ਤਲਵੰਡੀ ਸਾਬੋ ਦੀ ਵਿਸਾਖੀ ‘ਚ ਵੱਜਣਗੇ ‘ਮਿਹਣਿਆਂ ਦੇ ਦਮਾਮੇ’ 

talwandi sabo, play, baisak, dam, baisakhi

ਮੁੱਦਿਆਂ ਦੀ ਥਾਂ ਦੂਸ਼ਣਬਾਜੀ ਭਾਰੂ ਰਹਿਣ ਦੇ ਆਸਾਰ | Talwandi Sabo

ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਜਿਲ੍ਹੇ ਦੇ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੇ ਸ਼ਹਿਰ ਤਲਵੰਡੀ (Talwandi Sabo) ਸਾਬੋ ਵਿਖੇ ਲੱਗਣ ਵਾਲੇ ਵਿਸਾਖੀ ਮੇਲੇ ਦੌਰਾਨ ਰਾਜਸੀ ਦਲਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਨਫਰੰਸਾਂ ‘ਚ ਲੀਡਰਾਂ ਦੇ ਗਰਮਾ ਗਰਮ ਭਾਸ਼ਣਾਂ ਦੇ ਸੰਕੇਤ ਹਾਸਲ ਹੋਏ ਹਨ। ਹਾਲਾਂਕਿ ਕਾਂਗਰਸ ਨੇ ਸਪਸ਼ਟ ਕੀਤਾ ਹੈ ਕਿ ਦੂਸ਼ਣਬਾਜੀ ਪਾਰਟੀ ਦੇ ਏਜੰਡਾ ਨਹੀਂ ਹੈ ਤੇ ਪਾਰਟੀ ਆਪਣੀਆਂ ਪ੍ਰਾਪਤੀਆਂ ਨੂੰ ਲੋਕਾਂ ‘ਚ ਲਿਜਾਏਗੀ ਫਿਰ ਵੀ ਵਿਰੋਧੀ ਧਿਰ ਅਕਾਲੀ ਦਲ ਵੱਲੋਂ ਸਰਕਾਰ ਤੇ ਤਿੱਖੇ ਰਾਜਸੀ ਹਮਲੇ ਕੀਤੇ ਜਾ ਸਕਦੇ ਹਨ।

ਅਗਲੇ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ, ਜਿਸ ਕਰਕੇ ਦੋਵੇਂ ਮੁੱਖ ਸਿਆਸੀ ਧਿਰਾਂ ਮਾਲਵੇ ਦੇ ਲੋਕਾਂ ਅੱਗੇ ਆਪਣਾ ਏਜੰਡਾ ਰੱਖਣ ਦਾ ਵੱਡਾ ਮੌਕਾ ਖੁੰਝਣ ਦੇਣ ਦੇ ਰੌਂਅ ‘ਚ ਨਹੀਂ ਹਨ ਖਾਸ ਤੌਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਵੀਨੂੰ ਬਾਦਲ ਦੀ ਚੋਣ ਮੁਹਿੰਮ ਦਾ ਐਲਾਨ ਕੀਤਾ ਜਾ ਸਕਦਾ ਹੈ। ਬਾਦਲ ਪ੍ਰੀਵਾਰ ਦੀਆਂ ਦੋ ਨੂੰਹਾਂ ਤੇ ਦਰਾਣੀ ਜੇਠਾਣੀ ਨੇ ਸਿਆਸੀ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਓਧਰ ਆਮ ਆਦਮੀ ਪਾਰਟੀ ਨੇ ਵਿਸਾਖੀ ਕਾਨਫਰੰਸ ਤੋਂ ਕਿਨਾਰਾ ਕਰ ਲਿਆ ਹੈ।

ਦੂਸ਼ਣਬਾਜੀ ਕਾਂਗਰਸ ਦਾ ਏਜੰਡਾ ਨਹੀਂ : ਕਾਂਗੜ | Talwandi Sabo

ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਵੱਲੋਂ ਸਰਕਾਰ ਦੇ ਕੰਮਾਂ ਨੂੰ ਲੋਕ ਕਚਹਿਰੀ ‘ਚ ਰੱਖਿਆ ਜਾਏਗਾ। ਉਨ੍ਹਾਂ ਆਖਿਆ ਕਿ ਪਾਰਟੀ ਕਿਸਾਨਾਂ ਦੀ ਕਰਜਾ ਮੁਆਫੀ, ਪੰਜਾਬ ‘ਚ ਅਮਨ ਸ਼ਾਂਤੀ ਵਾਲੇ ਮਹੌਲ ਅਤੇ ਅਕਾਲੀ ਸਰਕਾਰ ਵੱਲੋਂ  ਜਾਂਦਿਆਂ ਖਜਾਨੇ ਦੀ ਹਾਲਤ ਦੀ ਹਕੀਕਤ ਲੋਕਾਂ ਸਾਹਮਣੇ ਰੱਖੇਗੀ। ਉਨ੍ਹਾਂ ਕਿਹਾ ਕਿ ਦੂਸ਼ਣਬਾਜੀ ਪਾਰਟੀ ਦੇ ਕਦੇ ਵੀ ਏਜੰਡਾ ਨਹੀਂ ਰਹੀ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਪਾਣੀ ਸਿਰ ਤੋਂ ਲੰਘਣ ਉਪਰੰਤ ਹੀ ਵਿਧਾਨ ਸਭਾ ‘ਚ ਬੋਲੇ ਹਨ।