ਸਾਡੇ ਨਾਲ ਸ਼ਾਮਲ

Follow us

16.9 C
Chandigarh
Thursday, February 19, 2026
More
    Home Breaking News ਮੈਸੀ ਦਾ ਜਾਦੂ,...

    ਮੈਸੀ ਦਾ ਜਾਦੂ, ਦੋ ਫ੍ਰੀ ਕਿੱਕ ‘ਤੇ ਦੋ ਗੋਲ ਕਰ ਜਿਤਾਇਆ ਬਾਰਸੀਲੋਨਾ

    ਜਿੱਤ ਨਾਲ ਲਾ ਲੀਗਾ ‘ਚ ਬਾਰਸੀਲੋਨਾ ਦਾ ਅੱਵਲ ਸਥਾਨ ਬਰਕਰਾਰ ਰਿਹਾ

     

    ਮੈਡ੍ਰਿਡ, 10 ਦਸੰਬਰ 
    ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਫ੍ਰੀ ਕਿੱਕ ‘ਤੇ ਗੋਲ ਕਰਨ ਦੀ ਆਪਣੀ ਮੁਹਾਰਤ ਦਾ ਜ਼ਬਰਦਸਤ ਨਮੂਨਾ ਪੇਸ਼ ਕਰਕੇ ਦੋ ਗੋਲ ਕੀਤੇ, ਜਿਸ ਨਾਲ ਬਾਰਸੀਲੋਨਾ ਨੇ ਲਾ ਲੀਗ ਫੁੱਟਬਾਲ ਚੈਂਪੀਅਨਸ਼ਿਪ ‘ਚ ਅਸਪੇਨੋਲ ਨੂੰ 4-0 ਨਾਲ ਕਰਾਰੀ ਮਾਤ ਦਿੱਤੀ

     
    ਮੈਸੀ ਨੇ ਦੋ ਗੋਲਾਂ ਤੋਂ ਇਲਾਵਾ ਇੱਕ ਗੋਲ ਕਰਨ ‘ਚ ਵੀ ਮੱਦਦ ਕੀਤੀਮੈਸੀ ਨੇ 16ਵੇਂ ਮਿੰਟ ‘ਚ ਫ੍ਰੀ ਕਿੱਕ ਨਾਲ ਗੋਲ ਕਰਕੇ ਟੀਮ ਨੂੰ 1-0 ਦਾ ਵਾਧਾ ਦਿਵਾਇਆ ਜਦੋਂਕਿ 26 ਵੇਂ ਮਿੰਟ ‘ਚ ਓਸਮਾਨੇ ਡੇਂਬੇਲੇ ਨੇ ਵਾਧੂ ਨੂੰ 2-0 ਕਰ ਦਿੱਤਾ ਅੱਧੇ ਸਮੇਂ ਤੋਂ ਬਾਅਦ ਲੁਈਸ ਸੁਆਰੇਜ਼ ਨੇ ਟੀਮ ਲਈ ਤੀਸਰਾ ਗੋਲ ਕਰਕੇ ਬਾਰਸੀਲੋਨਾ ਨੂੰ 3-0 ਨਾਲ ਅੱਗੇ ਕਰਕੇ ਜਿੱਤ ਪੱਕੀ ਕਰ ਦਿੱਤੀ ਹਾਲਾਂਕਿ ਇਸ ਦੇ 25 ਮਿੰਟ ਬਾਅਦ ਮੈਸੀ ਨੇ ਇੱਕ ਹੋਰ ਬਿਹਤਰੀਨ ਫ੍ਰੀ ਕਿੱਕ ‘ਤੇ ਗੋਲ ਕਰਦਿਆਂ ਮੈਚ ‘ਚ ਚੌਥਾ ਗੋਲ ਕਰਕੇ ਅਸਪਾਨਿਓਲ ਨੂੰ ਪੂਰੀ ਤਰ੍ਹਾਂ ਮਧੋਲ ਦਿੱਤਾ

     

    ਮੈਸੀ ਵੱਲੋਂ ਦੋ ਗੋਲਾਂ ਦੀ ਇਸ ਜਿੱਤ ਦੀ ਬਦੌਲਤ ਬਾਰਸੀਲੋਨਾ ਨੇ ਅੰਕ ਸੂਚੀ ‘ਚ ਆਪਣਾ ਚੋਟੀ ਦਾ ਸਥਾਨ ਬਣਾਈ ਰੱਖਿਆ ਬਾਰਸੀਲੋਨਾ ਦੇ ਹੁਣ 15 ਮੈਚਾਂ ‘ਚ 31 ਅੰਕ ਹਨ

     

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     
    
    
    

    LEAVE A REPLY

    Please enter your comment!
    Please enter your name here