Amloh Police: ਗੁੰਮ ਹੋਈ ਲੜਕੀ, 2 ਘੰਟਿਆਂ ’ਚ ਪੁਲਿਸ ਨੇ ਲੱਭਕੇ ਮਾਪਿਆਂ ਦੇ ਸਪੁਰਦ ਕੀਤੀ

Amloh Police
ਅਮਲੋਹ : ਥਾਣਾ ਮੁਖੀ ਬਲਜਿੰਦਰ ਸਿੰਘ ਲੜਕੀ ਨੂੰ ਉਸਦੇ ਮਾਪਿਆਂ ਦੇ ਸਪੁਰਦ ਕਰਨ ਮੌਕੇ। ਤਸਵੀਰ: ਅਨਿਲ ਲੁਟਾਵਾ

Amloh Police: (ਅਨਿਲ ਲੁਟਾਵਾ) ਅਮਲੋਹ। ਅਮਲੋਹ ਪੁਲਿਸ ਨੇ ਥਾਣਾ ਮੁਖੀ ਬਲਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਕੰਮ ਕਰਦਿਆਂ ਇੱਕ ਪਰਵਾਸੀ ਦੀ ਸੱਤ ਸਾਲਾਂ ਲੜਕੀ ਨੂੰ ਸਿਰਫ਼ 2 ਘੰਟਿਆਂ ਦੇ ਅੰਦਰ ਹੀ ਲੱਭਕੇ ਮਾਪਿਆਂ ਦੇ ਸਪੁਰਦ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਐੱਮਸੀ ਹਰਵਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਬੀਤੀ ਸ਼ਾਮ ਵਾਰਡ ਨੰ ਅੱਠ ਅੰਨੀਆ ਰੋਡ ਅਮਲੋਹ ’ਚ ਰਹਿੰਦਾ ਪਰਵਾਸੀ ਰਾਜੂ ਆਪਣੇ ਪਰਿਵਾਰ ਨਾਲ ਬਾਜਾਰ ’ਚ ਕਿਸੇ ਕੰਮ ਲਈ ਗਏ ਤਾਂ ਉਨ੍ਹਾਂ ਦੀ ਲੜਕੀ ਉੱਥੇ ਗੁੰਮ ਹੋ ਗਈ ਅਤੇ ਕਾਫੀ ਲੱਭਣ ਤੋਂ ਬਾਅਦ ਜਦੋਂ ਉਹ ਨਾ ਮਿਲੀ ਤਾਂ ਉਨ੍ਹਾਂ ਵੱਲੋਂ ਪੁਲਿਸ ਨੂੰ ਦੱਸਿਆ ਗਿਆ।

ਇਹ ਵੀ ਪੜ੍ਹੋ: RBI News: ਬੱਚਤ ਹੋਵੇਗੀ ਹੁਣ ਹੋਰ ਵੀ ਸੁਰੱਖਿਅਤ! ਆਰਬੀਆਈ ਨੇ ਜਾਰੀ ਕੀਤੀ ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ

ਜਿਸ ’ਤੇ ਥਾਣਾ ਮੁਖੀ ਬਲਜਿੰਦਰ ਸਿੰਘ ਨੇ ਤਰੁੰਤ ਹਰਕਤ ਵਿੱਚ ਆਉਂਦਿਆਂ ਲੜਕੀ ਨੂੰ ਲੱਭਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਅਤੇ ਤਕਰੀਬਨ 2 ਘੰਟੇ ਬਾਅਦ ਹੀ ਉਨ੍ਹਾਂ ਦਾ ਫੋਨ ਆਇਆ ਕਿ ਲੜਕੀ ਨੂੰ ਲੱਭ ਲਿਆ ਗਿਆ ਹੈ ਤੇ ਉਨ੍ਹਾਂ ਨੇ ਲੜਕੀ ਦੇ ਮਾਪਿਆਂ ਨੂੰ ਬੁਲਾ ਕੇ, ਲੜਕੀ ਨੂੰ ਉਨ੍ਹਾਂ ਦੇ ਸਪੁਰਦ ਕਰ ਦਿੱਤਾ।