ਸਾਡੇ ਨਾਲ ਸ਼ਾਮਲ

Follow us

13.9 C
Chandigarh
Friday, January 23, 2026
More
    Home Breaking News ਮੈਂਬਰ ਪਾਰਲੀਮੈ...

    ਮੈਂਬਰ ਪਾਰਲੀਮੈਂਟ ਪਰਨੀਤ ਕੌਰ ਭਲਕੇ ਹੋਣਗੇ ਭਾਜਪਾ ‘ਚ ਸ਼ਾਮਲ

    Parneet Kaur

    ਪਟਿਆਲਾ ਤੋਂ ਹੋ ਸਕਦੇ ਨੇ ਭਾਜਪਾ ਵੱਲੋਂ ਉਮੀਦਵਾਰ | Parneet Kaur

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ (Parneet Kaur) ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ‌ ਮੋਤੀ ਮਹਿਲ ਦੇ ਇੱਕ ਨੁਮਇਦੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਹੀ ਪਰਨੀਤ ਕੌਰ ਵੱਲੋਂ ਕਾਂਗਰਸ ਵੱਲੋਂ ਦੂਰੀ ਬਣਾਈ ਹੋਈ ਸੀ ਅਤੇ ਉਹਨਾਂ ਵੱਲੋਂ ਕਾਂਗਰਸ ਦੇ ਕਿਸੇ ਵੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਇਆ ਜਾ ਰਿਹਾ ਸੀ ਅਤੇ ਉਹ ਸਿੱਧੇ ਤੌਰ ਤੇ ਹੁਣ ਭਾਜਪਾ ਨਾਲ ਹੀ ਵਿਚਰ ਰਹੇ ਸਨ।

    ਪਿਛਲੇ ਸਮੇਂ ਤੋਂ ਉਹਨਾਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੇ ਕਿਆਸ ਲੱਗ ਰਹੇ ਸਨ । ਅਮਰਿੰਦਰ ਸਿੰਘ ਸਾਲ 2022 ਵਿੱਚ ਆਪਣੀ ਪੁੱਤਰੀ ਜੈ ਇੰਦਰ ਕੌਰ ਅਤੇ ਪੁੱਤਰ ਰਣਇੰਦਰ ਨਾਲ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪਰਨੀਤ ਕੌਰ ਨੂੰ ਭਾਜਪਾ ਵੱਲੋਂ ਪਟਿਆਲਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਜਾ ਸਕਦਾ ਹੈ। ‌

    Also Read : ਸ਼ਾਰਟ ਸਰਕਟ ਹੋਣ ਕਾਰਨ ਲੱਗੀ ਅੱਗ, ਸਟੂਡੀਓ ’ਚ ਸੁੱਤੀ ਪਈ ਲੜਕੀ ਦੀ ਮੌਤ

    LEAVE A REPLY

    Please enter your comment!
    Please enter your name here