ਨੀਤੀਸ਼ ਹੋ ਸਕਦੇ ਹਨ ਯੂਪੀਏ ਦੇ ਕੁਆਰਡੀਨੇਟਰ
ਪਟਨਾ (ਏਜੰਸੀ)। ਪਟਨਾ ’ਚ ਵਿਰੋਧੀ (Meeting Of Opposition Parties) ਪਾਰਟੀਆਂ ਦੀ ਪਹਿਲੀ ਮੀਂਟਿੰਗ ਸ਼ੁੱਕਰਵਾਰ ਦੁਪਹਿਰ 12 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ’ਚ ਸ਼ੁਰੂ ਹੋਈ। ਇਸ ਵਿੱਚ 15 ਪਾਰਟੀਆਂ ਦੇ ਨੇਤਾ ਮੌਜ਼ੂਦ ਹਨ। ਮੀਂਟਿੰਗ ’ਚ 5 ਘੰਟੇ ਤੱਕ ਚੱਲੇਗੀ। ਮੀਂਟਿੰਗ ’ਚ 2024 ਲੋਕਸਭਾ ਚੋਣਾਂ ’ਚ ਭਾਜਪਾ ਖਿਲਾਫ ਲੜਨ ਦਾ ਰੋੜਮੈਪ ਤਿਆਰ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਨੀਤੀਸ਼ ਕੁਮਾਰ ਨੂੰ ਯੂਪੀਏ ਦਾ ਕੁਆਰਡੀਨੇਟਰ ਬਣਾਇਆ ਜਾ ਸਕਦਾ ਹੈ। ਮੀਂਟਿੰਗ ਤੋਂ ਬਾਅਦ ਇਸ ਦਾ ਐਲਾਨ ਕੀਤਾ ਜਾਵੇਗਾ। ਮੀਂਟਿੰਗ ’ਚ ਮਮਤਾ ਬਨਰਜੀ ਨੇ ਕਿਹਾ ਕਿ ਸਾਰਿਆਂ ਨੂੰ ਅਭਿਲਾਸ਼ਾ ਛੱਡਣੀ ਹੋਵੇਗੀ। ਕਿਸੇ ਨੂੰ ਵੀ ਹਾਵੀ ਨਹੀਂ ਹੋਣਾ ਚਾਹੀਦਾ।
ਪਟਨਾ ਵਿੱਚ 15 ਪਾਰਟੀਆਂ ਦੇ ਆਗੂ | BJP
ਇਹ ਪਾਰਟੀਆਂ ਸਾਮਲ ਹੋਣਗੀਆਂ: ਜੇਡੀਯੂ, ਆਰਜੇਡੀ, ਆਮ ਆਦਮੀ ਪਾਰਟੀ, ਡੀਐੱਮਕੇ, ਟੀਐੱਮਸੀ, ਸੀਪੀਆਈ, ਸੀਪੀਆਂਈ ਐੱਮਐੱਲ ,ਪੀਡੀਪੀ, ਨੈਸ਼ਨਲ ਕਾਨਫਰੰਸ, ਕਾਂਗਰਸ, ਸ਼ਿਵ ਸੈਨਾ, ਸਪਾ, ਜੇਐੱਮਐੱਮ ਅਤੇ ਐੱਨਸੀਪੀ।
ਮੀਟਿੰਗ ਵਿੱਚ ਸ਼ਾਮਲ ਆਗੂ : ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਡੀ ਰਾਜਾ, ਦੀਪਾਂਕਰ ਭੱਟਾਚਾਰੀਆ ਅਤੇ ਮਹਿਬੂਬਾ ਮੁਫ਼ਤੀ। ਇਹ ਸਾਰੇ ਨੇਤਾ ਵੀਰਵਾਰ ਨੂੰ ਹੀ ਪਟਨਾ ਪਹੁੰਚੇ ਸਨ। ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ, ਐਨਸੀਪੀ ਦੇ ਸਰਦ ਪਵਾਰ ਅਤੇ ਜੰਮੂ-ਕਸਮੀਰ ਨੈਸਨਲ ਕਾਨਫਰੰਸ ਦੇ ਉਮਰ ਅਬਦੁੱਲਾ, ਸਪਾ ਦੇ ਅਖਿਲੇਸ ਯਾਦਵ, ਸ਼ਿਵ ਸੈਨਾ ਦੇ ਊਧਵ ਠਾਕਰੇ, ਜੇਐਮਐਮ ਦੇ ਹੇਮੰਤ ਸੋਰੇਨ ਸੁੱਕਰਵਾਰ ਨੂੰ ਪਟਨਾ ਪਹੁੰਚੇ। ਇਨ੍ਹਾਂ ਤੋਂ ਇਲਾਵਾ ਜੇਡੀਯੂ ਤੋਂ ਨਿਤੀਸ਼ ਕੁਮਾਰ ਅਤੇ ਆਰਜੇਡੀ ਤੋਂ ਤੇਜਸਵੀ ਯਾਦਵ ਵੀ ਮੀਟਿੰਗ ਵਿੱਚ ਸ਼ਾਮਲ ਹਨ।
ਇਹ ਵੀ ਪੜ੍ਹੋ : ਵਿਧਾਇਕ ਦਾ ਜਾਅਲੀ ਸਟਿੱਕਰ ਲਾ ਕੇ ਘੁੰਮਦਾ ਕਬਾੜੀਆ ਕਾਬੂ
ਇਸ ਤੋਂ ਇਲਾਵਾ ਬਸਪਾ ਦੀ ਮਾਇਆਵਤੀ, ਸ਼ੋ੍ਰਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਇੰਡੀਅਨ ਨੈਸ਼ਨਲ ਲੋਕਦਲ ਦੇ ਓਮ ਪ੍ਰਕਾਸ਼ ਚੌਟਾਲਾ ਨੂੰ ਵੀ ਨਿਓਂਤਾ ਭੇਜਿਆ ਗਿਆ ਹੈ, ਪਰ ਇਨ੍ਹਾਂ ਨੇਤਾਵਾਂ ਦੇ ਆਉਣ ’ਤੇ ਜੱਕੋ-ਤੱਕੀ ਵਾਲਾ ਮਾਹੌਲ ਬਣਿਆ ਹੋਇਆ ਹੈ।