ਰਾਜਨਾਥ ਸਿੰਘ -ਪਵਾਰ-ਗਹਲੋਤ ਸਮੇਤ ਕਈ ਵੱਡੇ ਨੇਤਾ ਪਹੁੰਚੇ
(ਸੱਚ ਕਹੂੰ ਨਿਊਜ਼) ਲਖਨਊ। ਮੁਲਾਇਮ ਸਿੰਘ ਯਾਦਵ ਦਾ ਮੰਗਲਵਾਰ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਬੇਟੇ ਅਖਿਲੇਸ਼ ਯਾਦਵ ਨੇ ਸੈਫਈ ਦੇ ਮੇਲਾ ਮੈਦਾਨ ‘ਚ ਉਨਾਂ ਦੀ ਚਿਖਾ ਨੂੰ ਅਗਨੀ ਭੇਂਟ ਕੀਤੀ। ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਮੁਲਾਇਮ ਸਿੰਘ ਯਾਦਵ ਦੇ ਅੰਤਿਮ ਦਰਸ਼ਨ ਕਰਨ ਲਈ ਲੋਕਾਂ ਦਾ ਹੜ੍ਹ ਆ ਗਿਆ। ਲੋਕਾਂ ਉਨ੍ਹਾਂ ਨੂੰ ਵਿਦਾਇਗੀ ਦੇਣ ਲਈ ਵੱਡੀ ਗਿਣਤੀ ’ਚ ਪਹੁੰਚੇ। ਅੰਤਿਮ ਸਸਕਾਰ ’ਚ ਕਈ ਦਿੱਗਜ ਆਗੂ ਪਹੁੰਚੇ ਹਨ। ਮੁਲਾਇਮ ਸਿੰਘ ਯਾਦਵ ਦਾ ਅੰਤਿਮ ਸਸਕਾਰ ਸੈਫਈ ਦੇ ਮੇਲਾ ਮੈਦਾਨ ਵਿੱਚ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਅਖਿਲੇਸ਼ ਯਾਦਵ ਨੇ ਚਿਖਾ ਨੂੰ ਅਗਨੀ ਭੇਂਟ ਕੀਤੀ। ਮੁਲਾਇਮ ਦਾ ਅੰਤਿਮ ਸਸਕਾਰ ਉਨਾਂ ਦੀ ਪਤਨੀ ਮਾਲਤੀ ਦੇ ਸਮਾਰਕ ਦੇ ਕੋਲ ਰੱਖਿਆ ਗਿਆ ਹੈ। ਕਈ ਰਾਜਾਂ ਦੇ ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਵਿੱਚ ਪੁੱਜੇ। ਰੱਖਿਆ ਮੰਤਰੀ ਰਾਜਨਾਥ ਨੇ ਵੀ ਸ਼ਰਧਾਂਜਲੀ ਦਿੱਤੀ। ਅਮਿਤਾਭ ਬੱਚਨ ਦਾ ਬੇਟਾ ਅਭਿਸ਼ੇਕ, ਪਤਨੀ ਜਯਾ ਬੱਚਨ ਅਤੇ ਉਦਯੋਗਪਤੀ ਅਨਿਲ ਅੰਬਾਨੀ ਵੀ ਮੁਲਾਇਮ ਦੇ ਕਾਫੀ ਕਰੀਬੀ ਮੌਜੂਦ ਹਨ।
#WATCH | Last rites of Samajwadi Party (SP) supremo and former Uttar Pradesh CM Mulayam Singh Yadav being performed at his ancestral village, Saifai in Uttar Pradesh pic.twitter.com/nBUezhZqq1
— ANI (@ANI) October 11, 2022
ਦਿੱਗਜ਼ ਆਗੂ ਪਹੁੰਚੇ ਅੰਤਿਮ ਵਿਦਾਈ ਦੇਣ
ਮੁਲਾਇਮ ਸਿੰਘ ਯਾਦਵ ਦੀ ਅੰਤਿਮ ਵਿਦਾਈ ’ਚ ਦਿੱਗਜ਼ ਆਗੂ ਪਹੁੰਚੇ ਹਨ। ਜਿਨ੍ਹਾਂ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਅਤੇ ਬ੍ਰਿਜੇਸ਼ ਪਾਠਕ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ, ਕਾਂਗਰਸ ਆਗੂ ਕਮਲਨਾਥ, ਮੱਲਿਕਾਰਜੁਨ ਖੜਗੇ ਹਾਜ਼ਰ ਸਨ। ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਭਾਜਪਾ ਸੰਸਦ ਮੈਂਬਰ ਰੀਟਾ ਬਹੁਗੁਣਾ ਜੋਸ਼ੀ ਅਤੇ ਯੋਗ ਗੁਰੂ ਬਾਬਾ ਰਾਮਦੇਵ ਸ਼ਾਮਲ ਸਨ।
ਅਚਾਨਕ ਸਿਹਤ ਵਿਗੜਨ ਤੋਂ ਬਾਅਦ ਕਰਵਾਇਆ ਗਿਆ ਸੀ ਹਸਪਤਾਲ ’ਚ ਭਰਤੀ
ਜਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਅਤੇ ਸਪਾ ਸਰਪ੍ਰਸਤ ਮੁਲਾਇਮ ਸਿੰਘ ਯਾਦਵ (Mulayam Singh Yadav) ਦੀ ਅਚਾਨਕ ਵਿਗੜ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਆਕਸੀਜਨ ਦਾ ਪੱਧਰ ਘੱਟ ਹੋਣ ਕਾਰਨ ਮੁਲਾਇਮ ਸਿੰਘ ਨੂੰ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਹੈ। ਉਨ੍ਹਾਂ ਦੇ ਇਲਾਜ ਲਈ ਮੈਡੀਕਲ ਪੈਨਲ ਦਾ ਗਠਨ ਕੀਤਾ ਗਿਆ ਹੈ।
ਉਹ 26 ਸਤੰਬਰ ਤੋਂ ਹਸਪਤਾਲ ਵਿੱਚ ਦਾਖਲ ਹਨ। ਮੁਲਾਇਮ 82 ਸਾਲ ਦੇ ਹਨ। ਦੱਸਣਯੋਗ ਹੈ ਕਿ ਮਲਾਇਮ ਸਿੰਘ ਯਾਦਵ ਪਿਛਲੇ ਕਈ ਦਿਨਾਂ ਤੋਂ ਹਸਪਤਾਲ ’ਚ ਭਰਤੀ ਹਨ ਪਰ ਅੱਜ ਉਨ੍ਹਾਂ ਦੀ ਸਿਹਤ ਜਿਆਦਾ ਵਿਗੜ ਗਈ ਜਿਸ ਕਾਰਨ ਉਨ੍ਹਾਂ ਨੂੰ ਆਈਸੀਯੂ ’ਚ ਸਿਫ਼ਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਦੋ ਨਵੇਂ ਚਿਹਰੇ ਸ਼ਾਮਲ
ਉਨ੍ਹਾਂ ਦੇ ਆਈਸੀਯੂ ‘ਚ ਦਾਖ਼ਲ ਹੋਣ ’ਤੇ ਸਾਬਕਾ ਸੀਐਮ ਅਖਿਲੇਸ਼ ਯਾਦਵ ਪਤਨੀ ਡਿੰਪਲ ਅਤੇ ਬੇਟੇ ਅਰਜੁਨ ਨਾਲ ਮੇਦਾਂਤਾ ਹਸਪਤਾਲ ਪਹੁੰਚੇ ਹਨ। ਸ਼ਿਵਪਾਲ ਸਿੰਘ ਯਾਦਵ ਵੀ ਹਸਪਤਾਲ ਵਿੱਚ ਮੌਜੂਦ ਹਨ। ਅਪਰਨਾ ਯਾਦਵ ਦਿੱਲੀ ਪਹੁੰਚ ਰਹੀ ਹੈ। ਮੁਲਾਇਮ ਸਿੰਘ ਦਾ ਕਰੀਬੀ ਅਤੇ ਪੂਰਾ ਪਰਿਵਾਰ ਇਟਾਵਾ ਦੇ ਗ੍ਰਹਿ ਜ਼ਿਲ੍ਹੇ ਦੇ ਸੈਫ਼ਈ ਪਿੰਡ ਤੋਂ ਦਿੱਲੀ ਪਹੁੰਚ ਗਿਆ ਹੈ। ਡਾਕਟਰਾਂ ਮੁਤਾਬਕ ਮੁਲਾਇਮ ਸਿੰਘ ਦਾ ਬਲੱਡ ਪ੍ਰੈਸ਼ਰ ਅਤੇ ਆਕਸੀਜਨ ਪਹਿਲਾਂ ਹੀ ਘੱਟ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ