ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦੀ ਚਿਤਾਵਨੀ

Rain Relief In Delhi

ਬਠਿੰਡਾ ’ਚ ਵੀ ਭਾਰੀ ਮੀਂਹ ਦੀ ਚਿਤਾਵਨੀ (Heavy Rains Punjab)

(ਸੁਖਜੀਤ ਮਾਨ) ਬਠਿੰਡਾ। ਕਹਿਰ ਵਰ੍ਹਾਉਂਦੀ ਗਰਮੀ ਤੋਂ ਹੁਣ ਲੋਕਾਂ ਨੂੰ ਛੇਤੀ ਹੀ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਦੇ ਮਾਹਿਰਾਂ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਿਕ ਬਠਿੰਡਾ ਅਤੇ ਇਸਦੇ ਨੇੜਲੇ ਖੇਤਰਾਂ ’ਚ ਆਉਣ ਵਾਲੇ ਦਿਨਾਂ ’ਚ ਭਾਰੀ ਮੀਂਹ ਪਵੇਗਾ। ਮਾਹਿਰਾਂ ਨੇ 40 ਐਮਐਮ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। (Heavy Rains Punjab)

ਮੌਸਮ ਵਿਗਿਆਨੀ ਡਾ. ਜਗਦੀਸ਼ ਗਰੋਵਰ ਨੇ ਦੱਸਿਆ ਕਿ ਗਰਮੀ ਕਾਰਨ ਖੁਸ਼ਕ ਹੋਏ ਮੌਸਮ ’ਚ ਜਿੱਥੇ ਨਰਮੇ ਨੂੰ ਚਿੱਟਾ ਮੱਛਰ ਪੈ ਰਿਹਾ ਹੈ ਉੱਥੇ ਹੀ ਸਬਜੀਆਂ ਆਦਿ ਵੀ ਤਬਾਹ ਹੋਣ ਲੱਗੀਆਂ ਹਨ। ਹੁਣ ਜਦੋਂ ਮੀਂਹ ਦੀ ਆਮਦ ਆਉਣ ਵਾਲੇ ਦਿਨਾਂ ’ਚ ਹੋਣੀ ਹੈ ਤਾਂ ਫਸਲਾਂ ਨੂੰ ਵੀ ਹੁਲਾਰਾ ਮਿਲੇਗਾ ਅਤੇ ਮਨੁੱਖੀ ਜਨ ਜੀਵਨ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ। ਮਾਹਿਰਾਂ ਮੁਤਾਬਿਕ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਦੱਸਣਯੋਗ ਹੈ ਕਿ ਬਠਿੰਡਾ ਖੇਤਰ ’ਚ ਗਰਮੀ ਦੇ ਕਹਿਰ ਕਾਰਨ ਬੇਸਹਾਰਾ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਗਰਮੀ ਕਾਰਨ ਮੌਸਮੀ ਬਿਮਾਰੀਆਂ ਦਾ ਵੀ ਕਾਫੀ ਵਾਧਾ ਹੋਇਆ ਹੈ। ਬੱਚੇ ਅਤੇ ਬਜ਼ੁਰਗ ਗਰਮੀ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਸਭ ਨੂੰ ਮੀਂਹ ਦੀ ਉਡੀਕ ਹੈ ਜੋ ਹੁਣ ਅੱਜ-ਕੱਲ੍ਹ ’ਚ ਪੂਰੀ ਹੋਣ ਦੀ ਸੰਭਾਵਨਾ ਹੈ।

Rain

ਇਸ ਤੋ ਇਲਾਵਾ ਮੌਸਮ ਵਿਭਾਗ ਨੇ ਸੂਬੇ ’ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਅਨਸਾਰ ਜ਼ਿਲ੍ਹਾ ਬਠਿੰਡਾ, ਲੁਧਿਆਣਾ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਜਲੰਧਰ, ਅੰਮ੍ਰਿਤਸਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਮੁਹਾਲੀ ਅਤੇ ਕਪੂਰਥਲਾ ਦੇ ਨੇੜਲੇ ਇਲਾਕਿਆਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰੀ ਬਰਸਾਤ ਦੀ ਚਿਤਾਵਨੀ ਦੇ ਚੱਲਦਿਆਂ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਵੀ ਫਸਲਾਂ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ