Moga News: ਮੋਗਾ ’ਚ ਹਥਿਆਰ ਬਰਾਮਦ ਕਰਨ ਆਈ ਪੁਲਿਸ ’ਤੇ ਬਦਮਾਸ਼ ਨੇ ਕੀਤੇ ਫਾਇਰ

Moga News
Moga News: ਮੋਗਾ ’ਚ ਹਥਿਆਰ ਬਰਾਮਦ ਕਰਨ ਆਈ ਪੁਲਿਸ ’ਤੇ ਬਦਮਾਸ਼ ਨੇ ਕੀਤੇ ਫਾਇਰ

ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਦੇ ਵੱਜੀ ਗੋਲੀ | Moga News

(ਵਿੱਕੀ ਕੁਮਾਰ) ਮੋਗਾ। ਮੋਗਾ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਗੋਲੀਬਾਰੀ ਹੋਈ, ਪੁਲਿਸ ਨੇ ਬਦਮਾਸ਼ਾਂ ਨੂੰ ਮੌਕੇ ‘ਤੇ ਕਾਬੂ ਕਰ ਲਿਆ ਅਤੇ ਉਸ ਦੀ ਲੱਤ ‘ਚ ਲੱਗੀ ਗੋਲੀ ਲੱਗੀ ਹੈ। ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਰਹਿਣ ਵਾਲੇ ਮੁਲਜ਼ਮ ਨੂੰ ਕੱਲ੍ਹ ਦੇਹਰਾਦੂਨ ਤੋਂ ਗ੍ਰਿਫ਼ਤਾਰ ਕਰ ਕੇ ਮੋਗਾ ਲਿਆਂਦਾ ਗਿਆ ਸੀ। ਅੱਜ ਉਸ ਨੇ ਮੋਗਾ ਦੀ ਐੱਮ.ਪੀ. ਬਸਤੀ ਵਿਚ ਮੁਲਜ਼ਮ ਨੇ ਆਪਣੇ ਪਿਸਟਲ ਨਾਲ ਪੁਲਿਸ ‘ਤੇ 2 ਫ਼ਾਇਰ ਕਰ ਦਿੱਤੇ। ਪੁਲਿਸ ਨੇ ਜਵਾਬ ਵਿਚ 2 ਫ਼ਾਇਰ ਕੀਤੇ ਜਿਸ ਵਿਚੋਂ 1 ਗੋਲ਼ੀ ਮੁਲਜ਼ਮ ਦੀ ਖੱਬੀ ਲੱਤ ਵਿਚ ਲੱਗੀ ਤੇ ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ। ਉਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਮਗਰੋਂ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਇਸ ਮੁਲਜ਼ਮ ‘ਤੇ ਪਹਿਲਾਂ ਵੀ 17 ਮਾਮਲੇ ਦਰਜ ਹਨ। Moga News

ਇਹ ਵੀ ਪੜ੍ਹੋ: Punjab TET: ਇੱਕੋ ਦਿਨ ਦੋ ਪੇਪਰ ਹੋਣ ‘ਤੇ ਬੇਰੋਜ਼ਗਾਰ ਉਮੀਦਵਾਰਾਂ ‘ਚ ਭਾਰੀ ਨਿਰਾਸ਼ਾ

ਅਜੇ ਗਾਂਧੀ ਨੇ ਦੱਸਿਆ ਕਿ ਮੋਗਾ ਦੇ ਰਹਿਣ ਵਾਲੇ ਸੁਨੀਲ ਕੁਮਾਰ ਬਾਬਾ ਜਿਸ ‘ਤੇ ਪਹਿਲਾਂ ਵੀ 17 ਮਾਮਲੇ ਦਰਜ ਹਨ। ਇਸ ਨੇ 2 ਭਰਾਵਾਂ ‘ਤੇ ਹਮਲਾ ਕੀਤਾ ਸੀ। ਫ਼ਿਰ ਇਹ ਇੱਥੋਂ ਫ਼ਰਾਰ ਹੋ ਗਿਆ ਸੀ। ਕੱਲ੍ਹ ਮੋਗਾ ਪੁਲਿਸ ਨੇ ਉਸ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਦੇ ਦੱਸਣ ‘ਤੇ ਅੱਜ ਉਸ ਨੂੰ ਰਿਕਵਰੀ ਲਈ ਐਮਪੀ ਬਸਤੀ ਵਿਚ ਲਿਆਂਦਾ ਗਿਆ ਸੀ। ਉਸ ਨੇ ਉੱਥੋਂ 2 ਪਿਸਟਲ ਕੱਢ ਕੇ ਪੁਲਿਸ ‘ਤੇ ਫ਼ਾਇਰ ਕਰ ਦਿੱਤੇ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ 2 ਜਵਾਬੀ ਫ਼ਾਇਰ ਕੀਤੇ ਗਏ, ਜਿਸ ਨਾਲ ਸੁਨੀਲ ਕੁਮਾਰ ਦੀ ਲੱਤ ‘ਤੇ ਗੋਲ਼ੀ ਲੱਗੀ ਤੇ ਉਸ ਨੂੰ ਕਾਬੂ ਕਰ ਲਿਆ ਗਿਆ। ਇਲਾਜ ਲਈ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। Moga News