Haryana Government Schemes: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ CM ਸੈਣੀ ਦਾ ਵੱਡਾ ਦਾਅ, ਹਰਿਆਣਾ ’ਚ 1.20 ਲੱਖ ਕੱਚੇ ਮੁਲਾਜ਼ਮਾਂ ਦੀ ਸਰਕਾਰੀ ਨੌਕਰੀ ਪੱਕੀ! ਜਾਣੋ

Haryana Government Schemes

Haryana Government Schemes: ਪਿਹਵਾ (ਜਸਵਿੰਦਰ ਸਿੰਘ)। ਹਰਿਆਣਾ ਦੇ ਕੱਚੇ ਮੁਲਾਜਮਾਂ ਲਈ ਖੁਸ਼ਖਬਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਜਪਾਲ ਨੇ ਹਰਿਆਣਾ ’ਚ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਸੇਵਾਮੁਕਤੀ ਤੱਕ ਨੌਕਰੀਆਂ ਦੀ ਗਰੰਟੀ ਦੇਣ ਲਈ ਲਿਆਂਦੇ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਜਪਾਲ ਨੇ ਬੁੱਧਵਾਰ ਰਾਤ ਨੂੰ ਠੇਕੇ ’ਤੇ ਰੱਖੇ ਕਰਮਚਾਰੀਆਂ ਨੂੰ ਸੇਵਾਮੁਕਤੀ ਤੱਕ ਨੌਕਰੀਆਂ ਦੀ ਗਰੰਟੀ ਦੇਣ ਲਈ ਹਰਿਆਣਾ ’ਚ ਲਿਆਂਦੇ ਆਰਡੀਨੈਂਸ ਨੂੰ ਮਨਜੂਰੀ ਦੇ ਦਿੱਤੀ।

ਇਹ ਹੁਣ ਹਰਿਆਣਾ ਕੰਟਰੈਕਟ ਕਰਮਚਾਰੀ (ਸੇਵਾ ਸੁਰੱਖਿਆ) ਆਰਡੀਨੈਂਸ, 2024 ਵਜੋਂ ਜਾਣਿਆ ਜਾਵੇਗਾ। ਇਸ ਨਵੇਂ ਆਰਡੀਨੈਂਸ ਅਨੁਸਾਰ ਕਿਸੇ ਵੀ ਸਰਕਾਰੀ ਅਧਿਕਾਰੀ, ਕਰਮਚਾਰੀ ਜਾਂ ਕਿਸੇ ਹੋਰ ਵਿਅਕਤੀ ਜਾਂ ਅਥਾਰਟੀ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ। ਯੋਗ ਠੇਕਾ ਮੁਲਾਜਮ ਸੇਵਾਮੁਕਤੀ ਦੀ ਉਮਰ ਤੱਕ ਕੰਮ ਕਰਨਗੇ। ਗੈਸਟ ਟੀਚਰਾਂ ਨੂੰ ਵੀ ਉਨ੍ਹਾਂ ਵਾਂਗ ਸਾਰੀਆਂ ਸਹੂਲਤਾਂ ਮਿਲਣਗੀਆਂ। ਇਸ ਆਰਡੀਨੈਂਸ ਨਾਲ 1.20 ਲੱਖ ਠੇਕਾ ਮੁਲਾਜਮਾਂ ਨੂੰ ਲਾਭ ਹੋਵੇਗਾ।

ਜਾਣੋ ਕਿਸ ਨੂੰ ਮਿਲੇਗਾ ਲਾਭ | Haryana Government Schemes

ਇਹ ਆਰਡੀਨੈਂਸ ਹਰਿਆਣਾ ਸਰਕਾਰ ਦੇ ਵਿਭਾਗਾਂ, ਬੋਰਡਾਂ, ਨਿਗਮਾਂ ਵਿੱਚ ਠੇਕੇ ’ਤੇ ਨਿਯੁਕਤ ਕਰਮਚਾਰੀਆਂ ’ਤੇ ਲਾਗੂ ਹੋਵੇਗਾ। ਉਸ ਦੀ ਮਹੀਨਾਵਾਰ ਆਮਦਨ 50 ਹਜਾਰ ਰੁਪਏ ਤੱਕ ਹੋਣੀ ਚਾਹੀਦੀ ਹੈ। ਕਰਮਚਾਰੀ ਨੂੰ ਹਰਿਆਣਾ ਹੁਨਰ ਰੁਜਗਾਰ ਨਿਗਮ ਵੱਲੋਂ ਠੇਕਾ ਨੀਤੀ-2022 ਤਹਿਤ ਤੈਨਾਤ ਕੀਤਾ ਜਾਣਾ ਚਾਹੀਦਾ ਸੀ। ਘੱਟੋ-ਘੱਟ 5 ਸਾਲ ਦੀ ਸੇਵਾ ਹੋਣੀ ਚਾਹੀਦੀ ਹੈ। ਸੇਵਾ ਦੀ ਮਿਆਦ ’ਚ ਕਿਸੇ ਪ੍ਰਵਾਨਿਤ ਛੁੱਟੀ ਦੀ ਮਿਆਦ ਸ਼ਾਮਲ ਹੋਵੇਗੀ। Haryana Government Schemes

Read This : Haryana Government: ਮਨੋਹਰ ਸਰਕਾਰ ਦਾ ਵੱਡਾ ਫੈਸਲਾ, ਇਸ ਉਮਰ ਦੇ ਨੌਜਵਾਨਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ, ਜਾਣੋ ਨਿਯਮ

ਹਿੰਡਨਬਰਗ ਰਿਪੋਰਟ ’ਤੇ ਸਿਆਸੀ ਹੰਗਾਮਾ ਕਾਂਗਰਸ ਵੱਲੋਂ ਰਚੀ ਗਈ ਖੇਡ ਹੈ : ਵਿਜ

ਹਿੰਡਨਬਰਗ ਰਿਪੋਰਟ ’ਤੇ ਚੱਲ ਰਹੇ ਸਿਆਸੀ ਉਥਲ-ਪੁਥਲ ਦਰਮਿਆਨ ਹਰਿਆਣਾ ਦੇ ਸਾਬਕਾ ਮੰਤਰੀ ਅਨਿਲ ਵਿਜ ਨੇ ਦੋਸ਼ ਲਾਇਆ ਕਿ ਇਹ ਕਾਂਗਰਸ ਵੱਲੋਂ ਰਚੀ ਗਈ ਖੇਡ ਹੈ ਤੇ ਕਾਂਗਰਸ ਕੁਝ ਵਿਦੇਸ਼ੀ ਲੋਕਾਂ ਨਾਲ ਮਿਲ ਕੇ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ। ਅਡਾਨੀ ਗਰੁੱਪ ਤੇ ਸੇਬੀ ਨੂੰ ਲੈ ਕੇ ਹਿੰਡਨਬਰਗ ਦੀ ਰਿਪੋਰਟ ’ਚ ਖੁਲਾਸੇ ਕੀਤੇ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਜ ਨੇ ਦੋਸ਼ ਲਾਇਆ ਕਿ ਕਾਂਗਰਸ ਕਦੇ ਪਾਕਿਸਤਾਨ ਦੀ ਭਾਸ਼ਾ ਬੋਲਦੀ ਹੈ ਤੇ ਕਦੇ ਚੀਨ ਦੀ ਭਾਸ਼ਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਰ ਵਿੱਚ ਵੰਡ ਦਿਵਸ ਮਨਾਇਆ ਜਾ ਰਿਹਾ ਹੈ।

ਕਾਂਗਰਸ ਨੇ ਇਸ ਦੇਸ਼ ਨੂੰ ਧਰਮ ਦੇ ਆਧਾਰ ’ਤੇ ਵੰਡਿਆ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਦੇਸ਼ ਨੂੰ ਹਿੰਦੂਆਂ ਤੇ ਮੁਸਲਮਾਨਾਂ ਦੇ ਆਧਾਰ ’ਤੇ ਵੰਡਿਆ, ਦਸ ਲੱਖ ਦੇ ਕਰੀਬ ਲੋਕਾਂ ਦਾ ਕਤਲ ਕੀਤਾ ਤੇ ਮੰਗ ਕੀਤੀ ਕਿ ਦਸ ਲੱਖ ਲੋਕਾਂ ਦੇ ਕਤਲ ਦੇ ਦੋਸ਼ ’ਚ ਉਨ੍ਹਾਂ ਖਿਲਾਫ਼ ਜਨਤਕ ਮੁਕੱਦਮਾ ਚਲਾਇਆ ਜਾਵੇ। ਵਿਰੋਧੀ ਧਿਰ ਦੇ ਨੇਤਾ ਭੂਪੇਂਦਰ ਸਿੰਘ ਹੁੱਡਾ ਦੇ ਇਸ ਬਿਆਨ ’ਤੇ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਇੰਸਪੈਕਟਰ ਰਾਜ ਨੂੰ ਖਤਮ ਕਰ ਦਿੱਤਾ ਜਾਵੇਗਾ, ਸ਼੍ਰੀ ਵਿਜ ਨੇ ਕਿਹਾ ਕਿ ਜਦੋਂ 10 ਸਾਲ ਰਾਜ ਸੀ ਤਾਂ ਹੁੱਡਾ ਸਾਹਿਬ ਨੇ ਇਸ ਨੂੰ ਖਤਮ ਕਿਉਂ ਨਹੀਂ ਕੀਤਾ। Haryana Government Schemes