ਬਰਨਾਵਾ। ਮੇਰੇ ਦੇਸ਼ ਕੀ ਜਵਾਨੀ ਸੁਣੋ, ਮੇਰੇ ਦੇਸ਼ ਕੀ ਜਵਾਨੀ, ਡਰੱਗ ਕੀ ਨਾਦਾਨੀ ਛੋੜੋ ਡਰੱਗ ਕੀ ਨਾਦਾਨੀ, ਸ਼ੂਰਵੀਰ ਤੁੰਮ ਹੋ… ਨਸ਼ੇ ਕੋ ਚੀਰ ਦੋ…। (Mere Desh Ki Jawani) ਹਰ ਤਰ੍ਹਾਂ ਦੇ ਨਸ਼ਿਆਂ ’ਤੇ ਵਾਰ ਕਰਦਾ ਪੂਜਨੀਕ ਗੁਰੂ ਜੀ ਵੱਲੋਂ ਗਾਇਆ ਗਿਆ ਗੀਤ ਅੱਜ ਸਿਰਫ਼ ਪੰਜ ਦਿਨਾਂ ਦੇ ਵਿੱਚ ਹੀ ਇੱਕ ਕਰੋੜ ਤੋਂ ਵੱਧ ਲੋਕਾਂ ਦੁਆਰਾ ਪਸੰਦ ਕੀਤਾ ਜਾ ਚੁੱਕਾ ਹੈ। ਡੇਰਾ ਸੰਚਾ ਸੌਦਾ ਦੇ ਸ਼ਰਧਾਲੂ ਹੀ ਨਹੀਂ, ਆਮ ਜਨਤਾ ’ਚ ਵੀ ਇਹ ਗੀਤ ਹਰਮਨਪਿਆਰਾ ਹੋ ਗਿਆ ਹੈ। ਵਿਆਹ-ਸ਼ਾਦੀਆਂ ’ਚ ਵੀ ਡੀਜੇ ’ਤੇ ਇਹ ਗੀਤ ਚੱਲ ਰਿਹਾ ਹੈ। ਲੋਕਾਂ ਦੇ ਮੋਬਾਇਲ ਦੀ ਕਾਲਰ ਟੋਨ ਬਣ ਕੇ ਵੀ ਇਹ ਗੀਤ ਧੁੰਮਾਂ ਪਾ ਰਿਹਾ ਹੈ। (New Hindi Song)
ਪੂਜਨੀਕ ਗੁਰੂ ਜੀ ਹਰ ਵਾਰ ਸਮਾਜ ਸੁਧਾਰਨ ਦੀ ਦਿਸ਼ਾ ’ਚ ਆਨਲਾਈਨ ਸਤਿਸੰਗ ਦੇ ਨਾਲ-ਨਾਲ ਗੀਤ ਵੀ ਲਾਂਚ ਕਰਦੇ ਹਨ। ਉਨ੍ਹਾਂ ਦਾ ਇਹ ਯਤਨ ਇਹੀ ਦਰਸਾਉਂਦਾ ਹੈ ਕਿ ਸਮਾਜ ’ਚ ਨਸ਼ਾ ਤੇ ਬੁਰਾਈਆਂ ਦਾ ਵਧਦਾ ਗਰਾਫ਼ ਲਈ ਪੂਜਨੀਕ ਗੁਰੂ ਜੀ ਕਿੰਨੇ ਚਿੰਤਿਤ ਹਨ। ਗੀਤਾਂ ਦੇ ਜ਼ਰੀਏ ਉਹ ਨੌਜਵਾਨ ਪੀੜ੍ਹੀ ਨੂੰ ਉਹ ਜਾਗਰੂਕ ਕਰ ਰਹੇ ਹਨ। ਇਹ ਹਕੀਕਤ ਹੈ ਕਿ ਉਨ੍ਹਾਂ ਦੇ ਗੀਤਾਂ (New Songs), ਬਚਨਾਂ ਤੋਂ ਪ੍ਰਭਾਵਿਤ ਹੋ ਕੇ ਪਿਛਲੇ ਕੁਝ ਸਮੇਂ ’ਚ ਹੀ ਹਜ਼ਾਰਾਂ ਨੌਜਵਾਨਾਂ ਤੇ ਬਜ਼ੁਰਗਾਂ ਨੇ ਨਸ਼ੇ ਤੋਂ ਤੌਬਾ ਕੀਤੀ ਹੈ। ਇਸ ਤਰ੍ਹਾਂ ਹਜ਼ਾਰਾਂ ਬਰਬਾਦ ਹੋ ਰਹੇ ਘਰਾਂ ’ਚ ਖੁਸ਼ਹਾਲੀ ਆਈ ਹੈ। ਪੂਜਨੀਕ ਗੁਰੂ ਜੀ ਦੁਆਰਾ ਹਾਲ ਹੀ ’ਚ ਰਿਲੀਜ਼ ਕੀਤੇ ਗਏ ਗੀਤ ਮੇਰੇ ਦੇਸ਼ ਕੀ ਜਵਾਨੀ ਨੇ ਧੁੰਮਾਂ ਪਾ ਦਿੱਤੀਆਂ ਹਨ।
1 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਭਜਨ | Mere Desh Ki Jawani
ਗੀਤ ਨੂੰ ਲੈ ਕੇ ਲੋਕਾਂ ਦੀ ਦੀਵਾਨੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਿਰਫ਼ 5 ਦਿਨਾਂ ’ਚ ਹੀ ਇੱਕ ਕਰੋੜ (ਭਾਵ 10 ਮਿਲੀਅਨ) ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਅਤੇ ਸੁਣਿਆ ਅਤੇ ਇਹ ਸਿਲਸਿਲਾ ਲਗਾਤਾਰ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦੇਸ਼ ਦੀ ਰਾਜਧਾਨੀ ਦਿੱਲੀ, ਬਿਹਾਰ, ਝਾਰਖੰਡ, ਮੰਧ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਇਸ ਗਾਣੇ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। (Mere Desh Ki Jawani )