ਅਸਲਾ ਸਪਲਾਈ ਕਰਨ ਵਾਲੇ ਅੰਤਰਾਜੀ ਗਿਰੋਹ ਦੇ 3 ਮੈਂਬਰ ਆਏ ਪੁਲਿਸ ਅੜਿੱਕੇ

Police

2 ਵੱਖ ਵੱਖ ਮਾਮਲਿਆਂ ’ਚ 15 ਪਿਸਟਲ, 5 ਮੈਗਜੀਨ ਅਤੇ 12 ਜਿੰਦਾ ਕਾਰਤੂਸ ਤੇ 10 ਗ੍ਰਾਮ ਹੈਰੋਇਨ ਕੀਤੀ ਬਰਾਮਦ

ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲਾ ਖੰਨਾ ਦੀ ਪੁਲਿਸ (Police) ਤੇ ਸੀਆਈਏ ਵੱਲੋ ਅਸਲਾ ਸਪਲਾਈ ਕਰਨ ਵਾਲੇ ਅੰਤਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਵੱਖ ਵੱਖ ਮਾਮਲਿਆਂ ਵਿੱਚ 3 ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਜਿੰਨਾਂ ਪਾਸੋਂ ਪੁਲਿਸ ਨੂੰ 15 ਪਿਸਟਲ, 5 ਮੈਗਜੀਨ ਤੇ 12 ਜਿੰਦਾ ਕਾਰਤੂਸਾਂ ਤੋਂ ਇਲਾਵਾ 10 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਜ਼ਿਲਾ ਪੁਲਿਸ ਮੁਖੀ ਡਾ. ਪ੍ਰਗਿਆ ਜੈਨ (ਆਈਪੀਐੱਸ) ਨੇ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢ ਰੱਖੀ ਹੈ। ਜਿਸ ਦੇ ਤਹਿਤ ਹੀ ਡੀਐਸਪੀ (ਡੀ) ਪਵਨਜੀਤ, ਡੀਐਸਪੀ ਰਾਜੇਸ਼ ਸ਼ਰਮਾ ਤੇ ਇੰਚਾਰਜ ਸੀਆਈਏ ਸਟਾਫ਼ ਇੰਸਪੈਕਟਰ ਅਮਨਦੀਪ ਸਿੰਘ ਤੋਂ ਇਲਾਵਾ ਥਾਣਾ ਸਿਟੀ ਅਤੇ ਥਾਣਾ ਸਦਰ ਖੰਨਾ ਦੀ ਪੁਲਿਸ ਵੱਲੋਂ 4 ਸਤੰਬਰ ਨੂੰ ਗਸ਼ਤ ਦੌਰਾਨ ਪਿੰਡ ਲਲਹੇੜੀ ਵੱਲ ਨੂੰ ਜਾਂਦੇ ਨੌਜਵਾਨ ਨੂੰ ਸ਼ੱਕ ਦੇ ਅਧਾਰ ’ਤੇ ਰੋਕਿਆ ਪਰ ਇੱਕ ਨੇ ਭੱਜਣ ਦੀ ਕੋਸ਼ਿਸ ਕੀਤੀ।

ਥਾਣਾ ਸਿਟੀ ਖੰਨਾ ਵਿਖੇ ਮਾਮਲਾ ਦਰਜ਼ | Police

ਕਾਬੂ ਕਰਨ ’ਤੇ ਉਕਤ ਨੌਜਵਾਨ ਨੇ ਆਪਣੀ ਪਹਿਚਾਣ ਵਿਸ਼ਾਲ ਕੁਮਾਰ ਵਾਸੀ ਜਗਤ ਕਲੋਨੀ ਲਲਹੇੜੀ ਰੋਡ ਖੰਨਾ ਦੱਸੀ। ਜਿਸ ਪਾਸੋਂ ਤਲਾਸ਼ੀ ਦੌਰਾਨ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨਾਂ ਦੱਸਿਆ ਕਿ ਥਾਣਾ ਸਿਟੀ ਖੰਨਾ ਵਿਖੇ ਮਾਮਲਾ ਦਰਜ਼ ਕੀਤੇ ਜਾਣ ਤੋਂ ਬਾਅਦ ਪੁੱਛਗਿੱਛ ਦੌਰਾਨ ਵਿਸ਼ਾਲ ਕੁਮਾਰ ਦੀ ਨਿਸ਼ਾਨਦੇਹੀ ’ਤੇ 1 ਦੇਸੀ ਕੱਟਾ, 315 ਬਰਾਮਦ ਕੀਤਾ ਅਤੇ ਦਰਜ਼ ਮਾਮਲੇ ਵਿੱਚ ਜੁਰਮ ’ਚ ਵਾਧਾ ਕੀਤਾ ਗਿਆ। ਹੋਰ ਡੂਘਾਈ ਨਾਲ ਕੀਤੀ ਪੁੱਛਗਿੱਛ ਪਿੱਛੋਂ ਵਿਸ਼ਾਲ ਕੁਮਾਰ ਕੋਲੋਂ ਇੱਕ ਹੋਰ ਦੇਸੀ ਕੱਟਾ 315 ਬੋਰ ਬਰਾਮਦ ਕੀਤਾ ਗਿਆ। (Police)

ਉਨਾਂ ਦੱਸਿਆ ਕਿ ਵਿਸ਼ਾਲ ਕੁਮਾਰ ਪਾਸੋਂ ਕੀਤੀ ਗਈ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਸ ਨੇ ਇਹ ਕੱਟੇ ਵੀਰਪਾਲ ਸਿੰਘ ਉਰਫ਼ ਟੋਨੀ ਵਾਸੀ ਪਿੰਡ ਸਿਗਨੂਰ (ਮੱਧ ਪ੍ਰਦੇਸ਼) ਪਾਸੋਂ ਲਿਆਂਦੇ। ਇਸ ਕਰਕੇ ਵੀਰਪਾਲ ਸਿੰਘ ਨੂੰ ਵੀ ਮਾਮਲੇ ’ਚ ਨਾਮਜਦ ਕਰਦਿਆਂ ਵਰੰਟ ਹਾਸਲ ਕਰਕੇ 8 ਸਤੰਬਰ ਨੂੰ ਗਿ੍ਰਫਤਾਰ ਕੀਤਾ ਗਿਆ। ਜਿਸ ਦੇ ਕੋਲੋਂ ਪੁਲਿਸ ਵੱਲੋਂ 11 ਦੇਸੀ ਪਿਸਟਲ, .32 ਬੋਰ ਬਰਾਮਦ ਕੀਤੇ ਗਏ। ਵਰਣਨਯੋਗ ਹੈ ਕਿ ਖੰਨਾ ਪੁਲਿਸ ਵੱਲੋਂ 2 ਕੁ ਮਹੀਨੇ ਪਹਿਲਾਂ ਵੀਰਪਾਲ ਸਿੰਘ ਉਕਤ ਦੇ ਰਿਸਤੇਦਾਰ ਤਕਦੀਰ ਸਿੰਘ ਵਾਸੀ ਪਿੰਡ ਸਿਗਨੂਰ (ਮੱਧ ਪ੍ਰਦੇਸ਼) ਨੂੰ ਗਿ੍ਰਫ਼ਤਾਰ ਕਰਕੇ ਉਸ ਪਾਸੋਂ 4 ਪਿਸਟਲ .32 ਬੋਰ ਅਤੇ 8 ਮੈਗਜੀਨ ਬਰਾਮਦ ਕੀਤੇ ਸਨ। ਕਿਉਂਕਿ ਵੀਰਵਾਲ ਸਿੰਘ ਅਤੇ ਤਕਦੀਰ ਸਿੰਘ ਅਸਲਾ ਬਣਾਉਣ ਦਾ ਧੰਦਾ ਕਰਦੇ ਹਨ।

ਇਹ ਵੀ ਪੜ੍ਹੋ : ਮੋਰੱਕੋ ’ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2122 ਹੋਈ

ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਦੂਸਰੇ ਵੱਖਰੇ ਮਾਮਲੇ ਵਿੱਚ 6 ਸਤੰਬਰ ਨੂੰ ਪੁਲਿਸ ਵੱਲੋਂ ਗਸ਼ਤ ਦੌਰਾਨ ਭਾਦਲਾ ਕੱਟ ਸਰਵਿਸ ਰੋੜ ’ਤੇ ਸ਼ੱਕ ਦੇ ਅਧਾਰ ’ਤੇ ਇੱਕ ਨੌਜਵਾਨ ਨੂੰ ਰੋਕਿਆ ਜੋ ਪੁਲਿਸ ਨੂੰ ਦੇਖ ਘਬਰਾ ਗਿਆ। ਜਿਸ ਦੀ ਪਹਿਚਾਣ ਮੁਹੰਮਦ ਯਾਸਿਨ ਵਾਸੀ ਬਿਲਾਰੀ (ਉੱਤਰ ਪ੍ਰਦੇਸ਼) ਹਾਲ ਅਬਾਦ ਨੇੜੇ ਰੇਲਵੇ ਸਟੇਸ਼ਨ ਲਾਲੜੂ ਵਜੋਂ ਹੋਈ। ਤਲਾਸ਼ੀ ਦੌਰਾਨ ਮੁਹੰਮਦ ਯਾਸਿਨ ਪਾਸੋਂ 1 ਦੇਸੀ ਪਿਸਟਲ .32 ਬੋਰ ਸਮੇਤ 2 ਮੈਗਜੀਨ ਅਤੇ 1 ਦੇਸੀ ਕੱਟਾਂ .09 ਐੱਮਐੱਮ ਸਮੇਤ 3 ਮੈਗਜੀਨ ਅਤੇ 12 ਕਾਰਤੂਸ ਬਰਾਮਦ ਹੋਏ। ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਗਿ੍ਰਫ਼ਤਾਰ ਵਿਅਕਤੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।