‘‘ਬੇਟਾ, ਸੇਵਾ ਅਤੇ ਸਿਮਰਨ ਕਰੋ, ਲੱਤ ਨਾ ਕਟਵਾਉਣਾ’’

Shah Satnam Singh Ji Maharaj, Shah Satnam ji

‘‘ਬੇਟਾ, ਸੇਵਾ ਅਤੇ ਸਿਮਰਨ ਕਰੋ, ਲੱਤ ਨਾ ਕਟਵਾਉਣਾ’’

ਮੇਰੀ ਲੱਤ ’ਚ ਇੱਕ ਅਜਿਹੀ ਬਿਮਾਰੀ ਲੱਗੀ ਕਿ ਮੈਨੂੰ ਦੂਜੇ ਜਾਂ ਤੀਜੇ ਦਿਨ ਗੋਡੇ ’ਤੇ ਚੀਰਾ ਲਵਾ ਕੇ ਰੇਸ਼ਾ ਕਢਵਾਉਣਾ ਪੈਂਦਾ ਸੀ ਇਸ ਬਿਮਾਰੀ ਕਾਰਨ ਮੇਰੀ ਲੱਤ ਦੇ ਤਿੰਨ ਅਪਰੇਸ਼ਨ ਵੀ ਹੋ ਚੁੱਕੇ ਸਨ ਮੈਂ ਦਿੱਲੀ ਅਤੇ ਜੈਪੁਰ ਦੇ ਵੱਡੇ ਹਸਪਤਾਲਾਂ ’ਚ ਇਲਾਜ ਕਰਵਾਇਆ ਉਨ੍ਹਾਂ ਡਾਕਟਰਾਂ ਦੀ ਰਾਇ ਸੀ ਕਿ ਲੱਤ ਕਟਵਾਉਣੀ ਪਵੇਗੀ ਨਹੀਂ ਤਾਂ ਇਹ ਬਿਮਾਰੀ ਸਰੀਰ ਦੇ ਬਾਕੀ ਹਿੱਸੇ ’ਚ ਵੀ ਫੈਲ ਸਕਦੀ ਹੈ ਪਰ ਮੇਰੇ ਮਾਤਾ-ਪਿਤਾ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ।

ਸਮਾਂ ਲੰਘਦਾ ਗਿਆ ਸੰਨ 1980 ’ਚ ਇੱਕ ਦਿਨ ਪਿੰਡ ਰੇਹੜਿਆਂ (ਮੁਕਤਸਰ) ’ਚ ਪੂੁਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam ji) ਦਾ ਸਤਿਸੰਗ ਸੀ ਮੇਰੇ ਬਾਪੂ ਜੀ ਦੇ ਨਾਲ ਮੈਂ ਵੀ ਸਤਿਸੰਗ ਸੁਣਨ ਗਿਆ ਅਤੇ ਸਟੇਜ ਦੇ ਕੋਲ ਜਾ ਕੇ ਬੈਠ ਗਈ ਉਸ ਸਮੇਂ ਮੈਂ ਆਪਣੀ ਲੱਤ ਦੇ ਦਰਦ ਤੋਂ ਬਹੁਤ ਹੀ ਦੁਖੀ ਸੀ ਸਤਿਸੰਗ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਬਿਮਾਰੀ ਨਾਲ ਪੀੜਤ ਵਿਅਕਤੀਆਂ ਨੂੰ ਮਿਲੇ।

‘‘ਬੇਟਾ, ਸੇਵਾ ਅਤੇ ਸਿਮਰਨ ਕਰੋ, ਲੱਤ ਨਾ ਕਟਵਾਉਣਾ’’ : ਪੂਜਨੀਕ ਪਰਮ ਪਿਤਾ

ਮੇਰੇ ਬਾਪੂ ਜੀ ਨੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਪੂਜਨੀਕ ਪਰਮ ਪਿਤਾ ਜੀ ਨੂੰ ਮੇਰੀ ਬਿਮਾਰੀ ਬਾਰੇ ਸਾਰੀ ਗੱਲ ਦੱਸ ਦਿੱਤੀ ਅਤੇ ਪੁੱਛਿਆ ਕਿ ਪਿਤਾ ਜੀ, ਦੱਸੋ ਲੱਤ ਕਟਵਾਈਏ ਜਾ ਨਾ? ਇਸ ’ਤੇ ਪਿਆਰੇ ਸਤਿਗੁਰੂ ਜੀ ਨੇ ਬਚਨ ਫਰਮਾਏ, ‘‘ਬੇਟਾ, ਸੇਵਾ ਅਤੇ ਸਿਮਰਨ ਕਰੋ, ਲੱਤ ਨਾ ਕਟਵਾਉਣਾ’’ ਮੈਂ ਆਪਣੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਥੋੜ੍ਹੀ-ਬਹੁਤ ਸੇਵਾ ਅਤੇ ਸਿਮਰਨ ਕਰਦੀ ਰਹੀ। ਕੁਝ ਹੀ ਦਿਨਾਂ ’ਚ ਮੇਰੀ ਲੱਤ ਬਿਲਕੁਲ ਠੀਕ ਹੋ ਗਈ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਬਿਮਾਰੀ ਕਦੋਂ ਖਤਮ ਹੋ ਗਈ ਮੈਂ ਆਪਣੇ ਪਿਆਰੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਰਉਪਕਾਰਾਂ ਦਾ ਬਦਲਾ ਜਨਮਾਂ-ਜਨਮਾਂ ਤੱਕ ਨਹੀਂ ਚੁਕਾ ਸਕਦੀ।
-ਸ੍ਰੀਮਤੀ ਸੁਖਪਾਲ ਕੌਰ, ਸ੍ਰੀ ਮੁਕਤਸਰ ਸਾਹਿਬ (ਪੰਜਾਬ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ