ਸਿਖਰ ਸੰਮੇਲਨ ਲਈ ਕਿਮ ਜੋਂਗ ਪਹੁੰਚੇ ਸਿੰਗਾਪੁਰ

Kim Jong, Arrives, Top, Summit, Singapore

ਸਿੰਗਾਪੁਰ, (ਏਜੰਸੀ)। ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਪਰਮਾਣੂ ਗਤੀਰੋਧ ਨੂੰ ਖਤਮ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਿਖਰ ਸੰਮੇਲਨ ਲਈ ਅੱਜ ਸਿੰਗਾਪੁਰ ਪਹੁੰਚੇ। ਟਰੰਪ ਅਤੇ ਕਿਮ ਮੰਗਲਵਾਰ ਨੂੰ ਜਦੋਂ ਸੈਂਟੋਸਾ ਦੀਪ ਦੇ ਰਿਸੋਰਟ ‘ਚ ਮਿਲਣਗੇ ਤਾਂ ਇਹ ਇੱਕ ਇਤਿਹਾਸਕ ਅਵਸਰ ਹੋਵੇ, ਕਿਉਂਕਿ 1950-53 ਦੇ ਵਿਚਕਾਰ ਕੋਰੀਆ ਯੁੱਧ ਤੋਂ ਬਾਅਦ ਦੋਵੇਂ ਦੇਸ਼ ਸ਼ਤਰੂ ਬਣ ਗਏ। ਉਦੋ ਤੋਂ ਉਤਰੀ ਕੋਰੀਆ ਅਤੇ ਅਮਰੀਕਾ ਦੇ ਨੇਤਾ ਕਦੇ ਨਹੀਂ ਮਿਲੇ ਨਾ ਹੀ ਫੋਨ ਤੇ ਗੱਲਬਾਤ ਕੀਤੀ।

ਕਿਮ ਦੇਸ਼ ਦੇ ਮੁੱਖ ਰੂਪ ਵਿਚ ਸਭ ਤੋਂ ਲੰਬੀ ਵਿਦੇਸ਼ ਯਾਤਰਾ ਤੋਂ ਬਾਅਦ ਸਿੰਗਾਪੁਰ ਦੇ ਚਾਂਗ ਹਵਾਈ ਅੱਡਾ ‘ਤੇ ਵਿਸ਼ੇਸ਼ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵਿਆਨ ਬਾਲਕ੍ਰਿਸ਼ਨ ਕੀਤਾ। ਵਿਵਿਆਨ ਨੇ ਟਵੀਟ ‘ਤੇ ਉਨਾਂ ਨਾਲ ਹੱਥ ਮਿਲਾਉਂਦੇ ਹੋਏ ਇੱਕ ਤਸਵੀਰ ਪੋਸਟ ਕੀਤੀ ਅਤੇ ਸੰਦੇਸ਼ ਲਿਖਿਆ, ਕਿਮ ਜੋਂਗ ਦਾ ਸਵਾਗਤ ਹੈ, ਉਹ ਹੁਣੇ ਸਿੰਗਾਪੁਰ ਪਹੁੰਚੇ ਹਨ। ਅਮਰੀਕਾ ਪ੍ਰਤੀਨਿਧ ਮੰਡਲ ਕਨਾਡਾ ‘ਚ ਜੀ7 ਸਿਖਰ ਸੰਮੇਲਨ ਨਾਲ ਅੱਜ ਸ਼ਾਮ ਤੱਕ ਇੱਥੇ ਪਹੁੰਚੇਗਾ ਅਤੇ ਟਰੰਪ ਸਿੰਗਾਪੁਰ ਦੇ ਪ੍ਰਧਾਨਮੰਤਰੀ ਲੀ ਸੀਨ ਲੂੰਗ ਨਾਲ ਕੱਲ ਨੂੰ ਭੇਂਟ ਕਰਨਗੇ। ਵਾਈਟ ਹਾਊਸ ਅਨੁਸਾਰ ਟਰੰਪ ਸਿੰਗਾਪੁਰ ਦੇ ਪਾਆ ਲੇਬਰ ਹਵਾਈ ਅੱਡੇ ‘ਤੇ ਅੱਜ ਰਾਤ 8:35 ‘ਤੇ ਪਹੁੰਚਣਗੇ ਅਤੇ ਉੱਥੇ ਸਾਂਗਰੀ ਲਾ ਹੋਟਲ ਜਾਣਗੇ।