ਚੰਦਰਮਾ ਦੇ ਦੱਖਣੀ ਧਰੁਵ ‘ਤੇ ਹੁਣ ਤੱਕ ਦੁਨੀਆ ਦਾ ਕੋਈ ਮਿਸ਼ਨ ਨਹੀਂ ਉਤਰਿਆ ਹੈ ਚੰਦਰਯਾਨ-2 ਦੇ ਤਿੰਨ ਹਿੱਸੇ ਹਨ ਆਰਬੀਟਰ ਚੰਦਰਮਾ ਦੀ ਸਤ੍ਹਾ ਤੋਂ 100 ਕਿਲੋਮੀਟਰ ਦੀ ਉੱਚਾਈ ਵਾਲੀ ਸ਼੍ਰੇਣੀ ‘ਚ ਚੱਕਰ ਲਾਵੇਗਾ ਲੈਂਡਰ ਆਰਬੀਟਰ ਤੋਂ ਵੱਢ ਹੋ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ ਇਸ ਵਿਕ੍ਰਮ ਨਾਂਅ ਦਿੱਤਾ ਹੈ ਇਹ ਦੋ ਮਿੰਟ ਪ੍ਰਤੀ ਸੈਂਕਿੰਡ ਦੀ ਗਤੀ ਨਾਲ ਚੰਦਰਮਾ ਦੀ ਜ਼ਮੀਨ ‘ਤੇ ਉਤਰੇਗਾ ਪ੍ਰਗਿਆਨ ਨਾਂਅ ਦਾ ਰੋਵਰ ਲੈਂਡਰ ਤੋਂ ਵੱਖ ਹੋ ਕੇ 50 ਮੀਟਰ ਦੀ ਦੂਰੀ ਤੱਕ ਚੰਦਰਮਾ ਦੀ ਸਤ੍ਹਾ ‘ਤੇ ਘੁੰਮ ਕੇ ਤਸਵੀਰਾਂ ਲਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।