(ਰਜਨੀਸ਼ ਰਵੀ) ਜਲਾਲਾਬਾਦ। ਆਰ ਟੀ ਆਈ ਐਕਟਿਵਿਸਟ ਫੈਡਰੇਸ਼ਨ (ਰਜਿ) ਫ਼ਾਜ਼ਿਲਕਾ ਵੱਲ਼ੋਂ ਜ਼ਿਲ੍ਹੇ ਵਿਚ ਪਹਿਲੀ ਵਾਰ ਆਰ ਟੀ ਆਈ ਦੀ ਵਰਤੋਂ ਕਰਨ ਵਾਲੇ ਜ਼ਿਲ੍ਹਾ ਵਾਸੀਆਂ, ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਜਨ ਸੂਚਨਾ ਅਧਿਕਾਰੀ ਅਤੇ ਪਹਿਲੇ ਅਪੀਲੀ ਅਧਿਕਾਰੀ ਵਜੋਂ ਸੇਵਾਵਾਂ ਦੇ ਰਹੇ ਮੁਲਾਜ਼ਮਾਂ ਅਤੇ ਆਰਟੀਆਈ ਰਾਹੀਂ ਲੋਕ ਹਿਤ ਵਿਚ ਖ਼ੁਲਾਸਾ ਕਰਕੇ ਲੋਕਾਂ ਦੇ ਸਾਹਮਣੇ ਲਿਆਉਣ ਵਾਲੇ ਪੱਤਰਕਾਰਾਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਜਾ ਰਹੇ ਐਵਾਰਡ ਸਮਾਰੋਹ ਬਾਰੇ ਜਾਣਕਾਰੀ ਦੇਣ ਲਈ ਅੱਜ ਆਰ ਟੀ ਆਈ ਐਕਟਿਵਿਸਟ ਫੈਡਰੇਸ਼ਨ ਵਲ਼ੋਂ ਅੱਜ ਜਲਾਲਾਬਾਦ ਵਿਖੇ ਪੱਤਰਕਾਰਾਂ ਦੇ ਨਾਲ ਮੀਟਿੰਗ ਕੀਤੀ ਗਈ। (Jalalabad News)
ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਫੈਡਰੇਸ਼ਨ ਦੇ ਸੀਈਓ ਦੀਪਕ ਮੁਦਗਿੱਲ ਅਤੇ ਪ੍ਰਧਾਨ ਕੰਵਲ ਸੇਠੀ ਨੇ ਪੱਤਰਕਾਰਾਂ ਨੂੰ ਆਰ ਟੀ ਆਈ ਅਤੇ ਸੰਸਥਾ ਵੱਲ਼ੋਂ ਕਰਵਾਏ ਜਾ ਰਹੇ ਪਹਿਲੇ ਜ਼ਿਲ੍ਹਾ ਪੱਧਰੀ ਆਰਟੀਆਈ ਐਵਾਰਡ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲ ਕਦਮੀ ਕਰਦੇ ਹੋਏ ਜ਼ਿਲ੍ਹਾ ਪੱਧਰੀ ਆਰ ਟੀ ਆਈ ਸਨਮਾਨ ਸਮਾਰੋਹ ਕਰਵਾਉਣ ਦਾ ਯਤਨ ਕੀਤਾ ਗਿਆ ਹੈ। । ਦੇਸ਼ ਵਿਚ ਆਰ ਟੀ ਆਈ ਕਾਨੂੰਨ ਲੋਕਾਂ ਲਈ ਅਤੇ ਦਫ਼ਤਰਾਂ ਵਿਚ ਕੰਮ ਕਰਦੇ ਹਰ ਮੁਲਾਜ਼ਮ ਲਈ ਕਾਫ਼ੀ ਸਹਾਇਕ ਸਿੱਧ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੁਝ ਮੁਲਾਜ਼ਮਾਂ ਵਿਚ ਇਸ ਪ੍ਰਤੀ ਡਰ ਪਾਇਆ ਜਾਂਦਾ ਹੈ ਅਤੇ ਕੁਝ ਵਿਅਕਤੀ ਇਸ ਨੂੰ ਬਲੈਕਮੇਲ ਕਰਨ ਲਈ ਵੀ ਵਰਤੋਂ ਕਰਦੇ ਹਨ ਜਦਕਿ ਜੇਕਰ ਸਹੀ ਸਮਝ ਲਿਆ ਜਾਵੇ ਤਾਂ ਮੁਲਾਜ਼ਮਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਅਤੇ ਹਰ ਵਿਅਕਤੀ ਨੂੰ ਸਹੀ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕਰਨਾ ਹੈ ਕਿ ਜਿਨ੍ਹਾਂ ਨੇ ਸਹੀ ਢੰਗ ਦੇ ਨਾਲ ਵਰਤੋਂ ਵਿਚ ਲਿਆ ਕੇ ਸਮਾਜ ਨੂੰ ਸੁਧਾਰਨ ਦਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਇਸ ਦਾ ਉਦੇਸ਼ ਰਿਸ਼ਵਤਖ਼ੋਰੀ ਦੇ ਖ਼ਿਲਾਫ਼ ਲੜਨ ਵਾਲੇ ਲੋਕਾਂ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਦੇ ਸਮਰੱਥ ਬਣਾਉਣਾ ਵੀ ਹੈ। (Jalalabad News)
ਇਹ ਵੀ ਪੜ੍ਹੋ : ਖਤਮ ਹੋਇਆ ਇੰਤਜ਼ਾਰ, ਖਾਤੇ ’ਚ ਆਉਣ ਵਾਲੇ ਹਨ ਰੁਪਏ 2 ਹਜ਼ਾਰ!
ਉਨ੍ਹਾਂ ਕਿਹਾ ਕਿ ਅਸੀਂ ਮੁਲਾਜ਼ਮਾਂ ਨੂੰ ਆਰ ਟੀ ਆਈ ਐਕਟ ਵਿਚ ਜਵਾਬ ਦੇਣ ਲਈ ਸਹੀ ਢੰਗ ਦੀ ਜਾਣਕਾਰੀ ਵੀ ਦੇਣ ਦਾ ਯਤਨ ਕਰਾਂਗੇ। ਉਨ੍ਹਾਂ ਕਿਹਾ ਕਿ ਆਰ ਟੀ ਆਈ ਰਾਹੀਂ ਸੂਚਨਾ ਮੰਗਣ ਵਾਲੇ ਅਤੇ ਆਰ ਟੀ ਆਈ ਦੀ ਵਰਤੋਂ ਕਰਕੇ ਖ਼ੁਲਾਸਾ ਕਰਨ ਵਾਲੇ ਵਿਅਕਤੀ ਸਾਡੇ ਫੇਸਬੁੱਕ ਦੇ ਪੇਜ ’ਤੇ ਜਾ ਕੇ ਗੂਗਲ ਫਾਰਮ ਭਰ ਕੇ ਅਪਲਾਈ ਕਰ ਸਕਦੇ ਹਨ ਅਤੇ ਸੰਸਥਾ ਦੇ ਮੈਂਬਰਾਂ ਨੂੰ ਸੰਪਰਕ ਕਰਕੇ ਫਾਰਮ ਵੀ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਰ ਕੈਟਾਗਰੀ ਵਿਚ 11 ਹਜ਼ਾਰ ਰੁਪਏ ਦਾ ਨਗਦ ਇਨਾਮ ਤੇ ਸਨਮਾਨ ਚਿੰਨ੍ਹ ਦਿੱਤਾ ਜਾਵੇਗਾ।