ਪਰਮਾਤਮਾ ਦੇ ਦਰਸ਼ਨ ਕਰਨ ਲਈ ਸਿਮਰਨ ਜ਼ਰੂਰੀ : Saint Dr MSG

Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਦੂਜਿਆਂ ਦੀਆਂ ਗਲਤੀਆਂ ਵੇਖਣ ਦੀ ਬਜਾਇ ਇਨਸਾਨ ਨੂੰ ਆਪਣੇ ਅੰਦਰ ਨਜ਼ਰ ਜ਼ਰੂਰ ਮਾਰਨੀ ਚਾਹੀਦੀ ਹੈ ਇਨਸਾਨ ਦੂਜਿਆਂ ਵੱਲ ਤਾਂ ਹਰ ਸਮੇਂ ਨਿਗ੍ਹਾ ਮਾਰਦਾ ਹੈ ਅਤੇ ਉਨ੍ਹਾਂ ਦੀਆਂ ਗਲਤੀਆਂ ਵੇਖਦਾ ਹੈ ਜਦੋਂਕਿ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਅੰਦਰ ਨਿਗ੍ਹਾ ਮਾਰ ਕੇ ਵੇਖੇ ਜੇਕਰ ਇਨਸਾਨ ਦੂਜਿਆਂ ਦੀ ਬੁਰਾਈ ਕਰਨ ਦੀ ਬਜਾਇ ਆਪਣੇ  ਬੁਰੇ ਵਿਚਾਰਾਂ ਨੂੰ ਤਿਆਗ ਦੇਵੇ ਤਾਂ ਮਾਲਕ ਜ਼ਰੂਰ ਉਸ ਨੂੰ ਖੁਸ਼ੀਆਂ ਨਾਲ ਮਾਲਾ-ਮਾਲ ਕਰ ਦਿੰਦਾ ਹੈ। (Saint Dr MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬੁਰਾਈ ਤੁਹਾਨੂੰ ਹਮੇਸ਼ਾ ਮੁਸ਼ਕਿਲਾਂ, ਬਿਮਾਰੀਆਂ, ਟੈਨਸ਼ਨ ਆਦਿ ਵੱਲ ਲੈ ਜਾਣ ਦਾ ਕੰਮ ਕਰਦੀ ਹੈ ਭਗਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਹਰ ਬੁਰੀ ਆਦਤ ਨੂੰ ਤਿਆਗਣ ਅਤੇ ਮਾਲਕ ਨਾਲ ਨਾਤਾ ਜੋੜਣ ਮਾਲਕ ਨੂੰ ਪ੍ਰਾਪਤ ਕਰਨ ਲਈ ਭਗਤ ਆਪਣੀ ਹਰ ਪਿਆਰੀ ਚੀਜ਼ ਨੂੰ ਛੱਡ ਦਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਈਸ਼ਵਰ ਦਾ ਨਾਂਅ ਸੁੱਖਾਂ ਦਾ ਖ਼ਜ਼ਾਨਾ ਹੈ ਇਨਸਾਨ ‘ਚ ਐਨੀ ਤਾਕਤ ਹੈ ਕਿ  ਉਹ ਸਹੀ ਤਰੀਕੇ ਨਾਲ ਈਸ਼ਵਰ ਦਾ ਨਾਮ ਸਿਮਰਨ ਕਰਕੇ ਖ਼ੁਦ ਇਨਸਾਨ ਤੋਂ ਭਗਵਾਨ ਬਣ ਸਕਦਾ ਹੈ ਅਤੇ ਇਹ ਤਾਕਤ ਹਰੇਕ ਵਿਅਕਤੀ ਕੋਲ ਹੈ ਲੋੜ ਇਸ ਗੱਲ ਦੀ ਹੈ ਕਿ ਉਹ ਆਪਣੀ ਇਸ ਰੂਹਾਨੀ ਤਾਕਤ ਨੂੰ ਪਹਿਚਾਣੇ ਅਤੇ ਈਸ਼ਵਰ ਸਿਮਰਨ ‘ਚ ਆਪਣਾ ਧਿਆਨ ਲਾਵੇ। (Saint Dr MSG)

Read This : ਰੂਹਾਨੀਅਤ: ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨੁੱਖ ਨੂੰ ਰੋਟੀ ਖਾਣ ‘ਚ ਤਾਂ ਮਿਹਨਤ ਕਰਨੀ ਪੈਂਦੀ ਹੈ ਜਦੋਂਕਿ ਸਿਮਰਨ ਕਰਨ ਲਈ ਤਾਂ ਕੁਝ ਵੀ ਕਰਨ ਦੀ ਲੋੜ ਨਹੀਂ ਹੁੰਦੀ ਮਨ ‘ਚ ਸਿਰਫ਼ ਵਿਚਾਰ ਆਉਣ ਅਤੇ ਜ਼ੁਬਾਨ ਨੂੰ ਰਾਮ ਵੱਲ ਮੋੜੋ, ਇਹੀ ਬਹੁਤ ਹੈ ਇਹ ਨਹੀਂ ਹੋ ਸਕਦਾ ਤਾਂ ਸਿਰਫ਼ ਖਿਆਲਾਂ ਨਾਲ ਹੀ ਸਿਮਰਨ ਕਰੋ ਤਾਂ ਵੀ ਉੱਤਮ ਹੈ ਹਰ ਭਗਤ ਨੂੰ ਚਾਹੀਦਾ ਹੈ ਕਿ ਉਹ ਬੁਰਾਈਆਂ ਨੂੰ ਛੱਡੇ, ਇਸ ਲਈ ਦ੍ਰਿੜ ਸੰਕਲਪ ਦੀ ਲੋੜ ਹੈ ਇੱਕ ਦਿਨ ਆਵੇਗਾ ਜਦੋਂ ਈਸ਼ਵਰ ਦੇ ਨਾਮ, ਸਿਮਰਨ ਨਾਲ ਹੀ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਕੇ ਉਹ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਵੇਗਾ। (Saint Dr MSG)

LEAVE A REPLY

Please enter your comment!
Please enter your name here