ਰਿਆਦ, (ਏਜੰਸੀ)। ਯਮਲ ਤੋਂ ਹੋਤੀ ਵਿਰੋਧੀਆਂ ਦੀ ਸਾਊਦੀ ਅਰਬ ਤੇ ਛੱਡੀ ਗਈ ਮਿਜਾਇਲ ਨਾਲ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਸਾਊਦੀ ਦੇ ਸਰਕਾਰੀ ਅਲ-ਖਬਰਿਆ ਟੀਵੀ ਨੇ ਸ਼ਨਿੱਚਰਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ। ਇਸ ਮਿਜਾਇਲ ਹਲਮੇ ਤੋਂ ਸਾਊਦੀ ਦੇ ਦੱਖਣੀ ਹਿੱਸੇ ਵਿਚ ਸਥਿਤ ਜਿਜਾਨ ਪਰਾਂਤ ਵਿਚ ਤਿੰਨ ਨਾਗਰਿਕ ਮੌਤ ਹੋ ਗਈ। ਅਮਰੀਕਾ ਸਮਰਥਿਤ ਸਾਊਦੀ ਨੇਤਰਤਵ ਵਾਲੇ ਗਠਬੰਧਨ ਨੇ ਕਿਹਾ ਹੈ ਕਿ ਜੋ ਕੋਈ ਵੀ ਉਸ ਨਾਗਰਿਕ ਦੀ ਸੁਰੱਖਿਆ ਲਈ ਖਤਰਾ ਉਤਪੰਨ ਕਰੇਗਾ, ਉਹ ਉਸ ਖਿਲਾਫ ਬਦਲੇ ਦੀ ਕਾਰਵਾਈ ਕਰਨਗੇ।
ਈਰਾਨ ਸਮਕਥਿਤ ਵਿਰੋਧੀ ਸਮੂਹ ਹੋਤੀ ਦਾ ਯਮਨ ਦੀ ਰਾਜਧਾਨੀ ਸਨਾ ਸਮੇਤ ਜਿ਼ਆਦਾਤਰ ਹਿੱਸਿਆਂ ਤੇ ਨਿਯੰਤਰਿਤ ਹੈ। ਹੋਤੀ ਵਿਰੋਧੀਆਂ ਨੇ ਹਾਲ ਦੇ ਮਹੀਨਿਆਂ ਵਿਚ ਸਾਊਦੀ ਤੇ ਕਈ ਵਾਰ ਮਿਜਾਇਲ ਦਾਗੀ ਹੈ ਜੋ ਯਮਨ ਵਿਚ ਤਿੰਨ ਸਾਲ ਤੋਂ ਜਾਰੀ ਸਾਊਦੀ ਅਰਬ ਅਤੇ ਈਰਾਨ ਦੇ ਛੇਵੇਂ ਯੁੱਧ ਦਾ ਹੀ ਇੱਕ ਹਿੱਸਾ ਹੈ। ਅਮਰੀਕਾ ਸਮਰਥਿਤ ਸਾਊਦੀ ਨੇਤਰਤਵ ਦੀ ਗਠਬੰਧਨ ਸੈਨਾ ਯਮਨ ਦੇ ਰਿਆਦ ਵਿਚ ਰਾਸ਼ਟਰਪਤੀ ਅਬਦ ਰਾਬੂ ਮੰਸੂਰ ਅਲ-ਹਾਦੀ ਦੀ ਸਰਕਾਰੀ ਵੱਲੋਂ ਹੋਤ ਵਿਰੋਧੀਆਂ ਖਿਆਫ ਲੜ ਰਹੀ ਹੈ।