Malout News: ਮਿਮਿਟ ਮਲੋਟ ਵਿਖੇ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਮਿਲਿਆ ਇੱਕ ਹੋਰ ਮੌਕਾ

Malout News
Malout News: ਮਿਮਿਟ ਮਲੋਟ ਵਿਖੇ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਮਿਲਿਆ ਇੱਕ ਹੋਰ ਮੌਕਾ

ਦਾਖ਼ਲਿਆਂ ਲਈ 15 ਸਤੰਬਰ ਤੱਕ ਹੋਇਆ ਵਾਧਾ

ਮਲੋਟ (ਮਨੋਜ)। Malout News: ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਿਮਿਟ ਮਲੋਟ ਵਿਖੇ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਇੱਕ ਹੋਰ ਮੌਕਾ ਮਿਲ ਗਿਆ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਮਿਮਿਟ ਮਲੋਟ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੂਕੇਸ਼ਨ ਨਵੀਂ ਦਿੱਲੀ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਹੁਣ ਦਾਖ਼ਲਿਆਂ ਦੀ ਮਿਤੀ ’ਚ ਵਾਧਾ ਕਰ ਦਿੱਤਾ ਗਿਆ ਹੈ ਇਹ ਦਾਖਲੇ ਪਹਿਲਾਂ 15 ਅਗਸਤ ਤੱਕ ਹੋ ਸਕਦੇ ਸਨ।

ਇਹ ਖਬਰ ਵੀ ਪੜ੍ਹੋ : Cheteshwar Pujara Retire: ਚੇਤੇਸ਼ਵਰ ਪੁਜਾਰਾ ਦਾ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ

ਪਰ ਹੁਣ ਨਵੀਆਂ ਗਾਈਡਲਾਈਨਜ਼ ਦੇ ਅਨੁਸਾਰ ਇਨਾਂ ਦਾ ਸੰਸਥਾ ’ਚ ਚੱਲ ਰਹੇ ਵੱਖ-ਵੱਖ ਕੋਰਸਾਂ ’ਚ ਦਾਖ਼ਲਿਆਂ ਦੀ ਅੰਤਿਮ ਮਿਤੀ 15 ਸਤੰਬਰ ਕਰ ਦਿੱਤੀ ਗਈ ਹੈ। ਡਾ. ਭੁੱਲਰ ਨੇ ਕਿਹਾ ਕਿ ਹੁਣ ਉਨ੍ਹਾਂ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਹੈ ਜੋ ਕਿਸੇ ਕਾਰਨ ਕਰਕੇ ਦਾਖਲਾ ਲੈਣ ਤੋਂ ਖੁੰਝ ਗਏ ਸਨ ਉਹ ਇੱਕ ਵਾਰ ਆ ਕੇ ਸੰਸਥਾ ਵਿਖੇ ਮਿਲ ਸਕਦੇ ਹਨ। ਡਾ. ਭੁੱਲਰ ਨੇ ਦੱਸਿਆ ਕਿ ਵੱਖ-ਵੱਖ ਕੋਰਸਾਂ ਵਿੱਚ ਵਿਦਿਆਰਥੀਆਂ ਦਾ ਰੁਝਾਨ ਦਾਖ਼ਲਿਆਂ ਪ੍ਰਤੀ ਬਹੁਤ ਜਿਆਦਾ ਰਿਹਾ ਹੈ ਪਰ ਫਿਰ ਵੀ ਕੁਝ ਕੋਰਸਾਂ ਵਿੱਚ ਕੁਝ ਸੀਟਾਂ ਬਾਕੀ ਹਨ। ਜਿਹੜੇ ਵਿਦਿਆਰਥੀ ਅਜੇ ਵੀ ਆਪਣਾ ਉਜਵਲ ਭਵਿੱਖ ਬਣਾਉਣਾ ਚਾਹੁੰਦੇ ਹਨ ਉਹ ਜਲਦ ਤੋਂ ਜਲਦ ਸੰਸਥਾ ਵਿਖੇ ਆ ਕੇ ਦਾਖਲਿਆਂ ਬਾਰੇ ਪਤਾ ਕਰ ਸਕਦੇ ਹਨ। Malout News