Testimonia : ਮਿੰਨੀ ਕਹਾਣੀ | ਪ੍ਰਸੰਸਾ ਪੱਤਰ
ਮਾਸਟਰ ਮੇਲਾ ਸਿੰਘ ਸਰਕਾਰੀ ਸਕੂਲ ਵਿੱਚ ਅੰਗਰੇਜ਼ੀ ਦਾ ਅਧਿਆਪਕ ਸੀ, ਭਾਵੇਂ ਵਿਸ਼ਾ ਔਖਾ ਸੀ ਪਰ ਮੇਲਾ ਸਿੰਘ ਆਪਣੀ ਜਾਨ ਤੋੜ ਕੇ ਸਾਰਾ ਦਿਨ ਨਵੇਂ-ਨਵੇਂ ਤਰੀਕਿਆਂ ਨਾਲ ਬੱਚਿਆਂ ਨੂੰ ਅੰਗਰੇਜੀ ਸਿਖਾਉਂਦਾ ਰਹਿੰਦਾ ਸੀ। ਇਕੱਲੀ ਪੜ੍ਹਾਈ ਹੀ ਨਹੀਂ ਪਿੰਡ ਵਾਸੀਆਂ ਨੂੰ ਪ੍ਰੇਰਿਤ ਕਰਕੇ ਉਹਨਾਂ ਦੇ ਸਹਿਯੋਗ ਨਾਲ ਸਕੂਲ ਨੂੰ ਸਮਾਰਟ ਬਣਾਉਣ ਵਿੱਚ ਵੀ ਬਹੁਤ ਵੱਡਾ ਹਿੱਸਾ ਪਾਇਆ, ਪਰ ਨਾਲ ਦੇ ਕਰਮਚਾਰੀਆਂ ਤੋਂ ਇਹ ਪ੍ਰਸੰਸਾ ਦੇਖੀ ਨਾ ਗਈ।
ਉਹਨਾਂ ਨੇ ਨਵੇਂ ਆਏ ਸਕੂਲ ਮੁਖੀ ਦੇ ਮੇਲਾ ਸਿੰਘ ਦੇ ਖਿਲਾਫ ਕੰਨ ਭਰਨੇ ਸ਼ੁਰੂ ਕਰ ਦਿੱਤੇ ਸਕੂਲ ਮੁਖੀ ਨੇ ਮਾਸਟਰ ਮੇਲਾ ਸਿੰਘ ਦੇ ਕੰਮਾਂ ਨੂੰ ਦੇਖਦੇ ਹੋਏ ਉਸ ਦੇ ਵਿਸ਼ੇ ਦੇ ਨਾਲ-ਨਾਲ ਸਕੂਲ ਦੇ ਬਾਕੀ ਕੰਮ ਦਾ ਬੋਝ ਵੀ ਮੇਲਾ ਸਿੰਘ ’ਤੇ ਤਿੰਨ ਗੁਣਾ ਕਰ ਦਿੱਤਾ ਬੋਰਡ ਦੀ ਦਸਵੀਂ ਜਮਾਤ ਦਾ ਨਤੀਜਾ ਆਇਆ। ਮੇਲਾ ਸਿੰਘ ਦਾ ਇੱਕ ਵਿਦਿਆਰਥੀ ਘਰੇਲੂ ਆਪਸੀ ਸਮੱਸਿਆ ਕਾਰਨ ਪੇਪਰ ਵਿਚੋਂ ਫੇਲ੍ਹ ਹੋ ਗਿਆ।
ਇਸ ਕਰਕੇ ਮੇਲਾ ਸਿੰਘ ਦਾ ਨਤੀਜਾ 100% ਨਾ ਆ ਸਕਿਆ ਸੌਖੇ ਤੋਂ ਸੌਖੇ ਵਿਸ਼ੇ ਦੇ ਅਧਿਆਪਕਾਂ ਨੂੰ 100% ਨਤੀਜੇ ਕਾਰਨ ਸਰਕਾਰ ਵੱਲ਼ੋਂ ਪ੍ਰਸੰਸਾ ਪੱਤਰ ਜਾਰੀ ਕੀਤੇ ਗਏ ਮੇਲਾ ਸਿੰਘ ਨੇ ਮੀਟਿੰਗ ਵਿੱਚ ਸਕੂਲ ਮੁਖੀ ਨੂੰ ਆਪਣੇ ਵਾਧੂ ਕੰਮ ਘਟਾਉਣ ਲਈ ਬੇਨਤੀ ਕੀਤੀ ਤਾਂ ਸਕੂਲ ਮੁਖੀ ਨੇ ਮੇਲਾ ਸਿੰਘ ਨੂੰ ਕੰਮ ਘੱਟ ਕਰਨ ਦਾ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਬਾਕੀ ਕਰਮਚਾਰੀ ਉੱਚੀ-ਉੱਚੀ ਹੱਸ ਕੇ ਆਪਣੇ ਪ੍ਰਸੰਸਾ ਪੱਤਰਾਂ ਨੂੰ ਫੇਸ ਬੁੱਕ ’ਤੇ ਸਟੋਰੀ ਸਟੇਟਸ ਪਾ ਰਹੇ ਸਨ ਤੇ ਮੇਲਾ ਸਿੰਘ ਮੁਸਕੁਰਾ ਕੇ ਜਾਰੀ ਹੋਏ ਪ੍ਰਸੰਸਾ ਪੱਤਰ ਦਾ ਜਵਾਬ ਲਿਖ ਰਿਹਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.